ਨਵੀਂ ਦਿੱਲੀ:ਐਸਬੀਆਈ ਲਾਈਫ ਸਮੇਤ ਕਈ ਬੀਮਾ ਕੰਪਨੀਆਂ ਨੇ ਸੋਮਵਾਰ ਨੂੰ ੳਡੀਸ਼ਾ ਦੇ ਬਾਲਾਸੋਰ ਵਿੱਚ ਭਿਆਨਕ ਰੇਲ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਤੁਰੰਤ ਵਿੱਤੀ ਰਾਹਤ ਪ੍ਰਦਾਨ ਕਰਨ ਲਈ ਦਾਅਵਿਆਂ ਦਾ ਪਹਿਲ ਦੇ ਆਧਾਰ 'ਤੇ ਨਿਪਟਾਰਾ ਕਰਨ ਦਾ ਐਲਾਨ ਕੀਤਾ। ਜਨਰਲ ਇੰਸ਼ੋਰੈਂਸ ਕੌਂਸਲ ਦੇ ਚੇਅਰਮੈਨ ਤਪਨ ਸਿੰਘਲ ਨੇ ਕਿਹਾ, “ਸਾਡੇ ਭਾਈਚਾਰੇ ਦੇ ਪੁਨਰ ਨਿਰਮਾਣ ਵਿੱਚ ਸਹਾਇਤਾ ਕਰਨ ਲਈ ਇੱਕ ਉਦਯੋਗ ਦੇ ਰੂਪ ਵਿੱਚ, ਅਸੀਂ ਇੱਕ ਸਮਰਪਿਤ ਹੈਲਪਲਾਈਨ ਅਤੇ ਡਿਜੀਟਲ ਸਮਰੱਥਾਵਾਂ ਬਣਾਈਆਂ ਹਨ ਤਾਂ ਜੋ ਗਾਹਕਾਂ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਲਈ ਬੀਮਾ ਕੰਪਨੀਆਂ ਤੱਕ ਪਹੁੰਚ ਕਰਨਾ ਆਸਾਨ ਹੋ ਸਕੇ।
ਵਿਸ਼ੇਸ਼ ਟੀਮਾਂ ਦਾ ਗਠਨ: ਸਿੰਘਲ ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ ਦੇ ਮੈਨੇਜਿੰਗ ਡਾਇਰੈਕਟਰ ਵੀ ਹਨ। ਉਨ੍ਹਾਂ ਕਿਹਾ ਕਿ ਬੀਮਾ ਕੰਪਨੀਆਂ ਨੇ ਅਜਿਹੇ ਦਾਅਵਿਆਂ ਨੂੰ ਤੇਜ਼ ਕਰਨ ਅਤੇ ਪਾਲਿਸੀ ਧਾਰਕਾਂ ਲਈ ਸੁਚਾਰੂ ਦਾਅਵਾ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। ਬਾਲਾਸੋਰ 'ਚ ਸ਼ੁੱਕਰਵਾਰ ਰਾਤ ਨੂੰ ਹੋਏ ਇਸ ਰੇਲ ਹਾਦਸੇ 'ਚ 275 ਲੋਕਾਂ ਦੀ ਮੌਤ ਹੋ ਗਈ ਸੀ। ਜਦਕਿ ਇੱਕ ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਬੀਮਾ ਕੰਪਨੀਆਂ ਨੇ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਰਾਹਤ ਦੇਣ ਲਈ ਇਹ ਪਹਿਲ ਕੀਤੀ ਹੈ।