ਪੰਜਾਬ

punjab

ETV Bharat / bharat

ਇਰਾਨੀ ਨੇ ਕਮਲ ਹਾਸਨ ਨੂੰ ਬਹਿਸ ਲਈ ਦਿੱਤੀ ਚੁਣੌਤੀ

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਮਲ ਹਾਸਨ ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੂੰ ਭਾਜਪਾ ਉਮੀਦਵਾਰ ਨਾਲ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ। ਦਰਅਸਲ ਮੱਕਲ ਨੀਧੀ ਮਾਇਆਮ ਦੇ ਸੰਸਥਾਪਕ ਕਮਲ ਹਾਸਨ ਚੋਣ ਪ੍ਰਚਾਰ ਦੇ ਦੌਰਾਨ ਕੇਂਦਰ ਤੇ ਹਮਲਾ ਬੋਲ ਰਹੇ ਸੀ ਜਿਸਦਾ ਜਵਾਬ ਇਰਾਨੀ ਨੇ ਦਿੱਤਾ ਹੈ।

ਇਰਾਨੀ ਨੇ ਕਮਲ ਹਾਸਨ ਨੂੰ ਭਾਜਪਾ ਉਮੀਦਵਾਰ ਨਾਲ ਬਹਿਸ ਕਰਨ ਲਈ ਦਿੱਤੀ ਚੁਣੌਤੀ
ਇਰਾਨੀ ਨੇ ਕਮਲ ਹਾਸਨ ਨੂੰ ਭਾਜਪਾ ਉਮੀਦਵਾਰ ਨਾਲ ਬਹਿਸ ਕਰਨ ਲਈ ਦਿੱਤੀ ਚੁਣੌਤੀ

By

Published : Mar 28, 2021, 9:23 AM IST

ਕੋਇੰਬਟੂਰ: ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵਿਕਾਸ ਦੇ ਮੁੱਦੇ ਤੇ ਕੇਂਦਰ ਨੂੰ ਨਿਸ਼ਾਨਾ ਬਣਾ ਰਹੇ ਅਦਾਕਾਰ ਅਤੇ ਮੱਕਲ ਨੀਧੀ ਮਾਇਾਮ ਦੇ ਸੰਸਥਾਪਕ ਕਮਲ ਹਾਸਨ ਨੂੰ ਕੋਇੰਬਟੂਰ ਦੱਖਣ ਚੋਣ ਹਲਕੇ ਦੀ ਭਾਜਪਾ ਉਮੀਦਵਾਰ ਤੋਂ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ।

ਗੁਜਰਾਤੀ ਸਮਾਜ ਦੁਆਰਾ ਇੱਥੇ ਆਯੋਜਿਤ ਨਾਰਥ ਇੰਡੀਆ ਕਮਿਯੁਨਿਟੀ ਆਉਟਰੀਚ ਪ੍ਰੋਗਰਾਮ ਚ ਭਾਜਪਾ ਨੇਤਾ ਇਰਾਨੀ ਨੇ ਯਾਦ ਕੀਤਾ ਕਿ ਕੁਝ ਸਮੇਂ ਪਹਿਲਾਂ ਉਨ੍ਹਾਂ ਨੇ ਉਨ੍ਹਾਂ ਦੇ ਨਾਲ ਬਹਿਸ ਚ ਹਿੱਸਾ ਲਿਆ ਸੀ।

ਉਨ੍ਹਾਂ ਨੇ ਕਿਹਾ ਮੈ ਕਮਲ ਹਾਸਨ ਨੂੰ ਵਨਾਥੀ ਸ਼੍ਰੀਨਿਵਾਸਨ ਤੋਂ ਬਹਿਸ ਕਰਨ ਅਤੇ ਲੋਕਾਂ ਸਾਹਮਣੇ ਇਹ ਸਾਬਿਤ ਕਰਨ ਦੀ ਚੁਣੌਤੀ ਦਿੰਦੀ ਹਾਂ ਕਿ ਵਾਕਈ ਉਹ ਕੌਣ ਹਨ ਜਿਸਨੂੰ ਮੁੱਦਿਆ ਦੀ ਵਧੀਆਂ ਸਮਝ ਹੈ ਜੋ ਸਮਾਧਾਨ ਦਿੰਦਾ ਹੈ ਅਤੇ ਨੀਤੀਆਂ ਨੂੰ ਲਾਗੂ ਕਰਦਾ ਹੈ।

ਬੁਨੀਆਦੀ ਢਾਂਚੇ ਤੇ ਅੰਕੜੇ ਪੇਸ਼ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਦੇਸ਼ਭਰ ’ਚ 10 ਕਰੋੜ ਟਾਇਲਟ ਬਣਾਏ ਹਨ ਜਿਨ੍ਹਾਂ ਚ 90 ਲੱਖ ਤਮਿਲਨਾਡੁ ਚ ਹੈ ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਪ੍ਰਧਾਨਮੰਤਰੀ ਨੇ ਜਨਧਨ ਯੋਜਨਾ ਸ਼ੁਰੂ ਕੀਤੀ ਹੈ ਜਿਸਦੇ ਤਹਿਤ ਸਰਕਾਰ ਨੇ ਸਿੱਧੇ ਲੋਕਾਂ ਦੇ ਖਾਤਿਆਂ ਚ ਫੰਡ ਟ੍ਰਾਂਸਫਰ ਕੀਤੇ ਗਏ ਅਤੇ 40 ਕਰੋੜ ਲੋਕਾਂ ਨੂੰ ਇਸਦਾ ਲਾਭ ਮਿਲਿਆ। ਜਿਨ੍ਹਾਂ ਚ 90 ਲੱਖ ਤਮਿਲਨਾਡੁ ਚ ਹੈ।

ਇਰਾਨੀ ਤੋਂ ਜਦੋਂ ਇਹ ਕਿਹਾ ਗਿਆ ਹੈ ਕਿ ਉਹ ਕਮਲ ਹਾਸਨ ਨੂੰ ਹੀ ਨਿਸ਼ਾਨਾ ਬਣਾ ਰਹੀ ਹੈ ਜਦੋਂ ਕਾਂਗਰਸ ਸਮੇਤ ਦੂਜੇ ਦਲ ਵੀ ਚੋਣ ਮੈਦਾਨ ਚ ਹਨ ਉਸ ਸਮੇਂ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਦੀ ਦਿਖ ਚ ਕਿਧਰੇ ਵੀ ਨਹੀਂ ਹੈ.

ਹਾਸਨ ਕੋਇੰਬਟੂਰ ਦੱਖਣ ਸੀਟ ਤੋਂ ਵਿਧਾਨਸਭਾ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਪ੍ਰਚਾਰ ਦੇ ਦੌਰਾਨ ਵਿਕਾਸ ਦੇ ਮੁੱਦੇ ਤੇ ਕੇਂਦਰ ਤੇ ਨਿਸ਼ਾਨਾ ਸਾਧਿਆ ਸੀ। ਉੱਥੇ ਹੀ ਦੂਜੇ ਪਾਸੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਤਮਿਲਨਾਡੁ ਵਿਧਾਨਸਭਾ ਚੋਣ ਚ ਕੋਇੰਬਟੂਰ ਦੱਖਣ ਸੀਟ ਤੋਂ ਭਾਜਪਾ ਉਮੀਦਵਾਰ ਵਨਤੀ ਸ੍ਰੀਨਿਵਾਸਨ ਦੇ ਸਮਰਥਨ ਚ ਪ੍ਰਚਾਰ ਕਰਦੇ ਹੋਏ ਸ਼ਹਿਰ ਦੀ ਮੁੱਖ ਸੜਕ ਤੇ ਸ਼ਨੀਵਾਰ ਨੂੰ ਦੋ ਟਾਇਰ ਵਾਲਾ ਵਾਹਨ ਚਲਾਇਆ।

ਇਹ ਵੀ ਪੜੋ: ਆਸਾਮ ਚੋਣਾਂ: ਪਹਿਲੇ ਪੜਾਅ ਦਾ ਮਤਦਾਨ ਸੰਪੰਨ, ਸ਼ਾਮ 6 ਵਜੇ ਤੱਕ 72.14 ਵੋਟਿੰਗ

ਭਾਜਪਾ ਮਹਿਲਾ ਮੋਰਚੇ ਨੇ ਰਾਜਾ ਸਟ੍ਰੀਟ ਇਲਾਕੇ ਚ ਦੋ ਟਾਇਰ ਜੁਲੂਸ ਕੱਢਿਆ ਗਿਆ ਸੀ। ਸ਼੍ਰੀਨਿਵਾਸਨ ਵੀ ਇਰਾਨੀ ਦੇ ਨਾਲ ਸੀ ਸ਼੍ਰੀਨਿਵਾਸਨ ਭਾਜਪਾ ਦੀ ਮਹਿਲਾ ਮੋਰਚਾ ਦੀ ਪ੍ਰਧਾਨ ਵੀ ਹਨ। ਕੇਂਦਰੀ ਮੰਤਰੀ ਨੇ ਹੈਲਮੇਟ ਪਹਿਣ ਰੱਖਿਆ ਸੀ ਅਤੇ ਮਾਸਕ ਪਹਿਣ ਕੇ ਕੋਵਿਡ-19 ਨਿਯਮਾਂ ਦਾ ਪਾਲਣ ਵੀ ਕੀਤਾ।

ਇਰਾਨੀ ਅਤੇ ਸ਼੍ਰੀਨਿਵਾਸਨ ਨੇ ਬਾਅਦ ਚ ਪਾਰਟੀ ਦੀ ਇੱਕ ਹੋਰ ਮਹਿਲਾ ਅਧਿਕਾਰੀ ਦੇ ਨਾਲ ਆਟੋਰਿਕਸ਼ਾ ਚ ਸਫਰ ਕੀਤਾ। ਇਸ ਦੌਰਾਨ ਭਾਜਪਾ ਸਮਰਥਕਾਂ ਨੇ ਪਾਰਟੀ ਦੇ ਸਮਰਥਨ ਚ ਨਾਅਰੇ ਵੀ ਲਗਾਏ ਅਤੇ ਦੋਨੋਂ ਨੇਤਾਵਾਂ ਦੀ ਤਾਰੀਫ ਵੀ ਕੀਤੀ।

ਇਰਾਨੀ ਨੇ ਆਪਣੇ ਸਵਾਗਤ ਦੇ ਲਈ ਗੁਜਰਾਤੀ ਮਹਿਲਾਵਾਂ ਦੁਆਰਾ ਆਯੋਜਿਤ ਕੋਲਤਮ ਡਾਂਸ ਚ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ ਉੱਤਰ ਭਾਰਤੀ ਸਮਾਜ ਸੰਪਰਕ ਪ੍ਰੋਗਰਾਮ ਨੂੰ ਵੀ ਸੰਬੋਧਨ ਕੀਤਾ।

ABOUT THE AUTHOR

...view details