ਪੰਜਾਬ

punjab

ETV Bharat / bharat

ਭਾਰਤੀ ਚਾਹ ਦਾ ਨਿਰਯਾਤ 2021 ’ਚ ਤਿੰਨ ਤੋਂ ਚਾਰ ਕਰੋੜ ਕਿਲੋ ਘੱਟ ਸਕਦਾ ਹੈ: ਚਾਹ ਉਦਯੋਗ - ਨਿਰਯਾਤ ਜਨਵਰੀ ਮਾਰਚ

ਬਾਜ਼ਾਰਾਂ ਵਿਚ ਘੱਟ ਲਾਗਤ ਵਾਲੀ ਚਾਹ (Tea) ਦੀਆਂ ਕਿਸਮਾਂ ਦੀ ਉਪਲਬਧਾ ਦੇ ਚੱਲਦੇ ਭਾਰਤੀ ਚਾਹ ਉਦਯੋਗ (Indian Tea Industry) ਦਾ ਨਿਰਯਾਤ 2021 ਵਿਚ ਤਿੰਨ ਤੋਂ ਚਾਰ ਕਰੋੜ ਕਿਲੋ ਘੱਟ ਸਕਦਾ ਹੈ।

ਭਾਰਤੀ ਚਾਹ ਦਾ ਨਿਰਯਾਤ 2021 ਵਿਚ ਤਿੰਨ ਤੋਂ ਚਾਰ ਕਰੋੜ ਕਿਲੋ ਘੱਟ ਸਕਦਾ ਹੈ: ਚਾਹ ਉਦਯੋਗ
ਭਾਰਤੀ ਚਾਹ ਦਾ ਨਿਰਯਾਤ 2021 ਵਿਚ ਤਿੰਨ ਤੋਂ ਚਾਰ ਕਰੋੜ ਕਿਲੋ ਘੱਟ ਸਕਦਾ ਹੈ: ਚਾਹ ਉਦਯੋਗ

By

Published : Jul 11, 2021, 10:54 PM IST

ਗੁਹਾਟੀ:ਨਿਰਯਾਤ ਵਿਚ ਸੁਸਤੀ ਦਾ ਸਾਹਮਣਾ ਕਰ ਰਹੇ ਭਾਰਤੀ ਚਾਹ ਉਦਯੋਗ (Indian Tea Industry) ਦਾ ਨਿਰਯਾਤ 2021 ਵਿਚ ਤਿੰਨ ਤੋਂ ਚਾਰ ਕਰੋੜ ਕਿਲੋ ਘੱਟ ਸਕਦਾ ਹੈ।ਇਸ ਦਾ ਮੁਖ ਕਾਰਨ ਹੈ ਵਿਸ਼ਵ ਦੇ ਬਾਜ਼ਾਰਾ ਵਿਚ ਘੱਟ ਲਾਗਤ ਵਾਲੀ ਚਾਹ ਦੀਆਂ ਕਿਸਾਮਾਂ ਦੀ ਉਪਲਬਧਤਾ ਅਤੇ ਮਜ਼ਬੂਤ ਆਯਾਤ ਕਰ ਰਹੇ ਦੇਸ਼ਾਂ ਵਿਚ ਵਪਾਰ ਉਤੇ ਪਾਬੰਦੀਆ ਹਨ।

ਚਾਹ (Tea) ਉਦਯੋਗ ਨਾਲ ਜੁੜੇ ਸੂਤਰਾਂ ਨੇ ਕਿਹਾ ਹੈ ਕਿ ਕੋਵਿਡ-19 ਮਹਾਂਮਾਰੀ ਦੀ ਵਜ੍ਹਾ ਨਾਲ ਵਿਸ਼ਵ ਦੇ ਜਿਆਦਾਤਰ ਦੇਸ਼ਾਂ ਵਿਚ ਆਰਥਿਕ ਮੰਦੀ ਹੋਣ ਦੀ ਵਜ੍ਹਾਂ ਨਾਲ ਨਿਰਯਾਤ ਉਤੇ ਅਸਰ ਪੈ ਰਿਹਾ ਹੈ।ਚਾਹ ਬੋਰਡ ਦੇ ਅੰਕੜਿਆਂ ਦੇ ਅਨੁਸਾਰ ਜਨਵਰੀ-ਮਾਰਚ 2021 ਵਿਚ ਚਾਹ ਦੇ ਨਿਰਯਾਤ ਜਨਵਰੀ ਮਾਰਚ ,2020 ਦੀ ਤੁਲਨਾ ਵਿਚ 13.25 ਪ੍ਰਤੀਸ਼ਤ ਅਤੇ 2019 ਦੇ ਮੁਕਾਬਲੇ 29.03 ਫੀਸਦੀ ਘੱਟ ਰਿਹਾ ਹੈ।

