ਪੰਜਾਬ

punjab

ETV Bharat / bharat

ਭਾਰਤੀ ਦੀ ਇਸ ਮਹਿਲਾ ਨੇ ਆਪਣੇ ਵਾਲਾਂ ਨਾਲ ਖਿੱਚੀ ਬੱਸ, ਗਿਨੀਜ਼ ਬੁੱਕ ਨੇ ਸ਼ੇਅਰ ਕੀਤੀ ਵੀਡੀਓ - ਡਬਲ ਡੈਕਰ ਬੱਸ

ਇੱਕ ਤਾਜ਼ਾ ਵੀਡੀਓ ਜੋ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ਵਿੱਚ ਇੱਕ ਭਾਰਤੀ ਮਹਿਲਾ ਨੂੰ ਆਪਣੇ ਵਾਲਾਂ ਨਾਲ ਡਬਲ ਡੈਕਰ ਬੱਸ ਖਿੱਚਦੇ ਹੋਏ ਦਿਖਾਈ ਦੇ ਰਹੀ ਹੈ। ਇਸ ਮਹਿਲਾ ਨੇ ਸੈਂਕੜੇ ਲੋਕਾਂ ਦੇ ਸਾਹਮਣੇ ਅਜਿਹਾ ਕਾਰਨਾਮਾ ਕਰ ਕੇ ਦਿਖਾਇਆ ਹੈ ਕਿ ਹਰ ਕੋਈ ਦੰਗ ਰਹਿ ਗਿਆ ਅਤੇ ਖੜ੍ਹੇ ਹੋ ਕੇ ਤਾੜੀਆਂ ਵਜਾਉਣ ਲਈ ਮਜਬੂਰ ਹੋ ਗਏ। ਇਸ ਔਰਤ ਨੇ ਸੁਨਹਿਰੀ ਅੱਖਰਾਂ ਵਿੱਚ ਆਪਣਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਕਰਵਾਇਆ ਹੈ।

ਭਾਰਤੀ ਦੀ ਇਸ ਮਹਿਲਾ ਨੇ ਆਪਣੇ ਵਾਲਾਂ ਨਾਲ ਖਿੱਚੀ ਦਿੱਤੀ ਬੱਸ
ਭਾਰਤੀ ਦੀ ਇਸ ਮਹਿਲਾ ਨੇ ਆਪਣੇ ਵਾਲਾਂ ਨਾਲ ਖਿੱਚੀ ਦਿੱਤੀ ਬੱਸ

By

Published : Jan 4, 2022, 4:00 PM IST

Updated : Jan 4, 2022, 4:12 PM IST

ਨਵੀਂ ਦਿੱਲੀ:ਅਸਲ ਵਿੱਚ ਇਸ ਮਹਿਲਾ ਦਾ ਨਾਂ ਆਸ਼ਾ ਰਾਣੀ ਹੈ। ਇਸ ਪੁਰਾਣੀ ਵੀਡੀਓ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕਰ ਦਿੱਤਾ ਹੈ। ਭਾਰਤ ਦੀ ਆਸ਼ਾ ਰਾਣੀ ਨੇ ਇਹ ਪ੍ਰਦਰਸ਼ਨ 2016 ਵਿੱਚ ਇਟਲੀ ਦੇ ਮਿਲਾਨ ਵਿੱਚ ਕੀਤਾ ਸੀ। ਇਸ ਥ੍ਰੋਬੈਕ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਆਸ਼ਾ ਰਾਣੀ ਦੁਆਰਾ ਵਾਲਾਂ ਨਾਲ ਖਿੱਚੀ ਗਈ ਸਭ ਤੋਂ ਭਾਰੀ (12,216 ਕਿਲੋ) ਗੱਡੀ। ਵੀਡੀਓ 'ਚ ਆਸ਼ਾ ਰਾਣੀ ਆਪਣੇ ਵਾਲਾਂ ਦੀਆਂ ਗੁੱਤਾਂ ਨਾਲ ਇਸ ਨੂੰ ਖਿੱਚਦੀ ਦਿਖਾਈ ਦੇ ਰਹੀ ਹੈ।

