ਪੰਜਾਬ

punjab

ETV Bharat / bharat

ਸ਼ੀਨਾ ਬੋਰਾ ਜ਼ਿੰਦਾ ਹੈ, ਇੰਦਰਾਣੀ ਮੁਖਰਜੀ ਦੀ ਸੀਬੀਆਈ ਨੂੰ ਚਿੱਠੀ - ਇੰਦਰਾਣੀ ਮੁਖਰਜੀ ਨੇ ਸਨਸਨੀਖੇਜ਼ ਖੁਲਾਸਾ ਕੀਤਾ

ਮਸ਼ਹੂਰ ਸ਼ੀਨਾ ਬੋਰਾ ਕਤਲ ਕੇਸ ਦੀ ਮੁੱਖ ਦੋਸ਼ੀ ਇੰਦਰਾਣੀ ਮੁਖਰਜੀ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦੀ ਬੇਟੀ ਸ਼ੀਨਾ ਬੋਰਾ ਜ਼ਿੰਦਾ ਹੈ ਅਤੇ ਉਹ ਕਸ਼ਮੀਰ ਵਿਚ ਹੈ। ਇੰਦਰਾਣੀ ਨੇ ਇਹ ਦਾਅਵਾ ਸੀਬੀਆਈ ਨੂੰ ਲਿਖੇ ਪੱਤਰ ਵਿੱਚ ਕੀਤਾ ਹੈ।

ਮਸ਼ਹੂਰ ਸ਼ੀਨਾ ਬੋਰਾ ਕਤਲ ਕੇਸ
ਮਸ਼ਹੂਰ ਸ਼ੀਨਾ ਬੋਰਾ ਕਤਲ ਕੇਸ

By

Published : Dec 16, 2021, 12:13 PM IST

ਮੁੰਬਈ: ਆਪਣੀ ਧੀ ਸ਼ੀਨਾ ਬੋਰਾ (Sheena Bora) ਦੇ ਕਤਲ ਦੀ ਦੋਸ਼ੀ ਇੰਦਰਾਣੀ ਮੁਖਰਜੀ (Indrani Mukerjea) ਨੇ ਸੀਬੀਆਈ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਹੈ ਕਿ ਉਸ ਦੀ ਧੀ ਜ਼ਿੰਦਾ ਹੈ ਅਤੇ ਕਸ਼ਮੀਰ ਵਿੱਚ ਹੈ।

ਸ਼ੀਨਾ ਬੋਰਾ ਕਤਲ ਕੇਸ

ਸ਼ੀਨਾ ਬੋਰਾ ਕਤਲ ਕੇਸ ( Sheena Bora Murder case) ਦਾ ਪਰਦਾਫਾਸ਼ ਉਸ ਸਮੇਂ ਹੋਇਆ ਜਦੋਂ ਇੰਦਰਾਣੀ ਮੁਖਰਜੀ ਦੇ ਡਰਾਈਵਰ ਸ਼ਿਆਮਵਰ ਰਾਏ ਨੂੰ ਬੰਦੂਕ ਸਮੇਤ ਫੜਿਆ ਗਿਆ ਸੀ। ਪੁੱਛਗਿੱਛ ਦੌਰਾਨ ਉਸਨੇ ਖੁਲਾਸਾ ਕੀਤਾ ਕਿ ਉਹ ਕਿਸੇ ਹੋਰ ਕੇਸ ਵਿੱਚ ਸ਼ਾਮਲ ਸੀ ਅਤੇ ਕਥਿਤ ਤੌਰ 'ਤੇ ਇੱਕ ਕਤਲ ਦੇਖਿਆ ਸੀ। ਸ਼ਿਆਮਵਰ ਰਾਏ ਨੇ ਮੁੰਬਈ ਪੁਲਿਸ ਨੂੰ ਦੱਸਿਆ ਕਿ ਇੰਦਰਾਣੀ ਮੁਖਰਜੀ ਨੇ ਸ਼ੀਨਾ ਬੋਰਾ ਦਾ ਗਲਾ ਘੁੱਟਿਆ ਸੀ, ਜਿਸ ਨੂੰ ਉਹ ਆਪਣੀ ਭੈਣ ਦੱਸਦੀ ਸੀ।

ਅੱਗੇ ਦੀ ਜਾਂਚ ਤੋਂ ਪਤਾ ਲੱਗਾ ਕਿ ਸ਼ੀਨਾ ਇੰਦਰਾਣੀ ਦੀ ਪਹਿਲੀ ਬੇਟੀ ਸੀ ਅਤੇ ਕਥਿਤ ਤੌਰ 'ਤੇ ਉਸ ਦੀ ਮਾਂ ਨੂੰ ਮੁੰਬਈ 'ਚ ਘਰ ਦਿਵਾਉਣ ਲਈ ਬਲੈਕਮੇਲ ਕਰ ਰਹੀ ਸੀ।

