ਚੰਡੀਗੜ੍ਹ:ਵਿਸ਼ਵ ਭਰ 26 ਅਗਸਤ ਨੂੰ ਇੰਟਰਨੈਸ਼ਨਲ ਡੌਗ ਡੇਅ (International Dog Day) ਮਨਾਇਆ ਜਾਂਦਾ ਹੈ। ਮਨੁੱਖ ਤੇ ਕੁੱਤੇ ਦਾ ਰਿਸ਼ਤਾ ਬੜਾ ਪਿਆਰ ਭਰਿਆ ਹੈ। ਆਦਿ ਕਾਲ ਤੋਂ ਹੁਣ ਤੱਕ ਮਨੁੱਖ ਅਤੇ ਕੁੱਤੇ ਵਿਚਕਾਰ ਵਫਾਦਾਰੀ ਦਾ ਰਿਸ਼ਤਾ ਰਿਹਾ ਹੈ।
ਇੰਟਰਨੈਸ਼ਨਲ ਡੌਗ ਡੇਅ 'ਤੇ ਵਿਸ਼ੇਸ਼ ਕੁੱਤਾ (Dog) ਆਪਣੇ ਮਾਲਕ ਦੀ ਜਾਨ ਬਚਾਉਣ ਲਈ ਆਪਣੀ ਜ਼ਿੰਦਗੀ ਦਾਅ ਉਤੇ ਲਗਾ ਦਿੰਦੇ ਹਨ। ਜੇਕਰ ਤੁਸੀਂ ਇਕੱਲਾਪਣ ਮਹਿਸੂਸ ਕਰਦੇ ਹੋ ਜਾਂ ਫਿਰ ਤੁਹਾਡਾ ਕੋਈ ਚੰਗਾ ਦੋਸਤ ਨਹੀਂ ਹੈ ਤਾਂ ਇੱਕ ਕੁੱਤਾ ਪਾਲ ਲਓ। ਕੁੱਤਾ ਨਾ ਸਿਰਫ਼ ਤੁਹਾਡੇ ਇਕੱਲੇਪਣ ਨੂੰ ਦੂਰ ਕਰਨ 'ਚ ਮਦਦਗਾਰ ਹੋਵੇਗਾ ਬਲਕਿ ਉਹ ਤੁਹਾਡਾ ਸਭ ਤੋਂ ਚੰਗਾ ਦੋਸਤ ਵੀ ਬਣ ਸਕਦਾ ਹੈ।
ਮਨੁੱਖ ਕਿਸੇ ਨਾ ਕਿਸੇ ਰੂਪ ਵਿਚ ਸਵਾਰਥੀ ਹੋ ਸਕਦਾ ਹੈ ਪਰ ਕੁੱਤਾ ਕਦੇ ਵੀ ਸਵਾਰਥੀ ਨਹੀਂ ਹੁੰਦਾ। ਕੁੱਤਾ ਹਮੇਸ਼ਾ ਆਪਣੇ ਮਾਲਕ ਦਾ ਦਾਸ ਬਣ ਕੇ ਰਹਿੰਦਾ ਹੈ।ਕੁੱਤਾ ਨੂੰ ਤੁਸੀ ਹਰ ਰੋਜ ਉਸ ਨੂੰ ਸੈਰ ਕਰਵਾਉਂਦੇ ਹੋ ਤਾਂ ਇਸ ਨਾਲ ਤੁਹਾਡੇ ਵਿਚ ਵੀ ਤਾਜਗੀ ਬਣੀ ਰਹੇਗੀ।
ਇੰਟਰਨੈਸ਼ਨਲ ਡੌਗ ਡੇਅ 'ਤੇ ਵਿਸ਼ੇਸ਼ ਵਿਗਿਆਨੀਆਂ ਨੇ ਖੋਜ ਕੀਤੀ ਕਿ ਕੁੱਤੇ ਪਾਲਣ ਨਾਲ ਇਨਸਾਨ ਦੀਆਂ ਸਰੀਰਕ ਗਤੀਵਿਧੀਆਂ ਵਧਦੀਆਂ ਹਨ। ਜਦੋਂ ਲੋਕ ਆਪਣੀ ਜ਼ਿੰਦਗੀ 'ਚ ਚੰਗੀਆਂ ਗਤੀਵਿਧੀਆਂ ਸ਼ਾਮਲ ਕਰਦਾ ਹੈ ਤਾਂ ਉਨ੍ਹਾਂ ਦਾ ਦਿਲ ਸਿਹਤਮੰਦ ਹੁੰਦਾ ਹੈ।ਕੁੱਤੇ ਅਤੇ ਮਨੁੱਖ ਵਿਚਕਾਰ ਸਦੀਆਂ ਤੋਂ ਪਿਆਰ ਭਰਿਆ ਰਿਸ਼ਤਾ ਰਿਹਾ ਹੈ।
ਇਹ ਵੀ ਪੜੋ:ਮਸ਼ਹੂਰ ਕਵੀ ਮੁਨੱਵਰ ਰਾਣਾ ਦਾ ਪੁੱਤ ਤਬਰੇਜ ਰਾਣਾ ਗ੍ਰਿਫਤਾਰ