ਹੈਦਰਾਬਾਦ : ਹਰ ਸਾਲ 7 ਸਤੰਬਰ ਨੂੰ ਵਿਸ਼ਵ ਪੱਧਰ 'ਤੇ ਨੀਲੇ ਅਸਮਾਨਾਂ ਲਈ ਅੰਤਰਰਾਸ਼ਟਰੀ ਸ਼ੁੱਧ ਹਵਾ ਦਾ ਦਿਨ ਯਾਨੀ 'ਨੀਲਾ ਅਸਮਾਨ ਲਈ ਅੰਤਰਰਾਸ਼ਟਰੀ ਸ਼ੁੱਧ ਹਵਾ ਦਿਵਸ' ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਵਿਅਕਤੀਗਤ, ਭਾਈਚਾਰੇ, ਕਾਰਪੋਰੇਟ ਅਤੇ ਸਰਕਾਰ ਦੇ ਹਰ ਪੱਧਰ 'ਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ ਕਿ ਸਾਫ਼ ਹਵਾ ਸਾਡੀ ਸਿਹਤ, ਜੀਵਨ, ਅਰਥ ਵਿਵਸਥਾ ਅਤੇ ਵਾਤਾਵਰਣ ਲਈ ਕਿੰਨੀ ਮਹੱਤਵਪੂਰਨ ਹੈ।
ਇੰਟਰਨੈਸ਼ਨਲ ਡੇਅ ਆਫ ਕਲੀਨ ਏਅਰ ਫਾਰ ਬਲਯੂ ਸਕਾਈ 2021 - UNEP
ਹਰ ਸਾਲ 7 ਸਤੰਬਰ ਨੂੰ ਵਿਸ਼ਵ ਪੱਧਰ 'ਤੇ ਨੀਲੇ ਅਸਮਾਨਾਂ ਲਈ ਅੰਤਰਰਾਸ਼ਟਰੀ ਸ਼ੁੱਧ ਹਵਾ ਦਾ ਦਿਨ ਯਾਨੀ 'ਨੀਲਾ ਅਸਮਾਨ ਲਈ ਅੰਤਰਰਾਸ਼ਟਰੀ ਸ਼ੁੱਧ ਹਵਾ ਦਿਵਸ' ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁਖ ਮਹੱਤਵ ਨੀਲੇ ਆਸਮਾਨ ਲਈ ਹਵਾ ਦੀ ਸ਼ੁੱਧਤਾ ਤੇ ਵਾਤਾਵਰਣ ਦੀ ਸ਼ੁੱਧਤਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ।
ਸੰਯੁਕਤ ਰਾਸ਼ਟਰ ਮਹਾਸਭਾ ਨੇ ਆਪਣੇ 74 ਵੇਂ ਸੈਸ਼ਨ ਦੌਰਾਨ 19 ਦਸੰਬਰ, 2019 ਨੂੰ ਨੀਲੇ ਅਸਮਾਨ ਲਈ ਅੰਤਰਰਾਸ਼ਟਰੀ ਸ਼ੁੱਧ ਹਵਾ ਦਿਵਸ ਮਨਾਉਣ ਦਾ ਮਤਾ ਪਾਸ ਕੀਤਾ ਅਤੇ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂਐਨਈਪੀ) ਨੂੰ ਹੋਰ ਸਬੰਧਤ ਸੰਗਠਨਾਂ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਦਿਵਸ ਮਨਾਉਣ ਦਾ ਸੱਦਾ ਦਿੱਤਾ। ਕਲਾਈਮੇਟ ਐਂਡ ਕਲੀਨ ਏਅਰ ਕੋਲੀਸ਼ਨ (ਸੀਸੀਏਸੀ) ਨੇ ਇਸ ਦਿਨ ਨੂੰ ਮਨਾਉਣ ਲਈ ਯੂ ਐਨ ਈ ਪੀ ਅਤੇ ਕੋਰੀਆ ਗਣਰਾਜ ਨਾਲ ਮਿਲ ਕੇ ਕੰਮ ਕੀਤਾ।
ਪਹਿਲੀ ਵਾਰ ਇਹ ਦਿਨ 7 ਸਤੰਬਰ 2020 ਨੂੰ ਮਨਾਇਆ ਗਿਆ ਸੀ। ਇਸ ਦਿਨ ਦਾ ਮੁਖ ਮਹੱਤਵ ਨੀਲੇ ਆਸਮਾਨ ਲਈ ਹਵਾ ਦੀ ਸ਼ੁੱਧਤਾ ਤੇ ਵਾਤਾਵਰਣ ਦੀ ਸ਼ੁੱਧਤਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ।