ਹੈਦਰਾਬਾਦ: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ 33 ਦਿਨ ਬੀਤ ਚੁੱਕੇ ਹਨ, ਅੱਜ ਜੰਗ ਦਾ 34ਵਾਂ ਦਿਨ ਹੈ। ਰੂਸ ਅਤੇ ਯੂਕਰੇਨ ਦੇ ਵਾਰਤਾਕਾਰ ਇਸਤਾਂਬੁਲ ਵਿੱਚ ਅੱਜ ਤੋਂ ਸ਼ੁਰੂ ਹੋ ਰਹੀ ਦੋ ਦਿਨੀਂ ਆਹਮੋ-ਸਾਹਮਣੇ ਗੱਲਬਾਤ ਵਿੱਚ ਹਿੱਸਾ ਲੈਣਗੇ। ਦੂਜੇ ਪਾਸੇ ਨਾਟੋ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਅਮਰੀਕਾ ਨੇ ਜਲ ਸੈਨਾ ਦੇ ਛੇ ਜਹਾਜ਼ ਤਾਇਨਾਤ ਕੀਤੇ ਹਨ।
ਯੂਕਰੇਨ ਵਿੱਚ ਜ਼ਖਮੀ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਨੂੰ ਦਿੱਲੀ ਦੇ ਆਰਮੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। "ਉਸਨੇ ਕਿਹਾ ਕਿ ਡਾਕਟਰ ਨੇ ਦੱਸਿਆ ਹੈ ਕਿ ਮੇਰੇ ਹੱਥਾਂ ਅਤੇ ਪੈਰਾਂ ਦਾ ਲਗਭਗ 1 ਸਾਲ ਤੱਕ ਇਲਾਜ ਕੀਤਾ ਜਾਵੇਗਾ। ਮੇਰੀ ਆਰਥਿਕ ਹਾਲਤ ਠੀਕ ਨਹੀਂ ਹੈ ਮੇਰੇ ਪਿਤਾ ਸੇਵਾਮੁਕਤ ਹੋ ਗਏ ਹਨ। ਮੈਂ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਅੱਗੇ ਇਲਾਜ ਲਈ ਮੇਰੀ ਮਦਦ ਕਰੇ।
ਵਿਦਿਆਰਥੀ ਦੇ ਪਿਤਾ ਨੇ ਕਿਹਾ ਕਿ "ਪਹਿਲਾਂ ਮੇਰਾ ਬੇਟਾ ਠੀਕ ਹੋਣ ਦੀ ਕੋਸ਼ਿਸ਼ ਕਰੇਗਾ ਅਤੇ ਉਸ ਤੋਂ ਬਾਅਦ, ਉਹ ਸੋਚੇਗਾ ਕਿ ਕੀ ਕਰਨਾ ਹੈ। ਕੋਈ ਵੀ ਦੇਸ਼ ਚੰਗਾ ਜਾਂ ਮਾੜਾ ਨਹੀਂ ਹੁੰਦਾ। ਇਹ ਦੋ ਹਉਮੈ ਦੀ ਲੜਾਈ ਹੁੰਦੀ ਹੈ ਨਾ ਕਿ ਦੇਸ਼ਾਂ ਦੀ ਲੜਾਈ ਹੁੰਦੀ ਹੈ। ਜੇਕਰ ਉਸ ਨੂੰ ਦੁਬਾਰਾ ਮੌਕਾ ਮਿਲਿਆ। ਉਹ ਪੜ੍ਹਾਈ ਲਈ ਜ਼ਰੂਰ ਯੂਕਰੇਨ ਜਾਵੇਗਾ।
ਜਿਕਰਯੋਗ ਹੈ ਕਿ ਪਿਛਲੇ ਦਿਨ ਹੀ ਕੀਵ ਵਿੱਚ ਗੋਲੀ ਲੱਗਣ ਕਾਰਨ ਜਖ਼ਮੀ ਹੋਣ ਵਾਲੇ ਹਰਜੋਤ ਸਿੰਘ ਨੂੰ ਭਾਰਤੀ ਹਵਾਈ ਸੈਨਾ ਦੇ ਇੱਕ ਵਿਸ਼ੇਸ਼ ਜਹਾਜ਼ ਵਿੱਚ ਲਿਆਂਦਾ ਗਿਆ ਸੀ। ਜੋ ਉਨ੍ਹਾਂ ਨੂੰ ਅਤੇ ਹੋਰ ਭਾਰਤੀਆਂ ਨੂੰ ਪੋਲੈਂਡ ਤੋਂ ਭਾਰਤ ਵਾਪਸ ਲੈ ਕੇ ਆਇਆ ਸੀ। ਜਾਣਕਾਰੀ ਅਨੁਸਾਰ ਹਰਜੋਤ ਸਿੰਘ ਦਾ ਪਾਸਪੋਰਟ ਵੀ ਗੁੰਮ ਹੋ ਗਿਆ ਸੀ ਪਰ ਭਾਰਤੀ ਦੂਤਾਵਾਸ ਅਤੇ ਵੀਕੇ ਸਿੰਘ ਦੀ ਮਦਦ ਨਾਲ ਉਸ ਦਾ ਐਮਰਜੈਂਸੀ ਸਰਟੀਫਿਕੇਟ ਜਾਰੀ ਕਰ ਭਾਰਤ ਲਿਆਦਾ ਗਿਆ ਸੀ।
ਇਹ ਵੀ ਪੜ੍ਹੋ :-ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ ਇਸ ਹਫਤੇ ਭਾਰਤ ਦਾ ਦੌਰਾ ਕਰਨਗੇ