ਪੰਜਾਬ

punjab

ETV Bharat / bharat

ਉੱਤਰੀ ਕਸ਼ਮੀਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਫੌਜੀ ਅਧਿਕਾਰੀ ਸ਼ਹੀਦ, 1 ਅੱਤਵਾਦੀ ਢੇਰ - ਉੱਤਰੀ ਕਸ਼ਮੀਰ ਦੇ ਤੰਗਦਾਰ ਸੈਕਟਰ

ਫੌਜ ਨੇ ਉੱਤਰੀ ਕਸ਼ਮੀਰ ਦੇ ਤੰਗਦਾਰ ਸੈਕਟਰ 'ਚ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਸ ਝੜਪ ਵਿੱਚ ਇੱਕ ਫੌਜੀ ਅਧਿਕਾਰੀ ਅਤੇ ਇੱਕ ਘੁਸਪੈਠੀਏ ਦੇ ਮਾਰੇ ਜਾਣ ਦੀ ਖ਼ਬਰ ਹੈ। ਫੌਜ ਨੇ ਉੱਤਰੀ ਕਸ਼ਮੀਰ ਦੇ ਤੰਗਦਾਰ ਸੈਕਟਰ 'ਚ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।

ਉੱਤਰੀ ਕਸ਼ਮੀਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ,
ਉੱਤਰੀ ਕਸ਼ਮੀਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ,

By

Published : Jul 8, 2022, 3:47 PM IST

ਸ਼੍ਰੀਨਗਰ—ਉੱਤਰੀ ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਫੌਜ ਨੇ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਸ ਝੜਪ ਵਿੱਚ ਇੱਕ ਫੌਜੀ ਅਧਿਕਾਰੀ ਅਤੇ ਇੱਕ ਘੁਸਪੈਠੀਏ ਦੇ ਮਾਰੇ ਜਾਣ ਦੀ ਖਬਰ ਹੈ। ਫੌਜ ਨੇ ਉੱਤਰੀ ਕਸ਼ਮੀਰ ਦੇ ਤੰਗਦਾਰ ਸੈਕਟਰ 'ਚ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।

ਇਸ ਦੌਰਾਨ ਗੋਲੀਬਾਰੀ ਦੌਰਾਨ 6-ਜੇਏਕੇ ਰਾਈਫਲ ਦੇ ਫੌਜੀ ਜਵਾਨ ਜਸਵੀਰ ਸਿੰਘ ਨੂੰ ਵੀ ਗੋਲੀ ਲੱਗ ਗਈ। ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜੋ:-ਨਮੋ ਘਾਟ 'ਤੇ ਸੁਰੱਖਿਆ ਕਰਮਚਾਰੀਆਂ ਨਾਲ ਮਹਿਲਾ ਦੀ ਝੜਪ

ਮੁਕਾਬਲੇ ਵਿੱਚ ਇੱਕ ਘੁਸਪੈਠੀਏ ਦੇ ਮਾਰੇ ਜਾਣ ਦੀ ਸੂਚਨਾ ਹੈ। ਘੁਸਪੈਠ ਦੀ ਕੋਸ਼ਿਸ਼ ਕੁਪਵਾੜਾ ਦੇ ਉੱਤਰੀ ਜ਼ਿਲ੍ਹੇ ਦੇ ਤੰਗਦਾਰ ਸੈਕਟਰ ਵਿੱਚ ਹੋਈ, ਜੋ ਕਸ਼ਮੀਰ ਨੂੰ ਦੋ ਹਿੱਸਿਆਂ ਵਿੱਚ ਵੰਡਣ ਵਾਲੀ ਕੰਟਰੋਲ ਰੇਖਾ ਦੇ ਨਾਲ ਲੱਗਦੀ ਹੈ। ਇਸ ਦੌਰਾਨ ਮਾਰੇ ਗਏ ਅੱਤਵਾਦੀ ਦੇ ਕਬਜ਼ੇ 'ਚੋਂ ਇਕ ਏ.ਕੇ.-47, 4 ਪਿਸਤੌਲ, 3 ਏ.ਕੇ.-47 ਮੈਗਜ਼ੀਨ, 3 ਪਿਸਤੌਲ ਮੈਗਜ਼ੀਨ, 5 ਗ੍ਰਨੇਡ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ।

ਇਹ ਵੀ ਪੜੋ:-ਜ਼ਮੀਨ ਖਿਸਕਣ ਕਾਰਨ ਜੰਮੂ-ਸ੍ਰੀਨਗਰ ਹਾਈਵੇਅ ਬੰਦ

ABOUT THE AUTHOR

...view details