ਪੰਜਾਬ

punjab

ETV Bharat / bharat

ਤੀਜੇ ਮੋਰਚੇ ਦੇ ਗਠਨ ਦੀ ਤਿਆਰੀ, ਇੱਕ ਮੰਚ ’ਤੇ ਪਹੁੰਚੇ ਫਾਰੁਖ ਅਬਦੁੱਲਾ, ਪ੍ਰਕਾਸ਼ ਸਿੰਘ ਬਾਦਲ ਅਤੇ ਓਪੀ ਚੌਟਾਲਾ - ਫਾਰੁਖ ਅਬਦੁੱਲਾ,

ਸਾਬਕਾ ਉਪ ਪ੍ਰਧਾਨ ਮੰਤਰੀ ਤਾਉ ਦੇਵੀਲਾਲ ਦੀ 108ਵੀਂ ਜਯੰਤੀ (Devi Lal 108th birth anniversary) ’ਤੇ ਇਨੇਲੋ ਜਿੰਦ 'ਚ ਸਨਮਾਨ ਦਿਵਸ (INLD Samman Diwas rally Jind) ਦਾ ਆਯੋਜਨ ਕਰ ਰਹੀ ਹੈ। ਇਸ ਰੈਲੀ 'ਚ ਤੀਜੇ ਮੋਰਚੇ ਦੇ ਗਠਨ (Third Front Formation) ਦੀ ਨੀਂਹ ਰੱਖੀ ਜਾ ਸਕਦੀ ਹੈ। ਰੈਲੀ ਨਾਲ ਜੁੜੀ ਹਰ ਅਪਡੇਟ ਤੁਹਾਨੂੰ ਇੱਥੋ ਮਿਲੇਗੀ।

ਸਾਬਕਾ ਉਪ ਪ੍ਰਧਾਨਮੰਤਰੀ ਤਾਉ ਦੇਵੀਲਾਲ ਦੀ 108ਵੀਂ ਜੰਯਤੀ
ਸਾਬਕਾ ਉਪ ਪ੍ਰਧਾਨਮੰਤਰੀ ਤਾਉ ਦੇਵੀਲਾਲ ਦੀ 108ਵੀਂ ਜੰਯਤੀ

By

Published : Sep 25, 2021, 3:24 PM IST

ਜੀਂਦ:ਸਾਬਕਾ ਉਪ ਪ੍ਰਧਾਨਮੰਤਰੀ ਤਾਓ ਦੇਵੀਲਾਲ ਦੀ 108ਵੀਂ ਜਯੰਤੀ (Devi Lal 108th birth anniversary) ’ਤੇ ਇਨੇਲੋ ਅੱਜ ਹਰਿਆਣਾ ਦੀ ਰਾਜਨੀਤੀਕ ਰਾਜਧਾਨੀ ਸਨਮਾਨ ਦਿਵਸ (INLD Samman Diwas rally Jind) ਦਾ ਆਯੋਜਨ ਕਰ ਰਹੀ ਹੈ। ਇਸ ਮੌਕੇ ’ਤੇ ਤੀਜੇ ਮੋਰਚੇ ਦੇ ਗਠਨ (Third Front Formation) ਦੀ ਨੀਂਹ ਰੱਖੀ ਜਾ ਸਕਦੀ ਹੈ। ਇਨੇਲੋ ਨੇਤਾ ਅਭੈ ਚੌਟਾਲਾ ਖੁਦ ਇਸ ਗੱਲ ਨੂੰ ਕਹਿ ਚੁੱਕੇ ਹਨ ਕਿ ਜੀਂਦ ਚ ਹੋ ਰਹੀ ਇਸ ਇਤਿਹਾਸਿਕ ਰੈਲੀ ਤੋਂ ਬਾਅਦ ਹਰਿਆਣਾ ਦੀ ਰਾਜਨੀਤੀ ਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ।

