ਨਵੀਂ ਦਿੱਲੀ: ਅਫਗਾਨਿਸਤਾਨ ਚ ਤਾਲਿਬਾਨ ਦੇ ਕਬਜੇ ਤੋਂ ਬਾਅਦ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ। ਭਾਰਤ ਸਰਕਾਰ ਹਰ ਦਿਨ ਉੱਥੇ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢ ਕੇ ਭਾਰਤ ਲਿਆ ਆ ਰਿਹਾ ਹੈ। ਦੱਸ ਦਈਏ ਕਿ ਇਨ੍ਹਾਂ ਭਾਰਤੀਆਂ ਦੇ ਨਾਲ ਨਾਲ ਅਫਗਾਨੀ ਸਿੱਖ ਅਤੇ ਹਿੰਦੂਆਂ ਨੂੰ ਵੀ ਵਾਪਸ ਲਿਆਇਆ ਜਾ ਰਿਹਾ ਹੈ। ਅਫਗਾਨਿਸਤਾਨ ਚ ਹਾਲਾਤ ਦਿਨ ਬ ਦਿਨ ਕਿੰਨੇ ਬਦਤੱਰ ਹੁੰਦੇ ਜਾ ਰਹੇ ਹਨ। ਉਸਦੀ ਖੌਫਨਾਕ ਤਸਵੀਰ ਅਫਗਾਨਿਸਤਾਨ ਤੋਂ ਬਚਾਅ ਕੇ ਲਿਆਏ ਜਾ ਰਹੇ ਲੋਕਾਂ ਦੀਆਂ ਅੱਖਾਂ ਤੋਂ ਸਾਫ ਦਿਖ ਰਿਹਾ ਹੈ।
ਕਾਬੁਲ ਤੋਂ ਕੱਢੇ ਗਏ ਅਤੇ ਏਅਰ ਇੰਡੀਆ ਦੇ ਦੁਸ਼ਾਂਬੇ-ਦਿੱਲੀ ਦੀ ਫਲਾਇਟ ’ਚ ਸਵਾਰ ਯਾਤਰੀਆਂ ਨੇ ਜੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਨਾਅਰੇ ਵੀ ਲਗਾਏ। ਦੱਸ ਦਈਏ ਕਿ ਜਹਾਜ਼ ’ਚ 25 ਭਾਰਤੀ ਨਾਗਰਿਕਾਂ ਸਣੇ 78 ਯਾਤਰੀ ਸਵਾਰ ਹਨ। ਇਸਦੇ ਨਾਲ-ਨਾਲ ਅਫਗਾਨੀ ਸਿੱਖ ਆਪਣੇ ਨਾਲ ਗੁਰੂ ਗ੍ਰੰਥ ਸਾਹਿਬ ਦੇ 3 ਸਰੂਪ ਵੀ ਲਿਆ ਰਹੇ ਹਨ।