ਬਿਜਨੌਰ/ਉੱਤਰ ਪ੍ਰਦੇਸ਼: ਨਿਊਯਾਰਕ ਵਿੱਚ 30 ਸਾਲ ਦੀ ਭਾਰਤੀ ਮੂਲ ਔਰਤ ਨੇ ਕਥਿਤ (Mandeep Kaur domestic violence) ਘਰੇਲੂ ਹਿੰਸਾ ਤੋਂ ਤੰਗ ਹੋ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੇ ਖੁਦਕੁਸ਼ੀ ਕਰਨ ਤੋਂ ਪਹਿਲਾ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵੀ ਜਾਰੀ ਕੀਤੀ ਜਿਸ ਵਿੱਚ ਉਸ ਨੇ ਆਪਣੀ ਮੌਤ ਲਈ ਆਪਣੇ ਪਤੀ ਤੇ ਸੱਸ ਨੂੰ ਜ਼ਿੰਮੇਵਾਰ ਠਹਿਰਾਇਆ। ਮ੍ਰਿਤਕ ਮੰਦੀਪ ਆਪਣੇ ਪਿੱਛੇ 2 ਧੀਆਂ ਨੂੰ ਛੱਡ ਗਈ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਮੰਦੀਪ ਦੀ ਆਖਰੀ ਵੀਡੀਓ ਸ਼ੇਅਰ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ, 'ਨਿਊਯਾਰਕ ਵਿੱਚ ਰਹਿਣ ਵਾਲੀ ਇੱਕ ਪੰਜਾਬੀ ਔਰਤ ਨੇ 8 ਸਾਲਾਂ ਤੱਕ ਆਪਣੇ ਪਤੀ ਵੱਲੋਂ ਘਰੇਲੂ ਹਿੰਸਾ ਦਾ ਸਾਹਮਣਾ ਕਰ ਕੇ ਖੁਦਕੁਸ਼ੀ ਕਰ ਲਈ। ਇਹ ਸੱਚਮੁੱਚ ਨਿਰਾਸ਼ਾਜਨਕ ਅਤੇ ਦੁਖਦਾਈ ਹੈ। ਮੈਂ ਬੇਨਤੀ ਕਰਦੀ ਹਾਂ @IndianEmbassyUS ਅਤੇ @NYPDChiefOfDept ਸਖ਼ਤ ਕਦਮ ਚੁੱਕੇ ਜਾਣ।'
ਵੀਡੀਓ ਜਾਰੀ ਕਰ ਸੁਣਾਈ ਹੱਡ ਬੀਤੀ:ਮੰਦੀਪ ਕੌਰ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ (Mandeep Kaur commits suicide) ਤੋਂ ਪਹਿਲਾਂ ਇਕ ਵੀਡੀਓ ਸਾਂਝੀ ਕੀਤੀ। ਵੀਡੀਓ ਵਿੱਚ ਉਸ ਨੇ ਕਿਹਾ ਕਿ, "ਉਸ ਦਾ ਪਤੀ ਉਸ ਨਾਲ ਰੋਜ਼ ਕੁੱਟਮਾਰ ਕਰਦਾ ਹੈ। ਪਿਛਲੇ 8 ਸਾਲਾਂ ਤੋਂ ਮੈਂ ਕੁੱਟ ਖਾ ਰਹੀ ਹਾਂ, ਪਰ ਹੁਣ ਨਹੀਂ ਖਾ ਹੋ ਰਹੀ, ਹੁਣ ਬਰਦਾਸ਼ਤ ਨਹੀਂ ਹੋ ਰਿਹਾ। ਮੈਂ ਸੋਚਿਆ ਸੀ ਕਿ ਭਾਰਤ ਤੋਂ ਬਾਹਰ ਨਿਊਯਾਰਕ ਆ ਕੇ ਸੁਧਾਰ ਹੋ ਜਾਵੇਗਾ, ਪਰ ਮੇਰਾ ਪਤੀ ਨਹੀਂ ਸੁਧਰਿਆ। ਮੇਰੀ ਸੱਸ ਵਲੋਂ ਉਸ ਦੇ ਕੰਨ ਭਰੇ ਜਾਂਦੇ ਹਨ ਜਿਸ ਤੋਂ ਬਾਅਦ ਪਤੀ ਕੁੱਟਮਾਰ ਸ਼ੁਰੂ ਕਰ ਦਿੰਦਾ ਹੈ। ਪਤੀ ਦੇ ਬਾਹਰ ਕਈ ਮਹਿਲਾਵਾਂ ਨਾਲ ਨਾਜਾਇਜ਼ ਸਬੰਧ ਹਨ। ਪਾਪਾ ਮੈਨੂੰ ਮਾਫ਼ ਕਰਦਿਓ ਮੇਰੇ ਕੋਲੋਂ ਹੋਰ ਸਹਿ ਨਹੀਂ ਹੋ ਰਿਹਾ ..."
ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ ਮ੍ਰਿਤਕਾ: ਮੰਦੀਪ ਕੌਰ ਦੀ ਪਛਾਣ ਉੱਤਰ ਪ੍ਰਦੇਸ਼ ਦੇ ਬਿਜਨੌਰ ਦੀ ਵਾਸੀ ਮੰਦੀਪ ਕੌਰ (Justice For Mandeep Kaur) ਵਜੋਂ ਹੋਈ ਹੈ। 2015 ਵਿੱਚ ਉਸ ਦਾ ਵਿਆਹ ਰੰਜੋਧਬੀਰ ਸਿੰਘ ਸੰਧੂ ਨਾਲ ਹੋਇਆ। ਵਿਆਹ ਤੋਂ ਤਿੰਨ ਸਾਲ ਬਾਅਦ ਦੋਨੋਂ ਨਿਊਯਾਰਕ ਚਲੇ ਗਏ। ਮੰਨਦੀਪ ਨੇ ਸੋਚਿਆ ਕਿ ਨਿਊਯਾਰਕ ਜਾ ਕੇ ਪਤੀ ਰੰਜੋਧਬੀਰ ਸੁਧਰ ਜਾਵੇਗਾ, ਪਰ ਉੱਥੇ ਜਾ ਕੇ ਵੀ ਮੰਦੀਪ ਕੌਰ ਉੱਤੇ ਤਸ਼ਦਦ ਜਾਰੀ ਰਿਹਾ ਜਿਸ ਤੋਂ ਹਾਰ ਕੇ ਮੰਦੀਪ ਨੇ ਮੌਤ ਨੂੰ ਗਲੇ ਲਾ ਲਿਆ।
ਪਤੀ ਸ਼ਰਾਬ ਪੀ ਕੇ ਕਰਦਾ ਸੀ ਕੁੱਟਮਾਰ:ਮੰਦੀਪ ਨੇ ਵੀਡੀਓ ਵਿੱਚ ਦੋਸ਼ ਲਾਇਆ ਕਿ ਵਿਆਹ ਤੋਂ ਬਾਅਦ ਹੀ ਉਸ ਦਾ ਪਤੀ (Mandeep Kaur video viral) ਉਸ ਨੂੰ ਸ਼ਰਾਬ ਪੀ ਕੇ ਕੁੱਟਦਾ ਸੀ। ਉਸ ਨੇ ਕਿਹਾ ਕਿ, "ਮੈਂ ਪਿਛਲੇ 8 ਸਾਲਾਂ ਤੋਂ ਇਹ ਸੋਚ ਕੇ ਸਭ ਬਰਦਾਸ਼ ਕਰ ਰਹੀ ਸੀ ਕਿ ਇਕ ਦਿਨ ਸੁਧਰ ਜਾਵੇਗਾ, ਪਰ ਅਜਿਹਾ ਨਹੀਂ ਹੋਇਆ। ਲਗਾਤਾਰ 8 ਸਾਲ ਮੈਨੂੰ ਸਰੀਰਕ ਤੌਰ ਉੱਤੇ ਬਹੁਤ ਪ੍ਰੇਸ਼ਾਨ ਕੀਤਾ ਗਿਆ, ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੀ।"
ਪੁੱਤ ਪੈਦਾ ਨਾ ਕਰਨ ਉੱਤੇ ਕਰਦਾ ਸੀ ਕੁੱਟਮਾਰ: ਮੰਦੀਪ ਕੌਰ ਦੀਆਂ 2 ਧੀਆਂ ਹਨ। ਇਨ੍ਹਾਂ ਚੋਂ ਇਕ 6 ਸਾਲ ਅਤੇ ਦੂਜੀ 4 ਸਾਲ ਦੀ ਹੈ। ਮੰਦੀਪ ਦੀ ਭੈਣ ਕੁਲਦੀਪ ਨੇ ਦੋਸ਼ ਲਾਇਆ ਕਿ ਬੇਟੀ ਪੈਦਾ ਹੋਣ ਉੱਤੇ ਮੰਦੀਪ ਦੇ ਪਤੀ ਵਲੋਂ ਉਸ ਨੂੰ ਰੋਜ਼ ਮਾਰਿਆ ਜਾਂਦਾ ਸੀ। ਉਹ ਦਹੇਜ ਵਿੱਚ 50 ਲੱਖ ਰੁਪਏ ਅਤੇ ਮੰਦੀਪ ਕੋਲੋਂ ਇਕ ਮੁੰਡਾ ਚਾਹੁੰਦਾ ਸੀ।
ਪਤੀ ਤੇ ਸਹੁਰਾ ਪਰਿਵਾਰ ਉੱਤੇ ਮਾਮਲਾ ਦਰਜ:ਇਸ ਮਾਮਲੇ ਨੂੰ ਲੈ ਕੇ ਮੰਦੀਪ ਦੇ ਪਿਤਾ ਨੇ (Justice For Mandeep Kaur) ਬਿਜਨੌਰ ਦੇ ਨਜੀਬਾਬਾਦ ਥਾਣੇ ਵਿੱਚ ਪਤੀ ਤੇ ਸਹੁਰਾ ਪਰਿਵਾਰ ਖਿਲਾਫ਼ ਮਾਮਲਾ ਦਰਜ ਕਰਾਇਆ ਹੈ। ਉੱਥੇ ਹੀ, ਨਿਊਯਾਰਕ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ:ਦਿੱਲੀ: 2022 ਦੇ ਪਹਿਲੇ 6 ਮਹੀਨਿਆਂ 'ਚ 1100 ਔਰਤਾਂ ਨਾਲ ਹੋਇਆ ਬਲਾਤਕਾਰ