ਨਵੀਂ ਦਿੱਲੀ: ਯੂਏਈ ਦੇ ਸ਼ਾਰਜਾਹ ਤੋਂ ਹੈਦਰਾਬਾਦ ਆ ਰਹੀ ਇੱਕ ਫਲਾਈਟ ਐਤਵਾਰ ਨੂੰ ਪਾਕਿਸਤਾਨ ਦੇ ਕਰਾਚੀ ਵਿੱਚ ਅਚਾਨਕ ਲੈਂਡ ਕਰ ਗਈ। ਦੱਸਿਆ ਜਾ ਰਿਹਾ ਹੈ ਕਿ ਫਲਾਈਟ 'ਚ ਤਕਨੀਕੀ ਖਰਾਬੀ ਕਾਰਨ ਇਸ ਨੂੰ ਕਰਾਚੀ ਵੱਲ ਮੋੜ ਦਿੱਤਾ ਗਿਆ। ਇਸ ਦੇ ਨਾਲ ਹੀ ਇੰਡੀਗੋ ਏਅਰਲਾਈਨਜ਼ ਨੇ ਜਾਣਕਾਰੀ ਦਿੱਤੀ ਹੈ ਕਿ ਯਾਤਰੀਆਂ ਨੂੰ ਹੈਦਰਾਬਾਦ ਲੈ ਜਾਣ ਲਈ ਕਰਾਚੀ ਤੋਂ ਇੱਕ ਵਾਧੂ ਫਲਾਈਟ ਭੇਜੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਜਦੋਂ ਪਾਇਲਟ ਨੂੰ ਜਹਾਜ਼ 'ਚ ਤਕਨੀਕੀ ਖਰਾਬੀ ਹੋਣ ਦੀ ਸੂਚਨਾ ਮਿਲੀ ਤਾਂ ਇੰਡੀਗੋ ਸ਼ਾਰਜਾਹ-ਹੈਦਰਾਬਾਦ ਫਲਾਈਟ ਨੂੰ ਪਾਕਿਸਤਾਨ ਦੇ ਕਰਾਚੀ ਵੱਲ ਮੋੜ ਦਿੱਤਾ ਗਿਆ। ਜਿਸ ਦੀ ਹਵਾਈ ਅੱਡੇ 'ਤੇ ਜਾਂਚ ਕੀਤੀ ਜਾ ਰਹੀ ਹੈ। ਏਅਰਲਾਈਨ ਇਕ ਹੋਰ ਜਹਾਜ਼ ਕਰਾਚੀ ਭੇਜਣ ਦੀ ਯੋਜਨਾ ਬਣਾ ਰਹੀ ਹੈ। ਪਿਛਲੇ ਦੋ ਹਫ਼ਤਿਆਂ ਵਿੱਚ ਕਰਾਚੀ ਵਿੱਚ ਉਤਰਨ ਵਾਲੀ ਇਹ ਦੂਜੀ ਭਾਰਤੀ ਏਅਰਲਾਈਨ ਹੈ।