ਜੰਮੂ ਕਸ਼ਮੀਰ :ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਪੁੰਛ ਸੈਕਟਰ ਵਿੱਚ ਅੱਤਵਾਦੀ ਗਤੀਵਿਧੀ ਨੂੰ ਅੰਜਾਮ ਦੇਣ ਵਾਲਿਆਂ ਉੱਤੇ ਕਾਬੂ ਪਾਉਂਦਿਆਂ ਇੱਕ ਵੱਡੀ ਸਾਜਿਸ਼ ਨੂੰ ਨਾਕਾਮ ਕੀਤਾ ਹੈ। ਇਸ ਵਿੱਚ ਜੰਮੂ ਕਸ਼ਮੀਰ ਦੀ ਪੁਲਿਸ ਅਤੇ ਸੈਨਾ ਬੱਲ ਵੱਲੋਂ ਮਿਲ ਕੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਉਥੇ ਹੀ ਜੰਮੂ-ਕਸ਼ਮੀਰ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਪੁੰਛ ਸੈਕਟਰ 'ਚ ਕੁਝ ਸ਼ੱਕੀ ਹਿਲਜੁਲ ਦੇਖੀ ਗਈ। ਇਸ ਤੋਂ ਬਾਅਦ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
Two terrorists killed : ਪੁੰਛ ਸੈਕਟਰ 'ਚ ਅੱਤਵਾਦੀਆਂ ਦੀ ਨਾਪਾਕ ਹਰਕਤ ਨੂੰ ਕੀਤਾ ਨਾਕਾਮ, ਦੋ ਅੱਤਵਾਦੀ ਢੇਰ, ਤਲਾਸ਼ੀ ਮੁਹਿੰਮ ਜਾਰੀ
ਜੰਮੂ-ਕਸ਼ਮੀਰ 'ਚ ਅਕਸਰ ਹੀ ਅੱਤਵਾਦੀ ਗਤੀਵਿਧੀਆਂ ਦੇਖਣ ਨੂੰ ਮਿਲਦੀਆਂ ਹਨ। ਇੱਕ ਵਾਰ ਫਿਰ ਤੋਂ ਜੰਮੂ ਕਸ਼ਮੀਰ ਦੇ ਪੁੰਛ ਸੈਕਟਰ 'ਚ ਭਾਰਤੀ ਫੌਜ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਹੋਈ ਹੈ ਜਿਸ ਵਿੱਚ ਦੋ ਅੱਤਵਾਦੀ ਮਾਰੇ ਗਏ ਹਨ। ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਕੰਟਰੋਲ ਰੇਖਾ 'ਤੇ ਸ਼ੱਕੀ ਹਰਕਤ ਨੂੰ ਦੇਖ ਕੇ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਵਿੱਚ ਇਸ ਕਾਰਵਾਈ ਨੂੰ ਅੰਜਾਮ ਦਿੰਦਿਆਂ ਸਫਲਤਾ ਹਾਸਿਲ ਕੀਤੀ ਗਈ ਹੈ।
ਕੁਝ ਦਿਨ ਪਹਿਲਾਂ ਵੀ ਹੋਈ ਸੀ ਅੱਤਵਾਦੀ ਗਤੀਵਿਧੀ :ਪਿਛਲੇ ਕੁਝ ਦਿਨਾਂ ਤੋਂ ਭਾਰਤ-ਪਾਕਿਸਤਾਨ ਸਰਹੱਦ 'ਤੇ ਬੰਦ ਡਰੋਨਾਂ ਦੀ ਆਵਾਜਾਈ ਵਧੀ ਹੈ। ਪਿਛਲੇ ਮਹੀਨੇ, 5 ਜੂਨ ਨੂੰ, ਬੀਐਸਐਫ ਨੇ ਅੰਮ੍ਰਿਤਸਰ ਨੇੜੇ ਇੱਕ ਹੋਰ ਪਾਕਿਸਤਾਨੀ ਡਰੋਨ ਨੂੰ ਨਸ਼ੀਲੇ ਪਦਾਰਥਾਂ ਦੀ ਖੇਪ ਨਾਲ ਡੇਗ ਦਿੱਤਾ ਸੀ। ਬੀਐਸਐਫ ਨੇ ਦੱਸਿਆ ਕਿ 4 ਜੂਨ ਨੂੰ ਕਰੀਬ 9.45 ਵਜੇ ਜਵਾਨਾਂ ਨੇ ਪਾਕਿਸਤਾਨੀ ਡਰੋਨ ਦੀ ਆਵਾਜ਼ ਸੁਣੀ। ਸਰਹੱਦ 'ਤੇ ਤਾਇਨਾਤ ਸੁਰੱਖਿਆ ਬਲਾਂ ਨੇ ਡਰੋਨ ਨੂੰ ਰੋਕਣ ਲਈ ਗੋਲੀਬਾਰੀ ਕੀਤੀ। ਇਸ ਦੌਰਾਨ ਜਵਾਨਾਂ ਨੇ ਪਾਕਿਸਤਾਨੀ ਡਰੋਨ ਨੂੰ ਨਸ਼ੀਲੇ ਪਦਾਰਥਾਂ ਸਮੇਤ ਢੇਰ ਕਰ ਦਿੱਤਾ।
