ਹੈਦਰਾਬਾਦ: ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਅਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵਿਚਕਾਰ ਜਿੱਥੇ ਲਗਾਤਾਰ ਦੂਜੇ ਦਿਨ ਚਰਚਾ ਜਾਰੀ ਰਹੀ, ਉੱਥੇ ਹੀ ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਦੇ ਨੇਤਾ ਕੇਟੀ ਰਾਮਾ ਰਾਓ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਭਾਰਤੀ ਰਾਜਨੀਤਕ ਐਕਸ਼ਨ ਕਮੇਟੀ (ਆਈ-ਪੀਏਸੀ) ਟੀਆਰਐਸ ਦੇ ਲਈ ਕੰਮ ਕਰ ਰਹੀ ਹੈ। ਹਾਲਾਂਕਿ ਉਨ੍ਹਾਂ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਟੀਆਰਐਸ ਸਿਰਫ ਆਈ-ਪੀਏਸੀ ਨਾਲ ਕੰਮ ਕਰ ਰਹੀ ਹੈ ਨਾ ਕਿ ਪ੍ਰਸ਼ਾਂਤ ਕਿਸ਼ੋਰ ਨਾਲ।
ਕੇਟੀਆਰ ਨੇ ਕਿਹਾ, "ਪ੍ਰਸ਼ਾਂਤ ਕਿਸ਼ੋਰ ਨੇ ਟੀਆਰਐਸ ਪਾਰਟੀ ਲਈ ਆਈ-ਪੀਏਸੀ ਦੀ ਸ਼ੁਰੂਆਤ ਕੀਤੀ ਹੈ ਅਤੇ ਆਈ-ਪੀਏਸੀ ਸਾਡੇ ਲਈ ਅਧਿਕਾਰਤ ਤੌਰ 'ਤੇ ਕੰਮ ਕਰ ਰਹੀ ਹੈ। ਅਸੀਂ ਪ੍ਰਸ਼ਾਂਤ ਕਿਸ਼ੋਰ ਨਾਲ ਕੰਮ ਨਹੀਂ ਕਰ ਰਹੇ ਹਾਂ ਪਰ ਅਸੀਂ ਆਈ-ਪੀਏਸੀ ਨਾਲ ਕੰਮ ਕਰ ਰਹੇ ਹਾਂ,"। ਟੀਆਰਐਸ ਦੇ ਕਾਰਜਕਾਰੀ ਪ੍ਰਧਾਨ ਕੇਟੀਆਰ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਰਾਓ ਪਿਛਲੇ ਦੋ ਦਹਾਕਿਆਂ ਤੋਂ ਟੀਆਰਐਸ ਚਲਾ ਰਹੇ ਹਨ ਪਰ ਪਾਰਟੀ ਡਿਜੀਟਲ ਮਾਧਿਅਮ ਨੂੰ ਗੁਆਉਣਾ ਨਹੀਂ ਚਾਹੁੰਦੀ ਅਤੇ ਇਸ ਲਈ ਆਈਪੀਏਸੀ ਆਉਣ ਵਾਲੀਆਂ ਚੋਣਾਂ ਵਿੱਚ ਟੀਆਰਐਸ ਪਾਰਟੀ ਦੀ ਮਦਦ ਕਰਨ ਜਾ ਰਹੀ ਹੈ।