ਪੰਜਾਬ

punjab

ETV Bharat / bharat

International Translation Day 2023: ਅੱਜ ਹੈ ਅੰਤਰਰਾਸ਼ਟਰੀ ਅਨੁਵਾਦ ਦਿਵਸ, ਜਾਣੋ ਇਸ ਦਾ ਇਤਿਹਾਸ ਅਤੇ ਕੁਝ ਮਜ਼ੇਦਾਰ ਤੱਥ - International Translation Day ਕੀ ਹੈ

International Translation Day 2023: ਅੰਤਰਰਾਸ਼ਟਰੀ ਅਨੁਵਾਦ ਦਿਵਸ (Translation Day 2023) ਹਰ ਸਾਲ 30 ਸਤੰਬਰ ਨੂੰ ਅਨੁਵਾਦਕਾਂ ਅਤੇ ਭਾਸ਼ਾ ਪੇਸ਼ੇਵਰਾਂ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ, ਜੋ ਵਿਸ਼ਵ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੇ ਲੋਕਾਂ (Translation), ਦੇਸ਼ਾਂ ਅਤੇ ਸੰਸਥਾਵਾਂ ਵਿਚਕਾਰ ਸਹੀ ਸੰਚਾਰ (Translator) ਦੀ ਭੂਮਿਕਾ ਨਿਭਾਉਂਦੇ ਹਨ।

International Translation Day 2023
International Translation Day 2023

By ETV Bharat Punjabi Team

Published : Sep 30, 2023, 10:11 AM IST

ਹੈਦਰਾਬਾਦ ਡੈਸਕ: ਅੰਤਰਰਾਸ਼ਟਰੀ ਅਨੁਵਾਦ ਦਿਵਸ ਹਰ ਸਾਲ 30 ਸਤੰਬਰ ਨੂੰ ਅਨੁਵਾਦਕਾਂ ਅਤੇ ਭਾਸ਼ਾ ਪੇਸ਼ੇਵਰਾਂ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ, ਜੋ ਕਿ ਵਿਸ਼ਵ ਸ਼ਾਂਤੀ ਦੇ ਵਿਕਾਸ ਅਤੇ ਮਜ਼ਬੂਤੀ ਵਿੱਚ ਯੋਗਦਾਨ ਪਾਉਣ ਵਾਲੇ ਲੋਕਾਂ, ਦੇਸ਼ਾਂ ਅਤੇ ਸੰਸਥਾਵਾਂ ਵਿਚਕਾਰ ਸੰਚਾਰ ਨੂੰ ਯਕੀਨੀ ਬਣਾਉਣ ਵਿੱਚ ਅਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ। ਸੰਯੁਕਤ ਰਾਸ਼ਟਰ ਅਨੁਸਾਰ, ਇਹ ਦਿਨ ਭਾਸ਼ਾ ਪੇਸ਼ੇਵਰਾਂ ਦੇ ਕੰਮ ਦਾ ਸਨਮਾਨ ਕਰਨ ਦਾ ਵਧੀਆ ਮੌਕਾ ਹੈ। ਅੰਤਰਰਾਸ਼ਟਰੀ ਅਨੁਵਾਦ ਦਿਵਸ (International Translation Day 2023) ਲੋਕਾਂ, ਸੰਸਥਾਵਾਂ ਅਤੇ ਰਾਸ਼ਟਰਾਂ ਵਿਚਕਾਰ ਸੰਵਾਦ, ਸਮਝ ਅਤੇ ਸਹਿਯੋਗ, ਵਿਕਾਸ ਵਿੱਚ ਯੋਗਦਾਨ ਪਾਉਣ ਅਤੇ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਨੂੰ ਮਜ਼ਬੂਤ ​​ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਅੰਤਰਰਾਸ਼ਟਰੀ ਅਨੁਵਾਦ ਦਿਵਸ ਦਾ ਇਤਿਹਾਸ:International Translation Day 2023 ਦੀ ਸ਼ੁਰੂਆਤ ਪਹਿਲੀ ਵਾਰ 1991 ਵਿੱਚ ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਟਰਾਂਸਲੇਟਰਜ਼- FIT ਵਲੋਂ ਕੀਤੀ ਗਈ ਸੀ। International Federnational Of Translators ਦਾ ਗਠਨ ਅਨੁਵਾਦ ਪੇਸ਼ੇ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵ ਅਨੁਵਾਦ ਭਾਈਚਾਰੇ ਨੂੰ ਇੱਕਜੁੱਟ ਕਰਨ ਲਈ ਕੀਤਾ ਗਿਆ। 1953 ਵਿੱਚ ਸਥਾਪਿਤ, FIT ਅਨੁਵਾਦਕਾਂ, ਦੁਭਾਸ਼ੀ ਅਤੇ ਪਰਿਭਾਸ਼ਾਵਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਐਸੋਸੀਏਸ਼ਨਾਂ ਦਾ ਇੱਕ ਸਮੂਹ ਹੈ। ਇਸ ਦਿਨ ਨੂੰ ਸੰਯੁਕਤ ਰਾਸ਼ਟਰ ਵਲੋਂ ਅਧਿਕਾਰਿਤ ਤੌਰ ਉੱਤੇ 2017 ਵਿੱਚ ਮਾਨਤਾ ਦਿੱਤੀ ਗਈ।

International Translation Day 2023 ਦੀ ਥੀਮ: ਇਸ ਸਾਲ ਅੰਤਰਰਾਸ਼ਟਰੀ ਅਨੁਵਾਦ ਦਿਵਸ 2023 ਦੀ ਥੀਮ ਹੈ- Translation Unveils The Many Faces Of Humanity ਜਿਸ ਦਾ ਅਰਥ ਹੈ- ਅਨੁਵਾਦ ਮਾਨਵਤਾ ਦੇ ਚਿਹਰੇ ਨੂੰ ਉਜਾਗਰ ਕਰਦਾ ਹੈ।

ਈਸਾਈ ਸੇਂਟ ਜੇਰੋਮ ਦੀ ਬਰਸੀ ਨਾਲ ਸਬੰਧ:ਇਸ ਤਰ੍ਹਾਂ 24 ਮਈ 2017 ਨੂੰ ਜਨਰਲ ਅਸੈਂਬਲੀ ਨੇ ਦੇਸ਼ਾਂ ਨੂੰ ਜੋੜਨ ਅਤੇ ਵਿਸ਼ਵ ਵਿੱਚ ਸ਼ਾਂਤੀ, ਸਮਝ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਅਨੁਵਾਦਕਾਂ, ਭਾਸ਼ਾ ਪੇਸ਼ੇਵਰਾਂ ਦੀ ਭੂਮਿਕਾ ਬਾਰੇ ਮਤਾ 71/288 ਅਪਣਾਇਆ ਅਤੇ 30 ਸਤੰਬਰ ਨੂੰ ਅੰਤਰਰਾਸ਼ਟਰੀ ਅਨੁਵਾਦ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ। ਇਹ ਤਾਰੀਖ ਭਾਸ਼ਾ ਪੇਸ਼ੇਵਰਾਂ ਅਤੇ ਅਨੁਵਾਦਕਾਂ ਲਈ ਮਹੱਤਵਪੂਰਨ ਹੈ, ਕਿਉਂਕਿ ਇਹ ਈਸਾਈ ਸੇਂਟ ਜੇਰੋਮ ਦੀ ਬਰਸੀ 'ਤੇ ਆਉਂਦੀ ਹੈ। ਸੇਂਟ ਜੇਰੋਮ ਨੂੰ ਅਨੁਵਾਦ ਦੇ ਖੇਤਰ ਵਿੱਚ ਇੱਕ ਉੱਘੀ ਹਸਤੀ ਅਤੇ ਅਨੁਵਾਦਕਾਂ ਦੇ ਸਰਪ੍ਰਸਤ ਸੰਤ ਮੰਨਿਆ ਜਾਂਦਾ ਹੈ।

