ਚੰਡੀਗੜ੍ਹ:ਭਾਰਤ ਦੇ ਪੈਰਾ ਅਥਲੀਟ ਯੋਗੇਸ਼ ਕਠੁਨੀਆ ਨੇ ਟੋਕੀਓ ਖੇਡਾਂ ਵਿੱਚ ਡਿਸਕਸ ਥ੍ਰੋ ਐਫ 56 ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਜੋਗਿੰਦਰ ਸਿੰਘ ਬੇਦੀ ਅਤੇ ਵਿਨੋਦ ਕੁਮਾਰ ਨੇ ਭਾਰਤ ਤੋਂ ਡਿਸਕਸ ਥ੍ਰੋਅ ਵਿੱਚ ਕਾਂਸੀ ਦੇ ਤਗਮੇ ਜਿੱਤੇ ਹਨ, ਜਦੋਂ ਕਿ ਦੂਜੇ ਪਾਸੇ ਭਾਰਤ ਦੀ ਅਵਨੀ ਲੇਖਰਾ ਨੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਦੇ ਫਾਈਨਲ ਮੈਚ ਵਿੱਚ ਸੋਨ ਤਗਮਾ ਜਿੱਤਿਆ ਹੈ।
ਇਹ ਵੀ ਪੜੋ: ਟੋਕੀਓ ਪੈਰਾਲੰਪਿਕਸ: ਅਵਨੀ ਨੇ ਦੇਸ਼ ਲਈ ਜਿੱਤਿਆ ਪਹਿਲਾ ਗੋਲਡ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਾ ਅਥਲੀਟ ਯੋਗੇਸ਼ ਕਠੁਨੀਆ ਨੂੰ ਸਿਲਵਰ ਮੈਡਲ ਜਿੱਤਣ 'ਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਲਿਖਿਆ ਯੋਗੇਸ਼ ਕਠੁਨੀਆ ਨੇ ਵਧੀਆ ਪ੍ਰਦਰਸ਼ਨ ਕੀਤਾ। ਖੁਸ਼ੀ ਹੈ ਕਿ ਉਸਨੂੰ ਚਾਦੀ ਮੈਡਲ (ਸਿਲਵਰ ਮੈਡਲ) ਮਿਲਿਆ। ਭਵਿੱਖ ਵਿੱਚ ਉਨ੍ਹਾਂ ਦੇ ਨਿਰੰਤਰ ਯਤਨਾਂ ਲਈ ਬਹੁਤ -ਬਹੁਤ ਵਧਾਈਆਂ। ਉਥੇ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਯੋਗੇਸ਼ ਕਠੁਨੀਆ ਨੂੰ ਚਾਂਦੀ ਦਾ ਤਗਮਾ ਜਿੱਤਣ 'ਤੇ ਵਧਾਈ ਦਿੱਤੀ ਹੈ।
ਇਸਦੇ ਨਾਲ ਹੀ ਹਰਿਆਣਾ ਦੇ ਬਹਾਦਰਗੜ੍ਹ ਵਿੱਚ ਉਨ੍ਹਾਂ ਦੇ ਘਰ ਉਸਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਯੋਗੇਸ਼ ਕਠੁਨੀਆ ਨੂੰ ਵਧਾਈਆਂ ਦਿੱਤੀਆਂ, ਜਿਸ ਨੇ ਟੋਕੀਓ ਪੈਰਾਲਿੰਪਿਕਸ ਵਿੱਚ ਡਿਸਕਸ ਥ੍ਰੋ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਯੋਗੇਸ਼ ਕਠੁਨੀਆ ਦੀ ਮਾਂ ਮੀਨਾ ਦੇਵੀ ਨੇ ਕਿਹਾ ਕਿ ਚਾਂਦੀ ਦਾ ਤਗਮਾ ਮੇਰੇ ਲਈ ਸੋਨ ਤਮਗਾ ਹੈ। ਦੇਸ਼ ਲਈ ਗੋਲਡ ਮੈਡਲ ਲਿਆਉਣਾ ਵੱਡੀ ਗੱਲ ਹੈ। ਉਹ ਤਿੰਨ ਸਾਲਾਂ ਤੋਂ ਵ੍ਹੀਲਚੇਅਰ 'ਤੇ ਹੈ, ਉਹ ਸਖਤ ਮਿਹਨਤ ਲਈ ਕਦੇ ਪਿੱਛੇ ਨਹੀਂ ਹਟਿਆ।
ਇਹ ਵੀ ਪੜੋ: ਮੌਸਮ ਵਿਭਾਗ ਵੱਲੋਂ ਅਲਰਟ ਜਾਰੀ, ਜਾਣੋ ਕੀ ਹੈ ਮੌਸਮ ਦਾ ਹਾਲ
ਉਥੇ ਹੀ ਯੋਗੇਸ਼ ਕਠੁਨੀਆ ਨੇ ਕਿਹਾ ਕਿ ਮੈਂ ਚਾਂਦੀ ਦਾ ਤਗਮਾ ਜਿੱਤਿਆ ਹੈ, ਮੈਂ ਬਹੁਤ ਖੁਸ਼ ਹਾਂ, ਮੈਂ ਆਪਣੀ ਮਾਂ ਅਤੇ ਪੀਸੀਆਈ (ਪੈਰਾਲਿੰਪਿਕ ਕਮੇਟੀ ਆਫ਼ ਇੰਡੀਆ) ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਟੋਕੀਓ ਪੈਰਾਲਿੰਪਿਕਸ, ਟੋਕੀਓ, ਜਾਪਾਨ ਵਿੱਚ ਡਿਸਕਸ ਥ੍ਰੋ ਵਿੱਚ ਚਾਂਦੀ ਦਾ ਤਗਮਾ ਜਿੱਤਿਆ।