ਹੈਦਰਾਬਾਦ:ਅੱਜ ਦੁਨੀਆ ਭਰ 'ਚ ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਸਾਡੇ ਰੋਜ਼ਾਨਾ ਜੀਵਨ ਵਿੱਚ ਨਾਗਰਿਕ ਹਵਾਬਾਜ਼ੀ ਦੀ ਮਹੱਤਤਾ ਤੋਂ ਦੁਨੀਆਂ ਭਰ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਹੈ। ਇਸਦੇ ਨਾਲ ਹੀ ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਦਿਵਸ ਦਾ ਉਦੇਸ਼ ਸਾਰੇ ਦੇਸ਼ਾਂ 'ਚ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਹਵਾਬਾਜ਼ੀ ਖੇਤਰ ਦੀ ਮਹੱਤਤਾ ਨੂੰ ਉਜਾਗਰ ਕਰਨਾ ਹੈ। ਅੱਜ ਦੇ ਸਮੇਂ 'ਚ ਲੋਕ ਦੁਨੀਆਂ ਦੇ ਇੱਕ ਪਾਸੇ ਤੋਂ ਦੂਸਰੇ ਪਾਸੇ ਤੱਕ ਪਹੁੰਚਣ ਲਈ ਜਹਾਜ਼ ਤੋਂ ਇਲਾਵਾ ਜ਼ਿਆਦਾਤਰ ਹਵਾਬਾਜ਼ੀ ਸੇਵਾਵਾਂ ਦਾ ਸਹਾਰਾ ਲੈਂਦੇ ਹਨ।
ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਦਿਵਸ ਦਾ ਇਤਿਹਾਸ:ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਸੰਗਠਨ ਹਰ ਸਾਲ 7 ਦਸੰਬਰ ਨੂੰ ਦੁਨੀਆਂ ਦੇ ਅਲੱਗ-ਅਲੱਗ ਹਿੱਸਿਆ 'ਚ ਇਸ ਦਿਵਸ ਦਾ ਆਯੋਜਨ ਕਰਦਾ ਹੈ। ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਦਿਵਸ ਨੂੰ ਸਾਲ 1994 'ਚ ICAO ਦੀ 50ਵੀਂ ਵਰ੍ਹੇਗੰਢ ਦੀਆਂ ਗਤੀਵਿਧੀਆਂ ਦੇ ਹਿੱਸੇ ਵਜੋਂ ਸਥਾਪਿਤ ਕੀਤਾ ਗਿਆ ਸੀ। ਸਾਲ 1996 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੇ 7 ਦਸੰਬਰ ਨੂੰ ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਦਿਵਸ ਨੂੰ ਅਧਿਕਾਰਤ ਤੌਰ 'ਤੇ ਮਾਨਤਾ ਦਿੱਤੀ ਸੀ।
ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਦਿਵਸ ਦਾ ਮਹੱਤਵ:ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਦਿਵਸ ਦੁਨੀਆਂ ਭਰ ਦੇ ਦੇਸ਼ਾਂ 'ਚ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਦੇ ਮਹੱਤਵ ਬਾਰੇ ਜਾਗਰੂਕਤਾ ਫਿਲਾਉਣ ਦਾ ਦਿਨ ਹੈ। ਨਾਗਰਿਕ ਹਵਾਬਾਜ਼ੀ ਦੇਸ਼ਾਂ ਨੂੰ ਇੱਕ ਦੂਜੇ ਨਾਲ ਜੋੜਨ 'ਚ ਇੱਕ ਪੁਲ ਦੀ ਭੂਮਿਕਾ ਨਿਭਾ ਰਿਹਾ ਹੈ, ਤਾਂਕਿ ਲੋਕ ਇਸ ਸੁਵਿਧਾ ਦਾ ਲਾਭ ਉਠਾ ਕੇ ਦੂਜਿਆ ਨਾਲ ਮਿਲਣ, ਜੁੜਨ, ਸਮਾਜਿਕ ਵਰਗੀਆਂ ਆਦਿ ਗਤੀਵਿਧੀਆਂ ਨੂੰ ਆਸਾਨੀ ਨਾਲ ਕਰ ਸਕਣ। ਇਸ ਦਿਨ ਨੂੰ ਮਨਾਉਣਾ ਜ਼ਰੂਰੀ ਹੈ, ਕਿਉਕਿ ਇਸ ਦਿਨ ICAO ਦੇ ਸਾਰੇ ਮੈਬਰ ਇਕੱਠੇ ਹੁੰਦੇ ਹਨ ਅਤੇ ਸ਼ਿਕਾਗੋ ਸੰਮੇਲਨ ਦਾ ਚਾਰਟ ਬਣਾਉਦੇ ਹਨ, ਜੋ ਨਾਗਰਿਕ ਹਵਾਬਾਜ਼ੀ ਸੇਵਾਵਾਂ ਦੌਰਾਨ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਦੀ ਪਾਲਣਾ ਕਰਦਾ ਹੈ। ਵਰਤਮਾਨ 'ਚ ICAO 193 ਦੇਸ਼ਾਂ ਦੇ ਹਵਾਬਾਜ਼ੀ ਨਿਯਮਾਂ ਦਾ ਧਿਆਨ ਰੱਖਦਾ ਹੈ।
ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਦਿਵਸ ਦਾ ਉਦੇਸ਼: ਇਸ ਦਿਵਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਵਾਈ ਅੱਡੇ ਅਤੇ ਏਅਰਲਾਈਨਜ਼ ਨੂੰ ਸਫ਼ਲਤਾਪੂਰਵਕ ਅਤੇ ਸੁਰੱਖਿਅਤ ਰੂਪ ਨਾਲ ਚਲਾਇਆ ਜਾਵੇ। ਨਾਗਰਿਕ ਹਵਾਬਾਜ਼ੀ ਖੇਤਰ 'ਚ ਵਰਤਮਾਨ ਸਮੇਂ ਵਿੱਚ ਹਰ ਰੋਜ਼ ਕਈ ਯਾਤਰੀ ਸਫ਼ਰ ਕਰਦੇ ਹਨ।