ਪੰਜਾਬ

punjab

ਕੋਸਟ ਗਾਰਡ ਨੇ ਚੇਨਈ ਨੇੜੇ 9 ਈਰਾਨੀ ਨਾਗਰਿਕਾਂ ਵਾਲੀ ਕਿਸ਼ਤੀ ਨੂੰ ਕੀਤਾ ਜ਼ਬਤ

ਗੈਰ-ਕਾਨੂੰਨੀ ਤਰੀਕੇ ਨਾਲ ਭਾਰਤੀ ਸਰਹੱਦ 'ਚ ਦਾਖਲ ਹੋ ਰਹੀ ਈਰਾਨੀ ਕਿਸ਼ਤੀ ਫੜੀ ਗਈ ਹੈ।

By

Published : Apr 9, 2022, 3:41 PM IST

Published : Apr 9, 2022, 3:41 PM IST

Updated : Apr 9, 2022, 10:45 PM IST

ਕੋਸਟ ਗਾਰਡ ਨੇ ਚੇਨਈ ਨੇੜੇ 9 ਈਰਾਨੀ ਨਾਗਰਿਕਾਂ ਵਾਲੀ ਕਿਸ਼ਤੀ ਨੂੰ ਕੀਤਾ ਜ਼ਬਤ
ਕੋਸਟ ਗਾਰਡ ਨੇ ਚੇਨਈ ਨੇੜੇ 9 ਈਰਾਨੀ ਨਾਗਰਿਕਾਂ ਵਾਲੀ ਕਿਸ਼ਤੀ ਨੂੰ ਕੀਤਾ ਜ਼ਬਤ

ਚੇਨਈ: ਭਾਰਤੀ ਤੱਟ ਰੱਖਿਅਕਾਂ ਨੇ ਅੰਡੇਮਾਨ ਟਾਪੂ ਖੇਤਰ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੀ ਇੱਕ ਈਰਾਨੀ ਕਿਸ਼ਤੀ ਨੂੰ ਜ਼ਬਤ ਕੀਤਾ ਹੈ। ਇਹ ਕਿਸ਼ਤੀ ਭਾਰਤੀ ਸਰਹੱਦ ਦੇ ਅੰਡੇਮਾਨ ਟਾਪੂ ਨੇੜੇ ਇੰਦਰਾ ਪੁਆਇੰਟ ਵਿੱਚ ਦਾਖਲ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ 'ਚ 9 ਈਰਾਨੀ ਸਵਾਰ ਸਨ। ਜ਼ਬਤ ਕੀਤੀ ਗਈ ਕਿਸ਼ਤੀ ਨੂੰ ਕੋਸਟ ਗਾਰਡ ਵੱਲੋਂ ਅਗਲੇਰੀ ਜਾਂਚ ਲਈ ਚੇਨਈ ਬੰਦਰਗਾਹ 'ਤੇ ਲਿਆਂਦਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਚੇਨਈ ਬੰਦਰਗਾਹ 'ਤੇ ਪਹੁੰਚਣ 'ਤੇ ਨੌਂ ਈਰਾਨੀ ਨਾਗਰਿਕਾਂ ਨੂੰ ਕੇਂਦਰੀ ਨਾਰਕੋਟਿਕਸ ਇੰਟੈਲੀਜੈਂਸ ਯੂਨਿਟ ਦੇ ਹਵਾਲੇ ਕਰ ਦਿੱਤਾ ਜਾਵੇਗਾ, ਜੋ ਉਨ੍ਹਾਂ ਦੀ ਜਾਂਚ ਕਰੇਗੀ।

ਸੂਤਰਾਂ ਨੇ ਵੇਰਵਿਆਂ ਦਾ ਖੁਲਾਸਾ ਕੀਤੇ ਬਿਨ੍ਹਾਂ ਦੱਸਿਆ ਕਿ ਤੱਟ ਰੱਖਿਅਕਾਂ ਨੇ ਸ਼ੱਕ ਦੇ ਆਧਾਰ 'ਤੇ ਕਿਸ਼ਤੀ ਨੂੰ ਕਬਜ਼ੇ 'ਚ ਲੈ ਲਿਆ ਅਤੇ ਚੇਨਈ ਬੰਦਰਗਾਹ 'ਤੇ ਲਿਆਂਦਾ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਸ ਵਿੱਚ ਹੋਰ ਕੇਂਦਰੀ ਅਤੇ ਰਾਜ ਏਜੰਸੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ:ਭਾਰਤ ਦਾ ਵੱਖਰਾ ਹੇਅਰ ਡਰੈਸਰ, ਵਾਲ ਕੱਟਣ 'ਚ ਇੱਕੋ ਸਮੇਂ 28 ਕੈਂਚੀਆਂ ਦੀ ਵਰਤੋਂ, 'ਇੰਡੀਆ ਬੁੱਕ ਆਫ਼ ਰਿਕਾਰਡ' 'ਚ ਦਰਜ

Last Updated : Apr 9, 2022, 10:45 PM IST

ABOUT THE AUTHOR

...view details