International Translation Day ਦੇ ਕੁਝ ਦਿਲਚਸਪ ਤੱਥ:-

  1. ਸੇਂਟ ਜੇਰੋਮ ਨੇ 23 ਸਾਲਾਂ ਵਿੱਚ ਬਾਈਬਲ ਦਾ ਲੈਟਿਨ ਭਾਸ਼ਾ ਵਿੱਚ ਅੁਨਵਾਦ ਕੀਤਾ ਸੀ।
  2. ਮਸ਼ੀਨੀ ਟਰਾਂਸਲੇਸ਼ਨ ਉਨਾਂ ਨਵਾਂ ਨਹੀਂ ਹੈ, ਜਿੰਨਾ ਕੁਝ ਲੋਕ ਸੋਚਦੇ ਹਨ। ਇਸ ਦੀ ਸ਼ੁਰੂਆਤ 1940 ਦੇ ਦਹਾਕੇ ਵਿੱਚ ਵਿਸ਼ਵ ਯੁੱਧ ਦੌਰਾਨ (International Translation Day Interesting Facts) ਹੋਈ ਸੀ।
  3. ਵਰਤਮਾਨ ਸਮੇਂ ਵਿੱਚ ਗੂਗਲ ਟਰਾਂਸਲੇਸ਼ਨ ਨੂੰ ਸਭ ਤੋਂ ਵੱਧ ਵਰਤੀ ਜਾਣ ਵਾਲੀ ਮਸ਼ੀਨੀ ਟਰਾਂਸਲੇਸ਼ਨ ਮੰਨਿਆ ਜਾਂਦਾ ਹੈ।
  4. ਹਾਲ ਹੀ ਦੇ ਅਨੁਮਾਨਾਂ ਮੁਤਾਬਕ, ਟਰਾਂਸਲੇਸ਼ਨ ਇੰਡਸਟਰੀ ਨੂੰ ਘੱਟੋ-ਘੱਟ $40 ਬਿਲਿਅਨ ਦੱਸਿਆ ਗਿਆ ਹੈ।
  5. ਸੁਮੇਰਿਅਨ ਮਹਾ ਕਾਵਿ ਦ ਏਪਿਕ ਆਫ ਗਿਲਗਮੇਸ਼ ਨੂੰ ਹੁਣ ਤੱਕ ਕੀਤਾ ਗਿਆ ਪਹਿਲਾਂ ਅਨੁਵਾਦ ਕਿਹਾ ਜਾਂਦਾ ਹੈ ਅਤੇ ਇਹ ਪਾਂਡੂਲਿਪੀ (Manuscript) 1,95,000 ਸਾਲ ਪੁਰਾਣੀ ਹੈ।
  6. ਅੰਗਰੇਜ਼ੀ ਬੋਲਣ ਵਾਲਿਆਂ ਲਈ ਜਿਨ੍ਹਾਂ 6 ਭਾਸ਼ਾਵਾਂ ਨੂੰ ਸਿੱਖਣਾ ਔਖਾ ਲੱਗਦਾ ਹੈ, ਉਹ ਮੰਦਾਰਿਨ ਚੀਨੀ, ਅਰਬੀ, ਪੋਲਿਸ਼, ਰਸ਼ੀਅਨ, ਤੁਰਕੀ ਅਤੇ ਡੇਨਿਸ਼।
  7. ਦੁਨੀਆਂ ਦੀ ਲਗਭਗ 40 ਫੀਸਦੀ ਭਾਸ਼ਾਵਾਂ ਉਨ੍ਹਾਂ ਸ਼੍ਰੇਣੀਆਂ ਵਿੱਚ ਆਉਂਦੀਆਂ ਹਨ, ਜਿਨ੍ਹਾਂ ਚੋਂ ਕੁੱਝ ਭਾਸ਼ਾਵਾਂ ਦੀ ਵਰਤੋਂ ਅਜੇ ਵੀ 1,000 ਤੋਂ ਵੀ ਘੱਟ ਲੋਕ ਕਰਦੇ ਹਨ।
  8. ਸੰਯੁਕਤ ਰਾਜ ਅਮਰੀਕਾ ਵਿੱਚ ਕੋਈ ਵੀ ਆਫੀਸ਼ਿਅਲ (ਦਫ਼ਤਰੀ) ਭਾਸ਼ਾ ਨਹੀਂ ਹੈ, ਪਰ ਅੰਗਰੇਜ਼ੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ।

ABOUT THE AUTHOR

...view details