- Amritsar Fire News : ਛੇਹਰਟਾ ਇਲਾਕੇ 'ਚ ਇਕ ਘਰ ਨੂੰ ਲੱਗੀ ਅੱਗ, ਪੀੜਤ ਪਰਿਵਾਰ ਦੀ ਜਮ੍ਹਾਂ ਪੂੰਜੀ ਸੜ ਕੇ ਹੋਈ ਸੁਆਹ
- Ludhiana Fire News: ਲੁਧਿਆਣਾ ਵਿਖੇ ਪਲਾਸਟਿਕ ਦੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, 8 ਕਿਲੋਮੀਟਰ ਤੱਕ ਉੱਠੀਆਂ ਲਪਟਾਂ
- Today Punjab Weather: ਨਹੀਂ ਟੱਲ ਰਿਹਾ ਪੰਜਾਬ ਤੇ ਹਰਿਆਣਾ ਤੋਂ ਮੀਂਹ ਦਾ ਖ਼ਤਰਾ, ਹੁਣ ਤੱਕ ਇੱਕ ਹਜ਼ਾਰ ਤੋਂ ਉੱਤੇ ਪਿੰਡ ਹੋਏ ਤਬਾਹ
ਪਾਕਿਸਤਾਨ ਦੀਆਂ ਨਾਪਾਕ ਗਤੀਵਿਧੀਆਂ ਨੂੰ ਕੀਤਾ ਜਾ ਰਿਹਾ ਕਾਬੂ :ਇਸ ਤੋਂ ਬਾਅਦ ਬੀਤੀ 9 ਜੂਨ ਨੂੰ ਅੰਮ੍ਰਿਤਸਰ ਵਿੱਚ ਬੀਐਸਐਫ ਜਵਾਨਾਂ ਨੇ ਪਿੰਡ ਰਾਏ ਵਿੱਚ ਕਰੀਬ ਪੰਜ ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਇਲਾਕੇ 'ਚ ਪਾਕਿਸਤਾਨੀ ਡਰੋਨ ਦੀ ਮਦਦ ਨਾਲ ਨਸ਼ੀਲੇ ਪਦਾਰਥ ਸੁੱਟੇ ਜਾਣ ਦੀ ਸੰਭਾਵਨਾ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪਿੰਡ 'ਚ ਗਸ਼ਤ ਦੌਰਾਨ ਸੁਰੱਖਿਆ ਬਲਾਂ ਨੇ ਪਾਕਿਸਤਾਨੀ ਡਰੋਨ ਦੀ ਸਰਹੱਦ 'ਚ ਦਾਖਲ ਹੋਣ ਅਤੇ ਕੁਝ ਸੁੱਟਣ ਦੀ ਆਵਾਜ਼ ਸੁਣੀ। ਇਸ ਤੋਂ ਤੁਰੰਤ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ। ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨ ਵੱਲੋਂ ਲਗਾਤਾਰ ਨਾਪਾਕ ਗਤੀਵਿਧੀਆਂ ਜਾਰੀ ਹਨ। ਭਾਰਤੀ ਫੌਜ ਪਾਕਿਸਤਾਨੀ ਪਾਸਿਓਂ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਨਾਕਾਮ ਕਰ ਰਹੀ ਹੈ। ਇਸ ਸਾਲ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਕਈ ਘੁਸਪੈਠੀਆਂ ਨੂੰ ਗ੍ਰਿਫਤਾਰ ਕੀਤਾ ਹੈ।