ਹੈਦਰਾਬਾਦ:ਅੰਤਰਰਾਸ਼ਟਰੀ ਕਿਸਿੰਗ ਡੇ ਹਰ ਸਾਲ 6 ਮਈ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਪੂਰਾ ਮਕਸਦ ਪ੍ਰੇਮੀ-ਪ੍ਰੇਮਿਕਾ ਨੂੰ ਇੱਕ ਦੂਜੇ ਦੇ ਕਰੀਬ ਲੈ ਕੇ ਆਉਣਾ ਹੁੰਦਾ ਹੈ। ਨਾਲ ਹੀ ਲੋਕਾਂ ਨੂੰ ਇਹ ਵੀ ਦੱਸਣਾ ਹੁੰਦਾ ਹੈ ਕਿ ਇਹ ਸਿਰਫ ਸਰੀਰਿਕ ਖੀਂਚ ਦੇ ਬਾਰੇ ਨਹੀਂ ਦਰਸਾਉਂਦਾ ਬਲਕਿ ਮਨੁੱਖੀ ਜੁੜਾਅ ਦੇ ਬਾਰੇ ਚ ਵੀ ਦੱਸਦਾ ਹੈ।
International Kissing Day ਅੰਤਰਰਾਸ਼ਟਰੀ ਕਿਸਿੰਗ ਡੇ ਦਾ ਇਤਿਹਾਸ
ਅੰਤਰਰਾਸ਼ਟਰੀ ਕਿਸਿੰਗ ਦਿਵਸ ਆਮ ਤੌਰ 'ਤੇ ਬਹੁਤ ਸਾਰੇ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ। ਜਿਸ ਨੂੰ ਲੈ ਕੇ ਕੁਝ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਕਿਸਿੰਗ ਦਿਵਸ ਦੋ ਪ੍ਰੇਮੀਆਂ ਵਿਚਾਲੇ ਕਿਸਿੰਗ ਦੀ ਭਾਵਨਾ ਦਾ ਅਨੁਭਵ ਕਰਨ ਦੀ ਵਜ੍ਹਾਂ ਕਾਰਨ ਇਸ ਨੂੰ ਸ਼ੁਰੂ ਕੀਤਾ ਗਿਆ ਸੀ। ਮੰਨਿਆ ਇਹ ਵੀ ਜਾਂਦਾ ਹੈ ਕਿ ਇਹ ਦਿਨ ਵਿਆਹ ਅਤੇ ਹੋਰ ਕਿਸਮ ਦੇ ਅਧਿਕਾਰਿਤ ਸੰਮੇਲਨਾਂ ਦੇ ਵਿੱਚ ਹੋਏ ਵਾਧੇ ਕਾਰਨ ਇਸ ਨੂੰ ਮਨਾਇਆ ਜਾਂਦਾ ਹੈ।
ਕਿਸਿੰਗ ਡੇ ਨਾਲ ਜੁੜੇ ਤੱਥ
ਅੰਤਰਰਾਸ਼ਟਰੀ ਕਿਸਿੰਗ ਡੇ ਸਿਹਤਮੰਦ ਤਰੀਕਿਆਂ ਨਾਲ ਕਿਸਿੰਗ ਨੂੰ ਵਾਧਾ ਦੇਣ ਲਈ ਮਨਾਇਆ ਜਾਂਦਾ ਹੈ। ਇਸ ਨਾਲ ਕਈ ਹੋਰ ਵੀ ਤੱਥ ਜੁੜੇ ਹਨ ਜਿਨ੍ਹਾਂ ਨੂੰ ਪੜ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ...
