ਨਵੀਂ ਦਿੱਲੀ : ਦੇਸ਼ ਦੇ ਪੈਟਰੋਲ ਅਤੇ ਡੀਜ਼ਲ(PETROL AND DIESEL) ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਚੁਟਕੀ ਲੈਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸਿਰਫ ਆਪਣੇ ਦੋਸਤਾਂ ਨੂੰ ਜਬਾਵਦੇਹੀ ਹੈ।
ਅੱਧੇ ਤੋਂ ਵੱਧ ਦੇਸ਼ ਵਿੱਚ ਪੈਟਰੋਲ ਦੀਆਂ ਕੀਮਤਾਂ 100 ਦੇ ਅੰਕੜੇ ਨੂੰ ਪਾਰ ਕਰ ਗਈਆਂ ਹਨ। ਡੀਜ਼ਲ ਨੇ ਕੁਝ ਥਾਵਾਂ 'ਤੇ ਸੈਂਕੜਾ ਵੀ ਲਗਾਇਆ ਹੈ। ਇਸ 'ਤੇ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਮਹਿੰਗਾਈ ਦਾ ਵਿਕਾਸ ਜਾਰੀ ਹੈ; ਅੱਛੇ ਦਿਨ 'ਦੇਸ਼' ਤੇ ਭਾਰੀ ਹੈ, ਪ੍ਰਧਾਨ ਮੰਤਰੀ ਦੀ ਜਵਾਬਦੇਹੀ ਸਿਰਫ ਦੋਸਤਾਂ ਲਈ। ਇਸਦੇ ਨਾਲ ਹੀ ਰਾਹੁਲ ਗਾਂਧੀ ਨੇ ਟਵੀਟ ਵਿੱਚ #PNG,CNGPricehike ਦੇ ਹੈਸ਼ਟੈਗ ਦੀ ਵਰਤੋਂ ਵੀ ਕੀਤੀ।
ਦਿੱਲੀ, ਕੋਲਕਾਤਾ, ਚੇਨਈ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਹੈ। ਪੈਟਰੋਲ ਕੁਝ ਦਿਨ ਪਹਿਲਾਂ ਹੀ ਮੁੰਬਈ 'ਚ ਸੈਂਕੜਾ ਲਗਾ ਚੁੱਕਾ ਹੈ। ਇਹੋ ਹਾਲ ਦੂਸਰੇ ਸ਼ਹਿਰਾਂ ਦਾ ਵੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਦਿੱਲੀ ਵਿੱਚ ਵੀ ਪੈਟਰੋਲ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ।