ਪੰਜਾਬ

punjab

ETV Bharat / bharat

ਗਣਤੰਤਰ ਦਿਵਸ ਤੋਂ ਪਹਿਲਾਂ ਬੰਗਲੁਰੂ 'ਚ ISIS ਅੱਤਵਾਦੀ ਦੀ ਹੋਈ ਪਛਾਣ

ਗਣਤੰਤਰ ਦਿਵਸ ਤੋਂ ਪਹਿਲਾਂ ਅੰਦਰੂਨੀ ਸੁਰੱਖਿਆ ਅਧਿਕਾਰੀਆਂ ਨੇ ਬੰਗਲੁਰੂ ਤੋਂ ਸੀਰੀਆ ਦੇ ਅੱਤਵਾਦੀ ਸਮੂਹ ਨਾਲ ਸਬੰਧਤ ਇੱਕ ਸ਼ੱਕੀ ਅੱਤਵਾਦੀ ਦੀ ਪਛਾਣ ਕੀਤੀ ਹੈ।

ਗਣਤੰਤਰ ਦਿਵਸ ਤੋਂ ਪਹਿਲਾਂ ਬੰਗਲੁਰੂ 'ਚ ISIS ਅੱਤਵਾਦੀ ਦੀ ਹੋਈ ਪਛਾਣ
ਗਣਤੰਤਰ ਦਿਵਸ ਤੋਂ ਪਹਿਲਾਂ ਬੰਗਲੁਰੂ 'ਚ ISIS ਅੱਤਵਾਦੀ ਦੀ ਹੋਈ ਪਛਾਣ

By

Published : Jan 17, 2021, 5:38 PM IST

ਬੰਗਲੁਰੂ: ਗਣਤੰਤਰ ਦਿਵਸ ਸਮਾਰੋਹ ਤੋਂ ਪਹਿਲਾਂ ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿੱਚ ਆਈਐਸਆਈਐਸ ਦੇ ਸ਼ੱਕੀ ਅੱਤਵਾਦੀ ਦੀ ਪਛਾਣ ਕੀਤੀ ਗਈ ਹੈ। ਅੰਦਰੂਨੀ ਸੁਰੱਖਿਆ ਅਧਿਕਾਰੀਆਂ ਨੇ ਸੀਰੀਆ ਦੇ ਅੱਤਵਾਦੀ ਸਮੂਹ ਨਾਲ ਸਬੰਧਤ ਇੱਕ ਸ਼ੱਕੀ ਅੱਤਵਾਦੀ ਦੀ ਪਛਾਣ ਕੀਤੀ ਹੈ।

ਅੰਦਰੂਨੀ ਸੁਰੱਖਿਆ ਅਧਿਕਾਰੀਆਂ ਵੱਲੋਂ ਰਾਮਨਗਰ ਦੇ ਰਹਿਣ ਵਾਲੇ ਮੁਜੀਜ਼ ਬੇਗ ਨਾਮ ਦੇ ਇੱਕ ਵਿਅਕਤੀ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ।

ਕਿਵੇਂ ਹੋਇਆ ਸ਼ੱਕ

ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਵਿਅਕਤੀ ਨੇ ਡਾਰਕ ਵੈੱਬ ਰਾਹੀਂ ਵਿਦੇਸ਼ਾਂ ਤੋਂ ਬਲੈਂਕ ਫ਼ਾਇਰ ਅਸਲਾ ਖਰੀਦਿਆ ਸੀ, ਜਿਸ ਤੋਂ ਬਾਅਦ ਸ਼ੱਕ ਪੈਦਾ ਹੋਇਆ। ਉਸ ਨੂੰ ਹਥਿਆਰ ਪ੍ਰਾਪਤ ਕਰਨ ਲਈ ਕਸਟਮ ਅਧਿਕਾਰੀਆਂ ਨੂੰ ਲਾਇਸੈਂਸ ਦਿਖਾਉਣ ਦੀ ਜ਼ਰੂਰਤ ਸੀ, ਪਰ ਉਸ ਕੋਲ ਲਾਇਸੈਂਸ ਨਹੀਂ ਸੀ। ਇਸ ਲਈ ਉਸ ਨੇ ਬਲੈਂਕ ਫ਼ਾਇਰ ਅਸਲਾ ਨਹੀਂ ਲਿਆ।

ਮੁਜੀਜ਼ ਬੇਗ ਖਿਲਾਫ਼ ਐਫ਼ਆਈਆਰ ਦਰਜ

ਕਸਟਮ ਅਧਿਕਾਰੀਆਂ ਨੇ ਇਸ ਮਾਮਲੇ ਬਾਰੇ ਅੰਦਰੂਨੀ ਸੁਰੱਖਿਆ ਵਿਭਾਗ ਨੂੰ ਜਾਣਕਾਰੀ ਦਿੱਤੀ। ਇਸ ਜਾਣਕਾਰੀ ਦੇ ਅਧਾਰ 'ਤੇ ਅੰਦਰੂਨੀ ਸੁਰੱਖਿਆ ਵਿਭਾਗ (ਆਈਐਸਡੀ) ਦੀ ਟੀਮ ਨੇ ਮੁਜੀਜ਼ ਬੇਗ ਖਿਲਾਫ਼ ਐਫ਼ਆਈਆਰ ਦਰਜ ਕੀਤੀ ਹੈ।

ਮੁਢਲੀ ਜਾਂਚ ਵਿੱਚ ਮੁਲਜ਼ਮ ਮੁਜੀਜ਼ ਬੇਗ ਦੇ ਫੇਸਬੁੱਕ ਅਕਾਊਂਟ ‘ਤੇ ‘ਸੇਵ ਸੀਰੀਆ’ ਦੇ ਨਾਅਰੇ ਮਿਲੇ ਹਨ। ਆਈਐਸਡੀ ਅਧਿਕਾਰੀ ਮੁਲਜ਼ਮਾਂ ਦੀ ਭਾਲ ਕਰ ਰਹੇ ਹਨ।

ਦੱਸ ਦਈਏ ਕਿ ਡਾ. ਅਬਦੁੱਲ ਰਹਿਮਾਨ ਉਰਫ਼ ਬਰੇਵ ਨੂੰ ਆਈਐਸਆਈਐਸ ਨਾਲ ਜੁੜੇ ਹੋਣ ਦੇ ਦੋਸ਼ ਵਿੱਚ ਬੈਂਗਲੁਰੂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ABOUT THE AUTHOR

...view details