ਮੁੰਬਈ ਪੁਲਿਸ ਅਤੇ ਬਾਅਦ ਵਿੱਚ ਸੀਬੀਆਈ ਦੇ ਮੁਤਾਬਕ ਇੰਦਰਾਣੀ ਮੁਖਰਜੀ ਆਪਣੇ ਦੋ ਬੱਚੇ ਸ਼ੀਨਾ ਅਤੇ ਮਿਖਾਇਲ ਨੂੰ ਛੱਡ ਗਈ ਸੀ। ਸ਼ੀਨਾ ਨੂੰ ਆਪਣੀ ਮਾਂ ਬਾਰੇ ਉਦੋਂ ਪਤਾ ਲੱਗਾ ਜਦੋਂ ਉਸਨੇ ਮੀਡੀਆ ਐਗਜ਼ੀਕਿਊਟਿਵ ਪੀਟਰ ਮੁਖਰਜੀ ਨਾਲ ਵਿਆਹ ਕਰਨ ਤੋਂ ਬਾਅਦ ਇੱਕ ਮੈਗਜ਼ੀਨ ਵਿੱਚ ਆਪਣੀ ਤਸਵੀਰ ਦੇਖੀ।

ਸ਼ੀਨਾ ਬੋਰਾ ਕਥਿਤ ਤੌਰ 'ਤੇ ਆਪਣੀ ਮਾਂ ਦਾ ਪਿੱਛਾ ਕਰਦੇ ਹੋਏ ਮੁੰਬਈ ਚਲੀ ਗਈ ਅਤੇ ਇੰਦਰਾਣੀ ਨੇ ਉਸਨੂੰ ਆਪਣੀ ਭੈਣ ਵਜੋਂ ਪੇਸ਼ ਕੀਤਾ, ਇੱਥੋਂ ਤੱਕ ਕਿ ਉਸਦੇ ਪਤੀ ਪੀਟਰ ਨਾਲ ਵੀ। ਹਾਲਾਂਕਿ, ਉਹ 2012 ਵਿੱਚ ਲਾਪਤਾ ਹੋ ਗਈ ਸੀ।

ਉਸ ਦੇ ਲਾਪਤਾ ਹੋਣ ਤੋਂ ਬਾਅਦ, ਰਾਹੁਲ ਮੁਖਰਜੀ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਸ ਨਾਲ ਕੀ ਹੋਇਆ ਸੀ। ਰਾਹੁਲ ਅਤੇ ਸ਼ੀਨਾ ਪਿਆਰ ਚ ਪੈ ਗਏ ਸੀ ਅਤੇ ਗਾਇਬ ਹੋਣ ਤੋਂ ਪਹਿਲਾਂ ਕੁਝ ਸਮਾਂ ਇਕੱਠੇ ਰਹਿੰਦੇ ਸੀ। ਹਾਲਾਂਕਿ ਰਾਹੁਲ ਨੂੰ ਦੱਸਿਆ ਗਿਆ ਸੀ ਕਿ ਸ਼ੀਨਾ ਉਸ ਤੋਂ ਦੂਰ ਵਿਦੇਸ਼ 'ਚ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦੀ ਸੀ।

ਸਾਲ 2015 'ਚ ਜਦੋਂ ਮਾਮਲਾ ਸਾਹਮਣੇ ਆਇਆ ਤਾਂ ਜਾਂਚਕਰਤਾਵਾਂ ਨੇ ਦੋਸ਼ ਲਗਾਇਆ ਕਿ ਇੰਦਰਾਣੀ ਨੇ ਮੁੰਬਈ ਦੇ ਬਾਂਦਰਾ 'ਚ ਸ਼ੀਨਾ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਫਿਰ ਉਸ ਦੀ ਲਾਸ਼ ਦਾ ਨਿਪਟਾਰਾ ਕਰਨ ਲਈ ਨੇੜਲੇ ਰਾਏਗੜ੍ਹ ਜ਼ਿਲ੍ਹੇ 'ਚ ਗਈ। ਜਾਂਚ ਏਜੰਸੀਆਂ ਨੇ ਇੱਥੇ ਤੱਕ ਕਹਿ ਦਿੱਤਾ ਕਿ ਉਨ੍ਹਾਂ ਨੂੰ ਸ਼ੀਨਾ ਦੀ ਲਾਸ਼ ਮਿਲ ਗਈਆਂ ਹੈ, ਹਾਲਾਂਕਿ ਇੰਦਰਾਣੀ ਨੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤਾ ਹੈ।

ਇੰਦਰਾਣੀ ਦੀ ਗ੍ਰਿਫਤਾਰੀ ਤੋਂ ਬਾਅਦ, ਉਸ ਦੇ ਸਾਬਕਾ ਪਤੀ ਸੰਜੀਵ ਖੰਨਾ ਨੂੰ ਵੀ ਕਤਲ ਅਤੇ ਸਬੂਤਾਂ ਦੇ ਨਿਪਟਾਰੇ ਵਿਚ ਕਥਿਤ ਤੌਰ 'ਤੇ ਮਦਦ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਸੀਬੀਆਈ ਨੇ ਪੀਟਰ ਮੁਖਰਜੀ ਨੂੰ ਵੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਲਈ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਉਸ ਨੂੰ 2020 ਵਿੱਚ ਜ਼ਮਾਨਤ ਮਿਲ ਗਈ ਸੀ। ਸੁਣਵਾਈ ਦੌਰਾਨ ਪੀਟਰ ਅਤੇ ਇੰਦਰਾਣੀ ਮੁਖਰਜੀ ਦਾ ਤਲਾਕ ਹੋ ਗਿਆ ਸੀ।

ਇਹ ਵੀ ਪੜੋ:ਲੜਕੀਆਂ ਦੇ ਵਿਆਹ ਦੀ ਉਮਰ 18 ਤੋਂ ਵਧਾ ਕੇ 21 ਸਾਲ ਕਰੇਗੀ ਸਰਕਾਰ

ABOUT THE AUTHOR

...view details