ਚੰਡੀਗੜ੍ਹ:ਆਮ ਆਦਮੀ ਪਾਰਟੀ ਪੰਜਾਬ ਵਿੱਚ ਦੁਬਈ ਦੇ ਵੱਡੇ ਪੰਜਾਬੀ ਸਿੱਖ ਕਾਰੋਬਾਰੀ ਐਸਪੀ ਸਿੰਘ ਓਬਰਾਏ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਰੂਪ ਵਿੱਚ ਉਤਾਰਨਾ ਚਾਹੁੰਦੀ ਹੈ। ਸੂਤਰਾਂ ਮੁਤਾਬਕ ‘ਆਪ‘ ਦੇ ਵੱਡੇ ਆਗੂਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਪਰ ਓਬਰਾਇ ਇਸ ਲਈ ਤਿਆਰ ਨਹੀਂ ਹੋ ਰਹੇ। ਸੂਤਰਾਂ ਮੁਤਾਬਕ ਐਸਪੀ ਸਿੰਘ ਓਬਰਾਏ ਨੇ ‘ਆਪ‘ ਆਗੂਆਂ ਵੱਲੋਂ ਸੰਪਰਕ ਕੀਤੇ ਜਾਣ ਦੀ ਪੁਸ਼ਟੀ ਜਰੂਰ ਕੀਤੀ ਹੈ ਪਰ ‘ਆਪ‘ ਇਸ ਤੋਂ ਵੀ ਮੁਕਰ ਰਹੀ ਹੈ।
ਪੰਜਾਬ ਫੇਰੀ ਦੌਰਾਨ ਵੀ ਕੀਤਾ ਗਿਆ ਸੰਪਰਕ
ਸੂਤਰਾਂ ਮੁਤਾਬਕ ਐਸਪੀ ਸਿੰਘ ਓਬਰਾਏ ਨੇ ਇੱਥੋਂ ਤੱਕ ਕਿਹਾ ਕਿ ਇੱਕ ਹਫਤਾ ਪਹਿਲਾਂ ਜਦੋਂ ਉਹ ਪੰਜਾਬ ਵਿੱਚ ਸਨ, ਉਦੋਂ ‘ਆਪ‘ ਆਗੂਆਂ ਨੇ ਉਨ੍ਹਾਂ ਨਾਲ ਲਗਾਤਾਰ ਸੰਪਰਕ ਬਣਾ ਕੇ ਮੁੱਖ ਮੰਤਰੀ ਚਿਹਰਾ ਬਣਾਉਣ ਦੀ ਪੇਸ਼ਕਸ਼ ਕੀਤੀ ਤੇ ਹੁਣ ਉਹ ਦੁਬਈ ਹਨ ਤੇ ਹੁਣ ਵੀ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਰਾਜਨੀਤਕ ਦਲ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ, ਸਗੋਂ ਉਹ ਗਰੀਬ ਲੋਕਾਂ ਦੀ ਮਦਦ ਕਰਨ ਵਿੱਚ ਵਧੇਰੇ ਦਿਲਚਸਪੀ ਰਖਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੁਖ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਉਨ੍ਹਾਂ ਨਾਲ ਰਾਬਤਾ ਬਣਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ।
ਕੇਜਰੀਵਾਲ ਸਿੱਖ ਨੂੰ ਮੁੱਖ ਮੰਤਰੀ ਚਿਹਰਾ ਬਣਾਉਣ ਦਾ ਕਰ ਚੁਕੇ ਹਨ ਐਲਾਨ