ਭਾਰਤੀ ਦੀ ਇਸ ਮਹਿਲਾ ਨੇ ਆਪਣੇ ਵਾਲਾਂ ਨਾਲ ਖਿੱਚੀ ਦਿੱਤੀ ਬੱਸ

ਇਸੇ ਵਿੱਚ ਇੱਕ ਵੱਡਾ ਪੋਡੀਅਮ ਦਿਖਾਈ ਦਿੰਦਾ ਹੈ ਅਤੇ ਇੱਕ 12,216 ਕਿਲੋ ਦੀ ਡਬਲ ਡੈਕਰ ਬੱਸ ਆਸ਼ਾ ਦੇ ਸਿਖਰ 'ਤੇ ਕੱਸ ਕੇ ਬੰਨ੍ਹੀ ਹੋਈ ਹੈ। ਆਸ਼ਾ ਧਿਆਨ ਨਾਲ ਬੱਸ ਖਿੱਚਦੀ ਹੈ ਅਤੇ ਆਪਣਾ ਨਾਂ ਦਰਜ ਹੋਣ ਤੇ ਭਾਵੁਕ ਹੋ ਜਾਂਦੀ ਹੈ। ਇਸ ਤੋਂ ਬਾਅਦ ਉਸ ਨੂੰ 'ਆਇਰਨ ਕੁਈਨ' ਵੱਜੋਂ ਸਤਿਕਾਰਿਆ ਗਿਆ ਅਤੇ ਉਸ ਦਾ ਨਾਂ ਦੁਨੀਆ ਦੀ ਸਭ ਤੋਂ ਵੱਡੀ ਰਿਕਾਰਡ ਬੁੱਕ ਵਿੱਚ ਦਰਜ ਕੀਤਾ ਗਿਆ, ਜਿਸ ਨਾਲ ਉਸਦੀ ਖੁਸੀ ਦੀ ਕੋਈ ਹੱਦਾ ਨਹੀਂ ਰਹੀ।

ਭਾਰਤੀ ਦੀ ਇਸ ਮਹਿਲਾ ਨੇ ਆਪਣੇ ਵਾਲਾਂ ਨਾਲ ਖਿੱਚੀ ਦਿੱਤੀ ਬੱਸ

ਜਾਣਕਾਰੀ ਮੁਤਾਬਿਕ ਆਸ਼ਾ ਨੇ ਸਾਲ 2016 ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ। ਆਸ਼ਾ ਹੁਣ ਤੱਕ ਆਪਣੇ ਵਿਲੱਖਣ ਵੇਟਲਿਫਟਿੰਗ ਹੁਨਰ ਲਈ 7 ਗਿਨੀਜ਼ ਵਰਲਡ ਰਿਕਾਰਡ ਬਣਾ ਚੁੱਕੀ ਹੈ। ਫਿਲਹਾਲ ਆਸ਼ਾ ਰਾਣੀ ਦਾ ਇਹ ਪੁਰਾਣਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਨੂੰ ਕਾਫੀ ਸ਼ੇਅਰ ਵੀ ਕਰ ਰਹੇ ਹਨ।

ਇਹ ਵੀ ਪੜ੍ਹੋ:ਸਲਮਾਨ ਖਾਨ ਤੋਂ ਬਾਅਦ ਹੁਣ ਇਸ ਪੌਪ ਸਟਾਰ ਨੂੰ ਸੱਪ ਨੇ ਡੰਗਿਆ, ਦੇਖੋ ਵਾਇਰਲ ਵੀਡੀਓ

Last Updated : Jan 4, 2022, 4:12 PM IST

ABOUT THE AUTHOR

...view details