ਤਿਰੂਵਨੰਤਪੁਰਮ (ਕੇਰਲ): ਈਰਾਨ ਦੀ ਪੁਲਿਸ ਨੇ ਸਮੁੰਦਰੀ ਸੀਮਾ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਸੱਤ ਮਛੇਰਿਆਂ ਦੇ ਇਕ ਸਮੂਹ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਮੂਹ ਸੰਯੁਕਤ ਅਰਬ ਅਮੀਰਾਤ ਦੇ ਅਜਮਾਨ ਤੋਂ ਸਰਹੱਦ ਪਾਰ ਕਰਕੇ ਮੱਛੀਆਂ ਫੜਨ ਗਿਆ ਸੀ।ਸੱਤ ਭਾਰਤੀ ਮਛੇਰਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਿਨ੍ਹਾਂ ਵਿੱਚ ਅੰਚੁਤੇਂਗੂ ਤੋਂ ਸਾਜੂ ਜਾਰਜ, ਮਾਮਪੱਲੀ ਤੋਂ ਅਰੋਗਿਆਰਾਜ, ਮਾਮਪੱਲੀ ਪੁਡੁਮੁਨਲ ਪੁਰਾਯਤ ਤੋਂ ਟੈਨੀਸਨ, ਸਟੈਨਲੀ ਅਤੇ ਡਿਕਸਨ ਆਦਿ ਸ਼ਾਮਲ ਹਨ। ਨਾਲ ਹੀ, ਅਰਬ ਕਿਸ਼ਤੀ ਦੇ ਮਾਲਕ ਅਬਦੁਲ ਰਹਿਮਾਨ ਨੂੰ ਮਛੇਰਿਆਂ ਦੇ ਇੱਕ ਸਮੂਹ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ।
ਸੂਤਰਾਂ ਨੇ ਦੱਸਿਆ ਕਿ ਉਹ ਮੱਛੀਆਂ ਫੜਨ ਲਈ 18 ਜੂਨ ਨੂੰ ਅਜਮਾਨ ਤੋਂ ਰਵਾਨਾ ਹੋਏ ਸਨ। ਸੂਤਰਾਂ ਮੁਤਾਬਕ ਪੰਜ ਮਛੇਰਿਆਂ ਦੇ ਪਰਿਵਾਰਾਂ ਨੂੰ ਹਾਲ ਹੀ ਵਿੱਚ ਸੂਚਨਾ ਮਿਲੀ ਸੀ ਕਿ ਉਨ੍ਹਾਂ ਨੂੰ ਈਰਾਨੀ ਪੁਲਿਸ ਨੇ ਸਰਹੱਦ ਦੀ ਉਲੰਘਣਾ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪਰ, ਪਰਿਵਾਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਮੌਜੂਦਾ ਠਿਕਾਣਿਆਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਅਤੇ ਨਾ ਹੀ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਸੰਪਰਕ ਕੀਤਾ ਜਾ ਸਕਦਾ ਹੈ। ਦਹਿਸ਼ਤ ਵਿੱਚ ਆਏ ਪਰਿਵਾਰਾਂ ਨੇ ਹੁਣ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।