ਕਰਨਾਲ: ਹਿੰਦੂ ਪੰਚਾਗ ਅਨੁਸਾਰ, ਹਿੰਦੂ ਧਰਮ 'ਚ ਕਈ ਵਰਤ ਅਤੇ ਤਿਓਹਾਰ ਮਨਾਏ ਜਾਂਦੇ ਹਨ। ਇਸ ਸਾਲ 10 ਅਕਤੂਬਰ ਨੂੰ ਇੰਦਰਾ ਇਕਾਦਸ਼ੀ ਹੈ। ਅਸ਼ਵਿਨ ਮਹੀਨੇ ਦੇ ਕ੍ਰਿਸ਼ਨ ਪੱਖ ਵਿੱਚ ਆਉਣ ਵਾਲੀ ਇਕਾਦਸ਼ੀ ਨੂੰ ਇੰਦਰਾ ਇਕਾਦਸ਼ੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਭਗਵਾਨ ਵਿਸ਼ਨੂੰ ਦੇ ਨਾਲ-ਨਾਲ ਪੂਰਵਜਾਂ ਦੀ ਵੀ ਪੂਜਾ ਕੀਤੀ ਜਾਂਦੀ ਹੈ। ਸ਼ਾਸਤਰਾਂ 'ਚ ਦੱਸਿਆਂ ਗਿਆ ਹੈ ਕਿ ਇੰਦਰਾ ਇਕਾਦਸ਼ੀ ਦੇ ਦਿਨ ਸ਼ਰਾਧ ਕਰਨ ਨਾਲ ਇੰਨਸਾਨ ਨੂੰ ਵਿਸ਼ੇਸ਼ ਫ਼ਲ ਮਿਲਦਾ ਹੈ।
ਇੰਦਰਾ ਇਕਾਦਸ਼ੀ ਦਾ ਸ਼ੁੱਭ ਮੁਹੂਰਤ: ਹਿੰਦੂ ਪੰਚਾਗ ਅਨੁਸਾਰ, 1 ਸਾਲ 'ਚ 24 ਇਕਾਦਸ਼ੀ ਆਉਦੀ ਹੈ ਅਤੇ ਸਾਰਿਆਂ ਦਾ ਆਪਣਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਜੇਕਰ ਅਸ਼ਵਿਨ ਮਹੀਨੇ 'ਚ ਆਉਣ ਵਾਲੀ ਇਕਾਦਸ਼ੀ ਦੀ ਗੱਲ ਕਰੀਏ, ਤਾਂ ਇਸ ਇਕਾਦਸ਼ੀ ਨੂੰ ਇੰਦਰਾ ਇਕਾਦਸ਼ੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੰਦਰਾ ਇਕਾਦਸ਼ੀ ਦੀ ਸ਼ੁਰੂਆਤ 9 ਅਕਤੂਬਰ ਨੂੰ ਦੁਪਹਿਰ 12:36 ਵਜੇ ਹੋਵੇਗੀ, ਜਦਕਿ 10 ਅਕਤੂਬਰ ਨੂੰ ਦੁਪਹਿਰ 3:08 ਵਜੇ ਖਤਮ ਹੋਵੇਗੀ। ਇਸ ਲਈ ਇੰਦਰਾ ਇਕਾਦਸ਼ੀ ਦਾ ਵਰਤ 10 ਅਕਤੂਬਰ ਨੂੰ ਰੱਖਿਆ ਜਾਵੇਗਾ। ਵਿਸ਼ਨੂੰ ਭਗਵਾਨ ਅਤੇ ਪੂਰਵਜਾਂ ਦੀ ਪੂਜਾ ਕਰਨ ਲਈ ਸ਼ੁੱਭ ਮੁਹੂਰਤ ਦਾ ਸਮਾਂ 10 ਅਕਤੂਬਰ ਨੂੰ ਸਵੇਰੇ 9:13 ਵਜੇ ਤੋਂ ਦੁਪਹਿਰ 12:08 ਵਜੇ ਤੱਕ ਹੋਵੇਗਾ। ਜੇਕਰ ਤੁਸੀਂ ਇਸ ਦੌਰਾਨ ਭਗਵਾਨ ਵਿਸ਼ਨੂੰ ਅਤੇ ਆਪਣੇ ਪੂਰਵਜਾਂ ਦਾ ਰੋਜ਼ਾਨਾ ਸੰਸਕਾਰ ਕਰਦੇ ਹੋ, ਤਾਂ ਉਸ ਇੰਨਸਾਨ ਨੂੰ ਪਾਪਾਂ ਤੋਂ ਮੁਕਤੀ ਮਿਲਦੀ ਹੈ। ਇੰਦਰਾ ਇਕਾਦਸ਼ੀ ਦੇ ਦਿਨ ਜੋ ਵੀ ਇੰਨਸਾਨ ਵਰਤ ਰੱਖੇਗਾ, ਤਾਂ ਵਰਤ ਦਾ ਸਮਾਂ 11 ਅਕਤਬੂਰ ਨੂੰ ਸਵੇਰੇ 6:19 ਵਜੇ ਤੋਂ 8:45 ਵਜੇ ਤੱਕ ਹੋਵੇਗਾ।
ਇੰਦਰਾ ਇਕਾਦਸ਼ੀ ਦਾ ਮਹੱਤਵ:ਪੰਡਿਤ ਵਿਸ਼ਵਨਾਥ ਨੇ ਦੱਸਿਆ ਕਿ ਇੰਦਰਾ ਇਕਾਦਸ਼ੀ ਦਾ ਸਦੀਵੀ ਧਰਮ 'ਚ ਵਿਸ਼ੇਸ਼ ਮਹੱਤਵ ਹੈ। ਕਿਉਕਿ ਇਹ ਪਿਤਰ ਪੱਖ ਦੇ ਦੌਰਾਨ ਆਉਦੀ ਹੈ। ਵਿਸ਼ਨੂੰ ਭਗਵਾਨ ਦੇ ਨਾਲ-ਨਾਲ ਪੂਰਵਜਾਂ ਨੂੰ ਵੀ ਇਹ ਇਕਾਦਸ਼ੀ ਸਮਰਪਿਤ ਹੁੰਦੀ ਹੈ। ਦੋਨਾਂ ਦੀ ਵਿਧੀ ਅਨੁਸਾਰ ਪੂਜਾ ਕੀਤੀ ਜਾਂਦੀ ਹੈ। ਸ਼ਾਸਤਰਾਂ 'ਚ ਦੱਸਿਆ ਗਿਆ ਹੈ ਕਿ ਜੋ ਵੀ ਇੰਨਸਾਨ ਇੰਦਰਾ ਇਕਾਦਸ਼ੀ ਦੇ ਦਿਨ ਵਰਤ ਰੱਖਦਾ ਹੈ, ਉਸ ਦੀਆਂ ਸੱਤ ਪੀੜ੍ਹੀਆਂ ਤੱਕ ਦੇ ਪਿਤਾ ਖੁਸ਼ ਹੋ ਜਾਂਦੇ ਹਨ।