ਨਵੀਂ ਦਿੱਲੀ: ਭਾਰਤ 'ਚ ਬਣੇ 'ਆਈਫੋਨ-15' ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 'ਆਈਫੋਨ-14' ਦੇ ਮੁਕਾਬਲੇ ਇਸ ਦੀ ਪਹਿਲੇ ਦਿਨ ਦੀ ਵਿਕਰੀ 'ਚ 100 ਫੀਸਦੀ ਦਾ ਵਾਧਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸ਼ੁੱਕਰਵਾਰ ਨੂੰ ਲੱਗੀ ਸੇਲ ਵਿੱਚ ਇਹ ਰਿਕਾਰਡ ਟੁੱਟਿਆ ਹੈ ਜਿੱਥੇ ਐਪਲ ਨੇ ਪਹਿਲੀ ਵਾਰ 'ਮੇਡ-ਇਨ-ਇੰਡੀਆ' ਆਈਫੋਨ ਉਪਲਬਧ ਕਰਾਇਆ, ਜਿਸ ਦਿਨ ਇਸ ਨੇ ਦੇਸ਼ ਅਤੇ ਦੁਨੀਆ ਦੇ ਹੋਰ ਹਿੱਸਿਆਂ 'ਚ ਇਸ ਫੋਨ ਦੀ ਵਿਕਰੀ ਸ਼ੁਰੂ ਕੀਤੀ ਸੀ। ਸੂਤਰ ਦੱਸਦੇ ਹਨ ਕਿ “ਸ਼ੁੱਕਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 6 ਵਜੇ ਤੱਕ, iPhone 15 ਸੀਰੀਜ਼ ਦੇ ਫ਼ੋਨਾਂ ਨੇ ਵਿਕਰੀ ਦੇ ਪਹਿਲੇ ਦਿਨ iPhone 14 ਦੇ ਮੁਕਾਬਲੇ 100 ਪ੍ਰਤੀਸ਼ਤ ਵਾਧਾ ਦਰਜ ਕੀਤਾ। ਹਰ ਪਾਸੇ ਲੰਬੀਆਂ ਕਤਾਰਾਂ ਲੱਗ ਕੇ ਲੋਕਾਂ ਨੇ ਫੋਨ ਖਰੀਦੇ ਹਨ ਅਤੇ ਦਫਤਰੀ ਸਮਾਂ ਖਤਮ ਹੋਣ ਤੋਂ ਬਾਅਦ ਲੋਕਾਂ ਦੀ ਗਿਣਤੀ ਹੋਰ ਵੀ ਵਾਧਾ ਹੋ ਗਿਆ।
iPhone 15 Sales: iPhone 15 ਨੇ ਤੋੜਿਆ iPhone 14 ਦੀ ਵਿਕਰੀ ਦਾ ਰਿਕਾਰਡ, ਪਹਿਲੇ ਦਿਨ ਹੀ ਪਾਈ ਧਮਾਲ
Published : Sep 23, 2023, 11:40 AM IST
ਭਾਰਤ 'ਚ ਬਣੇ 'iPhone 15' ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਹੈ। 'ਆਈਫੋਨ-14' ਦੇ ਮੁਕਾਬਲੇ 'iPhone 15' ਦੀ ਪਹਿਲੇ ਦਿਨ ਦੀ ਵਿਕਰੀ 'ਚ 100 ਫੀਸਦੀ ਦਾ ਵਾਧਾ ਹੋਇਆ ਹੈ। (iPhone 15 Sales)
ਐਪਲ ਨੇ ਨਹੀਂ ਦਿੱਤਾ ਕੋਈ ਜਵਾਬ :ਹਾਲਾਂਕਿ ਇੱਕ ਈਮੇਲ ਰਾਹੀਂ ਐਪਲ ਨੂੰ ਇਸ ਬਾਰੇ ਪੁੱਛਿਆ ਗਿਆ ਸੀ ਪਰ ਕੋਈ ਜਵਾਬ ਨਹੀਂ ਮਿਲਿਆ ਹੈ। ਕੰਪਨੀ ਨੇ 'ਮੇਡ-ਇਨ-ਇੰਡੀਆ' 'iPhone-15' ਅਤੇ 'iPhone-15 Plus' ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਇਹ ਫੋਨ ਗੁਲਾਬੀ, ਪੀਲੇ, ਹਰੇ, ਨੀਲੇ ਅਤੇ ਕਾਲੇ ਰੰਗਾਂ ਵਿੱਚ ਉਪਲਬਧ ਹਨ। ਇਨ੍ਹਾਂ ਦੇ 128 ਜੀਬੀ (ਗੀਗਾ ਬਾਈਟ), 256 ਜੀਬੀ ਅਤੇ 512 ਜੀਬੀ ਸੰਸਕਰਣਾਂ ਦੀ ਕੀਮਤ ਕ੍ਰਮਵਾਰ 79900 ਰੁਪਏ ਅਤੇ 89900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਆਈਫੋਨ 15 ਪ੍ਰੋ ਮੈਕਸ ਦੀ ਕੀਮਤ 134900 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਹ 128 ਜੀਬੀ, 256 ਜੀਬੀ, 512 ਜੀਬੀ ਅਤੇ 1 ਟੀਬੀ ਮੈਮੋਰੀ ਸਟੋਰੇਜ ਸਮਰੱਥਾ ਵਿੱਚ ਪੇਸ਼ ਕੀਤੀ ਜਾਂਦੀ ਹੈ।
- Canada India Controversy: ਭਾਰਤ-ਕੈਨੇਡਾ 'ਚ ਤਕਰਾਰ ਨਾਲ ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ, ਲੀਡਰਾਂ ਵੱਲੋਂ ਇੱਕ-ਦੂਜੇ 'ਤੇ ਵਾਰ-ਪਲਟਵਾਰ ਸ਼ੁਰੂ, ਕਿੱਥੇ ਤੱਕ ਚੜ੍ਹੇਗਾ ਸਿਆਸੀ ਪਾਰਾ?
- PAURI POLICE RAIDED: ਰਿਸ਼ੀਕੇਸ਼ ਦੇ ਕੈਸੀਨੋ ਚ ਚੱਲ ਰਹੇ ਧੰਦੇ ਦਾ ਪਰਦਾਫਾਸ਼, ਪੁਲਿਸ ਨੇ ਫਿਲਮੀ ਅੰਦਾਜ਼ ਚ ਕੀਤੇ ਮੁਲਜ਼ਮ ਗ੍ਰਿਫ਼ਤਾਰ
- 20 YEARS OF IMPRISONMENT: ਹੈਦਰਾਬਾਦ 'ਚ ਧੀ ਦਾ ਜਿਨਸੀ ਸੋਸ਼ਣ ਕਰਨ ਵਾਲੇ ਪਿਤਾ ਨੂੰ ਅਦਾਲਤ ਨੇ ਸੁਣਾਈ 20 ਸਾਲ ਦੀ ਸਜ਼ਾ
1.99 ਲੱਖ ਰੁਪਏ ਵਿੱਚ ਵੇਚਿਆ ਜਾ ਰਿਹਾ iPhone-15 Pro Max : ਆਈਫੋਨ 15 ਪ੍ਰੋ ਮੈਕਸ ਕੀਮਤ 1,59,900 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਹ 256 ਜੀਬੀ, 512 ਜੀਬੀ ਅਤੇ 1 ਟੀਬੀ (ਟੇਰਾ ਬਾਈਟ) ਮੈਮੋਰੀ ਸਟੋਰੇਜ ਸਮਰੱਥਾ ਵਿੱਚ ਉਪਲਬਧ ਹੈ। 1 ਟੀਬੀ ਮੈਮੋਰੀ ਸਟੋਰੇਜ ਸਮਰੱਥਾ ਵਾਲਾ 'ਆਈਫੋਨ-15 ਪ੍ਰੋ ਮੈਕਸ' ਮਾਡਲ ਭਾਰਤ ਵਿੱਚ 1.99 ਲੱਖ ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਆਈਫੋਨ-15 ਸੀਰੀਜ਼ ਦੀ ਵਿਕਰੀ ਦੇ ਨਾਲ-ਨਾਲ ਕਈ ਪਹਿਲਕਦਮੀਆਂ ਕੀਤੀਆਂ ਗਈਆਂ। ਪਹਿਲੀ ਵਾਰ, ਗਾਹਕ ਦਿੱਲੀ ਅਤੇ ਮੁੰਬਈ ਸਥਿਤ ਐਪਲ ਸਟੋਰਾਂ ਤੋਂ ਵੀ ਆਈਫੋਨ ਖਰੀਦ ਸਕਦੇ ਹਨ।