ਪੰਜਾਬ

punjab

ETV Bharat / bharat

Navy helicopter crashes in Kochi: ਕੋਚੀ ਵਿੱਚ ਜਲ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ, ਇੱਕ ਅਫ਼ਸਰ ਦੀ ਮੌਤ - ਜਲ ਸੈਨਾ ਦੇ ਇੱਕ ਅਫ਼ਸਰ ਦੀ ਮੌਤ

ਜਲ ਸੈਨਾ ਦਾ ਚੇਤਕ ਹੈਲੀਕਾਪਟਰ ਕਰੈਸ਼ ਹੋਣ ਕਾਰਨ ਜਲ ਸੈਨਾ ਦੇ ਇੱਕ ਅਫ਼ਸਰ ਦੀ ਮੌਤ ਹੋ ਗਈ।(Navy helicopter crashes in Kochi, navy official killed in chopper crash)

Navy helicopter crashes
Navy helicopter crashes

By ETV Bharat Punjabi Team

Published : Nov 4, 2023, 5:02 PM IST

ਕੇਰਲਾ/ਕੋਚੀ: ਨੇਵੀ ਦਾ ਚੇਤਕ ਹੈਲੀਕਾਪਟਰ ਸ਼ਨੀਵਾਰ ਦੁਪਹਿਰ ਨੂੰ ਆਈਐਨਐਸ ਗਰੁੜ ਰਨਵੇਅ 'ਤੇ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਇੱਕ ਨੇਵੀ ਅਫ਼ਸਰ ਦੀ ਮੌਤ ਹੋ ਗਈ। ਹੈਲੀਕਾਪਟਰ ਵਿੱਚ ਦੋ ਲੋਕ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦੁਪਹਿਰ ਕਰੀਬ 2.30 ਵਜੇ ਵਾਪਰਿਆ। (Navy helicopter crashes in Kochi, navy official killed in chopper crash)

ਟਰੇਨਿੰਗ ਪ੍ਰੋਗਰਾਮ ਦੌਰਾਨ ਵਾਪਰਿਆ ਹਾਦਸਾ: ਇਸ ਹਾਦਸੇ 'ਚ ਪਾਇਲਟ ਨੂੰ ਸੱਟਾਂ ਲੱਗੀਆਂ ਹਨ। ਇਹ ਹਾਦਸਾ ਟਰੇਨਿੰਗ ਪ੍ਰੋਗਰਾਮ ਦੌਰਾਨ ਵਾਪਰਿਆ। ਹਾਲਾਂਕਿ, ਨੇਵੀ ਅਧਿਕਾਰੀ ਅਤੇ ਕੋਚੀ ਹਾਰਬਰ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਹੈਲੀਕਾਪਟਰ ਨੇ ਜਲ ਸੈਨਾ ਹੈੱਡਕੁਆਰਟਰ ਏਅਰਪੋਰਟ ਤੋਂ ਉਡਾਣ ਭਰੀ ਸੀ ਅਤੇ ਰਨਵੇ 'ਤੇ ਹਾਦਸਾਗ੍ਰਸਤ ਹੋ ਗਿਆ। ਫਿਲਹਾਲ ਬਚਾਅ ਕਾਰਜ ਜਾਰੀ ਹੈ। ਨੇਵੀ ਨੇ ਇਸ ਹਾਦਸੇ ਸਬੰਧੀ ਨਿਊਜ ਏਜੰਸੀ ਏਐਨਆਈ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਹਾਦਸੇ ਸਬੰਧੀ ਜਲ ਸੈਨਾ ਵਲੋਂ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

ABOUT THE AUTHOR

...view details