ਹੈਦਰਾਬਾਦ : ਵਿਆਹ ਤੋਂ ਬਾਅਦ, ਕਿਸੇ ਬਿਮਾਰੀ ਜਾਂ ਕਿਸੇ ਹੋਰ ਕਾਰਨਾਂ ਕਾਰਨ ਜੇਕਰ ਕਿਸੇ ਦਾ ਸਾਥੀ ਇਸ ਦੁਨੀਆ ਨੂੰ ਅਲਵਿਦਾ ਕਹਿੰਦਾ ਹੈ ਤਾਂ ਅਜਿਹੇ ਹਲਾਤ 'ਚ ਇੱਕ ਪਤੀ ਦੇ ਜਾਣ ਮਗਰੋਂ ਮਹਿਲਾ ਉਦਾਸੀ ਅਤੇ ਨਿਰਾਸ਼ਾ ਮਹਿਸੂਸ ਕਰਦੀ ਹੈ। ਅੱਜ ਵੀ ਸਾਡਾ ਸਮਾਜ ਵਿਧਾਵਾ ਮਹਿਲਾਵਾਂ ਨੂੰ ਉਸ ਨਜ਼ਰ ਨਾਲ ਨਹੀਂ ਵੇਖਦਾ ਜਿਸ ਦੀ ਉਹ ਅਸਲ ਹੱਕਦਾਰ ਹਨ। ਅਜਿਹੀ ਸਥਿਤੀ 'ਚ ਸਾਡੇ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਵਿਧਵਾਵਾਂ ਨੂੰ ਵੀ ਬਾਕੀ ਦੀ ਲੋਕਾਂ ਵਾਂਗ ਹੀਦਰਜਾ ਮਿਲੇ।ਅਜਿਹੀ ਹਲਾਤਾਂ 'ਚ ਇਨ੍ਹਾਂ ਔਰਤਾਂ ਦੇ ਸਨਮਾਨ ਲਈ ਹਰ ਸਾਲ ਅੰਤਰਰਾਸ਼ਟਰੀ ਵਿਧਵਾ ਦਿਵਸ 23 ਜੂਨ ਨੂੰ ਮਨਾਇਆ ਜਾਂਦਾ ਹੈ।
23 ਜੂਨ ਨੂੰ ਅੰਤਰ ਰਾਸ਼ਟਰੀ ਵਿਧਵਾ ਦਿਵਸ (International Widows Day) ਮਨਾਇਆ ਜਾਂਦਾ ਹੈ। ਇਹ ਦਿਨ ਵਿਧਵਾਵਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ, ਤਜ਼ਰਬਿਆਂ ਵੱਲ ਧਿਆਨ ਦੇਣ ਤੇ ਉਨ੍ਹਾਂ ਵੱਲੋਂ ਪਰਿਵਾਰ ਲਈ ਦਿੱਤੇ ਗਏ ਬੇਮਿਸਾਲ ਸਮਰਥਨ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ।
ਅੰਤਰ ਰਾਸ਼ਟਰੀ ਵਿਧਵਾ ਦਿਵਸ ਦੀ ਸ਼ੁਰੂਆਤ
ਦਰਅਸਲ, ਹਰ ਉਮਰ, ਖੇਤਰਾਂ ਤੇ ਸਭਿਆਚਾਰਾਂ ਦੀਆਂ ਵਿਧਵਾਵਾਂ ਦੇ ਰੁਤਬੇ ਨੂੰ ਵਿਸ਼ੇਸ਼ ਮਾਨਤਾ ਦਿਵਾਉਣ ਲਈ, 23 ਜੂਨ 2011 ਨੂੰ, ਸੰਯੁਕਤ ਰਾਸ਼ਟਰ ਮਹਾਂਸਭਾ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਵਿਧਵਾ ਦਿਵਸ ਐਲਾਨ ਕੀਤਾ। ਉਦੋਂ ਤੋਂ ਇਹ ਦਿਨ 23 ਜੂਨ ਨੂੰ ਮਨਾਇਆ ਜਾਂਦਾ ਹੈ।ਬ੍ਰਿਟੇਨ ਦੀ ਲੋਂਬਾ ਫਾਊਂਡੇਸ਼ਨ ਪਿਛਲੇ ਸੱਤ ਸਾਲਾਂ ਤੋਂ ਪੂਰੀ ਦੁਨੀਆ ਵਿੱਚ ਵਿਧਵਾ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਬਾਰੇ ਸੰਯੁਕਤ ਰਾਸ਼ਟਰ ਵਿੱਚ ਮੁਹਿੰਮ ਚਲਾ ਰਹੀ ਹੈ।