ਨਵੀਂ ਦਿੱਲੀ: ਭਾਰਤੀ ਅਰਥਵਿਵਸਥਾ ਦਾ ਆਕਾਰ 2047 ਤੱਕ 20,000 ਬਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ ਬਸ਼ਰਤੇ ਅਗਲੇ 25 ਸਾਲਾਂ ਵਿੱਚ ਔਸਤ ਸਾਲਾਨਾ ਵਾਧਾ 7-7.5 ਫੀਸਦੀ ਰਹੇ। ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ (ਈਏਸੀ-ਪੀਐਮ) ਦੇ ਚੇਅਰਮੈਨ ਬਿਬੇਕ ਦੇਬਰਾਏ ਨੇ ਮੰਗਲਵਾਰ ਨੂੰ ਇਹ ਅਨੁਮਾਨ ਪ੍ਰਗਟ ਕੀਤਾ ਹੈ।
ਦੇਬਰਾਏ ਨੇ ਕਿਹਾ ਕਿ ਜੇਕਰ ਦੇਸ਼ ਅਗਲੇ 25 ਸਾਲਾਂ 'ਚ 7-7.5 ਫੀਸਦੀ ਦੀ ਔਸਤ ਆਰਥਿਕ ਵਿਕਾਸ ਦਰ ਨਾਲ ਵਧਦਾ ਹੈ ਤਾਂ ਦੇਸ਼ ਦੀ ਸਾਲਾਨਾ ਪ੍ਰਤੀ ਵਿਅਕਤੀ ਆਮਦਨ 10,000 ਅਮਰੀਕੀ ਡਾਲਰ ਤੋਂ ਵੱਧ ਹੋਵੇਗੀ। ਉਨ੍ਹਾਂ ਕਿਹਾ ਕਿ 2047 ਤੱਕ ਭਾਰਤ ਵੀ ਉੱਚ ਮਨੁੱਖੀ ਵਿਕਾਸ ਸ਼੍ਰੇਣੀ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੋ ਜਾਵੇਗਾ।