- 1966 ਚ ਪਹਿਲੀ ਵਾਰ ਟੀਵੀ ’ਤੇ Interracial ਕਿਸ ਸਟਾਰ ਟ੍ਰੇਕ ਦੇ ਐਪੀਸੋਡ ਦਿਖਾਇਆ ਗਿਆ ਸੀ।
- ਕਿਸ ਕਰਨ ਨਾਲ ਨਿਕਲਣ ਵਾਲਾ ਐਕਸਟ੍ਰਾ ਸਲਾਈਵਾ ਮੁੰਹ ਨੂੰ ਸਾਫ ਕਰਨ ਚ ਮਦਦ ਕਰਦਾ ਹੈ ਅਤੇ ਇਸ ਤਰ੍ਹਾਂ ਦੰਦਾਂ ਦੀ ਸਮੱਸਿਆ ਨੂੰ ਵੀ ਦੂਰ ਕਰ ਦਿੰਦਾ ਹੈ।
- ਆਪਣੇ ਸਾਥੀ ਨੂੰ ਇੱਕ ਮਿੰਟ ਤੱਕ ਕਿਸ ਕਰਨ ਨਾਲ ਤੁਸੀਂ 26 ਕੈਲੋਰੀ ਤੱਕ ਬਰਨ ਕਰ ਸਕਦੇ ਹੋ ਜਦਕਿ ਇਹ ਪ੍ਰੈਕਟਿਸ ਰੈਗੂਲਰ ਬੇਸ ’ਤੇ ਕੀਤੀ ਜਾਵੇ ਤਾਂ ਇਹ ਤੁਹਾਡੀ ਜਿੰਦਗੀ ਚ ਕੁਝ ਹੋਰ ਸਾਲ ਐਡ ਕਰ ਦਿੰਦਾ ਹੈ।
- ਲੈਟਿਨ ਅਮਰੀਕਾ ਚ ਕਿਸ ਦੇ ਨਾਲ ਕਿਸੇ ਦਾ ਸਵਾਗਤ ਕਰਨਾ ਆਮ ਗੱਲ ਹੈ, ਉੱਥੇ ਹੀ ਫਰਾਂਸ ਦੇ ਲੋਕ ਪੈਸਨ ਦੇ ਲਈ ਕਿਸ ਕਰਦੇ ਹਨ। ਜਦਕਿ ਅਫਰਿਕਾ ਦੇ ਲੋਕ ਜ਼ਮੀਨ ’ਤੇ ਕਿਸ ਕਰਦੇ ਹਨ ਜਿੱਥੇ ਉਨ੍ਹਾਂ ਦੇ ਚੀਫ ਤੁਰ ਕੇ ਆਉਂਦੇ ਹਨ।
ਅੰਤਰਰਾਸ਼ਟਰੀ ਕਿਸਿੰਗ ਡੇ ਦੀ ਮਹੱਤਤਾ
ਪ੍ਰੇਮੀ ਜੋੜੇ ਪਿਆਰ ਨੂੰ ਜਾਹਿਰ ਕਰਨ ਕਰਨ ਲਈ ਕਿਸ ਦੀ ਮਦਦ ਲੈਂਦੇ ਹਨ। ਕਿਸ ਕਰਨ ਨਾਲ ਦਿਲ ਅਤੇ ਦਿਗਾਮ ਦੋਵੇਂ ਹੀ ਖੁਸ਼ ਹੁੰਦੇ ਹਨ। ਕਿਸ ਕਰਨ ਨਾਲ ਦੋ ਵਿਅਕਤੀਆਂ ਚ ਆਪਸੀ ਦੂਰੀ ਘੱਟ ਹੁੰਦੀ ਹੈ। ਨਾਲ ਹੀ ਤਣਾਅ ਵੀ ਘੱਟ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਜੋ ਵੀ ਪ੍ਰੇਮੀ ਜੋੜਾ ਇੱਕ ਦੂਜੇ ਨੂੰ ਹਰ ਰੋਜ਼ ਕਿਸ ਕਰਦੇ ਹਨ ਉਹ ਲੰਬੇ ਸਮੇਂ ਤੱਕ ਸਰੀਰਕ ਪੱਖੋ ਸਿਹਤਮੰਦ ਰਹਿੰਦੇ ਹਨ।
ਇਹ ਵੀ ਪੜੋ: BIRTHDAY: ਇੰਨੀ ਹੈ ਰਣਵੀਰ-ਦੀਪਿਕਾ ਦੀ ਕੁੱਲ ਕਮਾਈ, ਅਜਿਹੀ ਲਗਜ਼ਰੀ ਜ਼ਿੰਦਗੀ ਜਿਉਂਦੇ ਹਨ 'ਦੀਪਵੀਰ'