ਬੋਰਡ ਨੇ ਕਿਹਾ ਕਿ 2021 ਦੇ ਪਹਿਲੇ ਤਿੰਨ ਮਹੀਨੇ ਵਿਚ ਭਾਰਤੀ ਚਾਹ ਦਾ ਨਿਰਯਾਤ ਕੁੱਲ ਮਿਲਾ ਕੇ 4.86 ਕਰੋੜ ਕਿਲੋਗ੍ਰਾ੍ਮ ਰਿਹਾ ਸੀ ਜੋ ਸਾਲ 2020 ਵਿਚ 5.85 ਕਰੋੜ ਕਿਲੋ ਅਤੇ 2019 ਵਿਚ 6.62 ਕਿਲੋਗ੍ਰਾਮ ਸੀ।

ਬੋਰਡ ਦੇ ਅਨੁਸਾਰ ਜਨਵਰੀ-ਅਪ੍ਰੈਲ 2021 ਦੇ ਦੌਰਾਨ ਉਤਰ ਭਾਰਤੀ ਰਾਜਾਂ ਦਾ ਨਿਰਯਾਤ ਇਸ ਤੋਂ ਪਿਛਲੇ ਸਾਲ ਦੀ ਇਸ ਮੁਕਾਬਲੇ 17.83 ਫੀਸਦੀ ਅਤੇ 2019 ਦੀ ਤੁਲਨਾ ਵਿਚ 31.04 ਫੀਸਦੀ ਕਮੀ ਆਈ ਹੈ।

ਉਨ੍ਹਾਂ ਨੇ ਕਿਹਾ ਕਿ ਚਾਹ 1.8 ਅਮਰੀਕਾ ਡਾਲਰ ਵਿਚ ਉਪਲੱਬਧ ਹੈ ਜੋ ਔਸਤਨ 130-135 ਰੁਪਏ ਕਿਲੋ ਪੈਂਦੀ ਸੀ।ਉਥੇ ਹੀ ਭਾਰਤੀ ਚਾਹ ਔਸਤ ਕੀਮਤ 200 ਤੋਂ 210 ਰੁਪਏ ਕਿਲੋ ਦੇ ਕਰੀਬ ਪੈਂਦੀ ਹੈ।

ਉਥੇ ਚਾਹ ਬੋਰਡ ਦੁਆਰਾ ਪ੍ਰਕਾਸ਼ਿਤ 2018 ਚਾਹ ਦੀ ਘਰੇਲੂ ਖਪਤ ਉਤੇ ਅਧਿਐਨ ਦੇ ਕਾਰਜਾਕਾਰੀ ਸਾਰਸ਼ਾ ਦੇ ਅਨੁਸਾਰ ਭਾਰਤ ਵਿਚ ਉਤਪਾਦਨ ਚਾਹ ਦਾ ਲਗਪਗ 80 ਫੀਸਦੀ ਘਰੇਲੂ ਖਪਤ ਦੇ ਲਈ ਵੇਚਿਆ ਹੈ।

ਇਹ ਵੀ ਪੜੋ:ਬੈਂਕਾਂ ਨੂੰ RBI ਦੀਆਂ ਹਦਾਇਤਾਂ, ਲੀਬੋਰ ਦੀ ਬਜਾਏ ਅਪਣਾਓ ਵਿਕਲਪਿਕ ਰੈਫ਼ਰੈਂਸ ਰੇਟ

ABOUT THE AUTHOR

...view details