ਕਾਠਮੰਡੂ:ਨੇਪਾਲ ਦੇ 10ਵੇਂ ਸਭ ਤੋਂ ਉੱਚੇ ਪਹਾੜ ਮਾਊਂਟ ਅੰਨਪੂਰਨਾ ਤੋਂ ਉਤਰਦੇ ਸਮੇਂ ਸੋਮਵਾਰ ਦੁਪਹਿਰ ਨੂੰ ਇੱਕ ਭਾਰਤੀ ਪਰਬਤਾਰੋਹੀ ਲਾਪਤਾ ਹੋ ਗਿਆ। ਲਾਪਤਾ ਪਰਬਤਾਰੋਹੀ ਰਾਜਸਥਾਨ ਦੇ ਕਿਸ਼ਨਗੜ੍ਹ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜਿਸ ਦਾ ਨਾਂ ਅਨੁਰਾਗ ਮਾਲੂ (34) ਹੈ। ਜਾਣਕਾਰੀ ਮਿਲੀ ਹੈ ਕਿ ਮਾਲੂ ਸੋਮਵਾਰ ਦੁਪਹਿਰ ਨੂੰ ਲੈਂਡਿੰਗ ਦੌਰਾਨ ਦਰਾੜ 'ਚ ਡਿੱਗ ਗਿਆ ਸੀ। ਲਾਪਤਾ ਪਰਬਤਾਰੋਹੀ ਦੀ ਭਾਲ ਲਈ ਮੁਹਿੰਮ ਚਲਾਈ ਜਾ ਰਹੀ ਹੈ।
ਇਹ ਵੀ ਪੜੋ:Search Opration Amritpal: ਔਰਤ ਸਣੇ ਅੰਮ੍ਰਿਤਪਾਲ ਦੇ 2 ਸਾਥੀ ਪੁਲਿਸ ਹਿਰਾਸਤ ਵਿੱਚ !
ਸੈਵਨ ਸਮਿਟ ਟ੍ਰੇਕਸ ਦੇ ਪ੍ਰਧਾਨ ਮਿੰਗਮਾ ਸ਼ੇਰਪਾ ਨੇ ਨਿਊਜ਼ ਏਜੰਸੀ ਏਐਨਆਈ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਤੀਜੇ ਡੇਰੇ ਤੋਂ ਉਤਰਦੇ ਸਮੇਂ ਕਰੀਬ 6 ਹਜ਼ਾਰ ਮੀਟਰ ਹੇਠਾਂ ਡਿੱਗ ਕੇ ਮਾਲੂ ਲਾਪਤਾ ਹੋ ਗਿਆ। ਸਰਚ ਆਪਰੇਸ਼ਨ ਜਾਰੀ ਹੈ। ਸ਼ੇਰਪਾ ਨੇ ਦੱਸਿਆ ਕਿ ਮਾਲੂ ਦੀ ਭਾਲ ਲਈ ਹਵਾਈ ਤਲਾਸ਼ੀ ਵੀ ਕੀਤੀ ਗਈ ਹੈ ਪਰ ਅਜੇ ਤੱਕ ਕੁਝ ਨਹੀਂ ਮਿਲਿਆ ਹੈ।
ਸ਼ੇਰਪਾ ਨੇ ਦੱਸਿਆ ਕਿ ਪਰਬਤਾਰੋਹੀ ਮਾਲੂ ਅਨੁਰਾਗ ਨੇ ਸਿਖਰ 'ਤੇ ਚੜ੍ਹਨ ਦੀ ਕੋਸ਼ਿਸ਼ ਛੱਡ ਦਿੱਤੀ ਸੀ ਅਤੇ ਉਹ ਵਾਪਸ ਕੈਂਪ ਵੱਲ ਪਰਤ ਰਿਹਾ ਸੀ, ਜਦੋਂ ਦੁਪਹਿਰ ਵੇਲੇ ਉਹ ਦਰਾਰ 'ਚ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਅਨੁਰਾਗ ਮਾਲੂ ਦੁਨੀਆ ਦੀਆਂ 8 ਹਜ਼ਾਰ ਤੋਂ ਜ਼ਿਆਦਾ ਉਚਾਈ ਵਾਲੀਆਂ ਸਾਰੀਆਂ 14 ਚੋਟੀਆਂ ਨੂੰ ਫਤਹਿ ਕਰਨ ਦੇ ਮਿਸ਼ਨ 'ਤੇ ਹਨ। ਇਸ ਮਿਸ਼ਨ ਤਹਿਤ ਮਾਲੂ ਅੰਨਪੂਰਨਾ ਚੋਟੀ 'ਤੇ ਚੜ੍ਹ ਰਿਹਾ ਸੀ। ਮਾਲੂ ਨੇ ਪਿਛਲੇ ਸਾਲ ਮਾਊਂਟ ਅਮਾ ਦਬਲਮ ਨੂੰ ਫਤਹਿ ਕੀਤਾ ਸੀ। ਇਸ ਸੀਜ਼ਨ 'ਚ ਮਾਲੂ ਮਾਊਂਟ ਐਵਰੈਸਟ, ਅੰਨਪੂਰਨਾ ਅਤੇ ਲਹੋਤਸੇ 'ਤੇ ਚੜ੍ਹਨ ਦੀ ਯੋਜਨਾ ਸੀ।
ਰਾਜਸਥਾਨ ਦੇ 34 ਸਾਲਾ ਅਨੁਰਾਗ ਮਾਲੂ ਨੂੰ REX ਕਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਮਿੰਗਮਾ ਸ਼ੇਰਪਾ ਨੇ ਦੱਸਿਆ ਕਿ ਲਾਪਤਾ ਪਰਬਤਾਰੋਹੀ ਮਾਲੂ ਦੀ ਭਾਲ ਲਗਾਤਾਰ ਜਾਰੀ ਹੈ ਪਰ ਅਜੇ ਤੱਕ ਉਸ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਭਾਰਤੀ ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਪਹਾੜਾਂ 'ਤੇ ਚੜ੍ਹਨ ਲਈ ਮਸ਼ਹੂਰ ਪਰਬਤਾਰੋਹੀ ਬਚੇਂਦਰੀ ਪਾਲ ਤੋਂ ਮਾਰਗਦਰਸ਼ਨ ਵੀ ਲਿਆ ਸੀ।
ਇਹ ਵੀ ਪੜੋ:Amrit Wele Da Mukhwak: ੫ ਵੈਸਾਖ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