ਇਹ ਵੀ ਪੜੋ: ਵੈਸ਼ਵਿਕ ਭਲਾਈ ਲਈ ਇੱਕ ਸ਼ਕਤੀ ਵਜੋਂ ਕੰਮ ਕਰੇਗਾ ਕਵਾਡ: ਪੀਐਮ ਮੋਦੀ

ਰੈਲੀ ਚ ਨੇਤਾਵਾਂ ਦੇ ਨਾਲ ਵਰਕਰਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ. ਜੀਂਦ ਦੇ ਰੇਸਟ ਹਾਉਸ ਚ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁਖ ਅਬਦੁੱਲਾ ਪਹੁੰਚ ਚੁੱਕੇ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਜੀਂਦ ਪਹੁੰਚ ਚੁੱਕੇ ਹਨ। JDU ਮੁੱਖ ਸਕੱਤਰ ਕੇਸੀ ਤਿਆਗੀ ਅਤੇ ਸਾਬਕਾ ਮੁੱਖ ਮੰਤਰੀ ਓਪੀ ਚੌਟਾਲਾ ਦੇ ਨਾਲ ਅਭੈ ਚੌਟਾਲਾ ਵੀ ਰੈਲੀ ਸਥਾਨ ’ਤੇ ਪਹੁੰਚ ਚੁੱਕੇ ਹਨ। ਇਸ ਰੈਲੀ ਚ 5 ਮੰਚ ਬਣਾਏ ਗਏ ਹਨ। ਰੈਲੀ ਦੇ ਮੁੱਖ ਮੰਚ ਤੋਂ ਤੀਜੇ ਮੋਰਚੇ ਦੇ ਗਠਨ ਦੀ ਨੀਂਹ ਰੱਖੀ ਜਾਵੇਗੀ। ਦੂਜਾ ਮੰਚ ਕਿਸਾਨਾਂ ਦੇ ਲਈ ਬਣਾਇਆ ਗਿਆ ਹੈ। ਤੀਜਾ ਮੰਚ ਖਿਡਾਰੀਆਂ ਦੇ ਲਈ ਬਣਾਇਆ ਗਿਆ ਹੈ।

ਤੀਜੇ ਮੋਰਚੇ ਦੇ ਗਠਨ ਦੀ ਤਿਆਰੀ

ਉੱਥੇ ਹੀ ਚੌਥਾ ਮੰਚ ਇਨੇਲੋ ਨੇਤਾਵਾਂ ਦੇ ਲਈ ਬਣਾਇਆ ਗਿਆ ਹੈ। 5ਵਾਂ ਮੰਚ ਹੋਰ ਨੇਤਾਵਾਂ ਦੇ ਲਈ ਬਣਾਇਆ ਗਿਆ ਹੈ। ਇਸ ਮੌਕੇ ’ਤੇ ਓਲੰਪਿਕ ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਕਿਸਾਨ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਕਿਸਾਨ ਪਰਿਵਾਰ ਦੇ ਮੈਂਬਰਾਂ ਨੂੰ ਵੀ ਰੈਲੀ ਚ ਸਨਮਾਨਿਤ ਕੀਤਾ ਜਾਵੇਗਾ।

ਸਾਬਕਾ ਉਪ ਪ੍ਰਧਾਨਮੰਤਰੀ ਤਾਉ ਦੇਵੀਲਾਲ ਦੀ 108ਵੀਂ ਜੰਯਤੀ

ਇਨੇਲੋ ਦੇ ਰਾਸ਼ਟਰੀ ਪ੍ਰਧਾਨ ਚੌਧਰੀ ਓਮ ਪ੍ਰਕਾਸ਼ ਚੌਟਾਲਾ (Om Prakash Chautala) ਮੁੱਖ ਬੁਲਾਰੇ ਹੋਣਗੇ। ਜੋ ਲੰਬੇ ਸਮੇਂ ਬਾਅਦ ਪ੍ਰਦੇਸ਼ ਦੀ ਜਨਤਾ ਨਾਲ ਰੁਬਰੂ ਹੋਣਗੇ। ਇਸ ਸਨਮਾਨ ਦਿਵਸ ਰੈਲੀ ਚ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵੇਗੋਡਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁਖ ਅਬਦੁੱਲਾ, ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਟੀਐਮਸੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨ੍ਹਾ, ਜਨਤਾ ਦਲ ਦੇ ਪ੍ਰਧਾਨ ਮੁੱਖ ਸਕੱਤਰ ਕੇਸੀ ਤਿਆਗੀ ਅਤੇ ਰਾਸ਼ਟਰੀ ਲੋਕਦਲ ਦੇ ਪ੍ਰਧਾਨ ਜਯੰਤ ਚੌਧਰੀ ਸਣੇ ਹੋਰ ਰਾਸ਼ਟਰੀ ਪੱਧਰ ਦੇ ਨੇਤਾ ਮੌਜੂਦ ਰਹਿਣਗੇ। ਰੈਲੀ ਚ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ।

ABOUT THE AUTHOR

...view details