ਚੰਡੀਗੜ੍ਹ : ਬੀਤੇ ਦਿਨਾਂ ਵਿੱਚ ਭਾਰਤ ਦੇ ਕਈ ਹਿੱਸਿਆਂ ਵਿੱਚ ਆਏ ਹੜ੍ਹਾਂ ਕਾਰਨ ਕਾਫੀ ਨੁਕਸਾਨ ਹੋ ਗਿਆ ਹੈ। ਇਹਨਾਂ ਹੜ੍ਹਾਂ ਵਿੱਚ ਹੀ ਇੱਕ ਭਾਰਤੀ ਵਿਅਕਤੀ ਸਤਲੁਜ ਦਰਿਆ ਦੇ ਪਾਣੀ ਵਿੱਚ ਵਹਿ ਕੇ ਪਾਕਿਸਤਾਨ ਪਹੁੰਚ ਗਿਆ ਹੈ। ਇਸ ਦੀ ਜਾਣਕਾਰੀ ਪਾਕਿਸਤਾਨ ਨਾਲ ਸਬੰਧਿਤ ਅਧਿਕਾਰੀਆਂ ਨੇ ਦਿੱਤੀ ਹੈ। ਦਰਅਸਲ ਪਾਕਿਸਤਾਨ ਪੰਜਾਬ ਸੂਬੇ ਦੇ ਅਧਿਕਾਰੀਆਂ ਨੇ ਕਿਹਾ ਕਿ ਸਤਲੁਜ ਦਰਿਆ ਦੇ ਪਾਣੀ ਵਿੱਚ ਇੱਕ ਭਾਰਤੀ ਨਾਗਰਿਕ ਪਾਕਿਸਤਾਨ ਪਹੁੰਚ ਗਿਆ ਹੈ ਜੋ ਕਿ ਬੋਲਣ ਅਤੇ ਸੁਣਨ ਵਿੱਚ ਅਸਮਰਥ ਹੈ। ਅਧਿਕਾਰੀਆਂ ਮੁਤਾਬਿਕ ਹੁਣ ਭਾਰਤੀ ਨਾਗਰਿਕ ਨੂੰ ਖੁਫੀਆ ਏਜੰਸੀ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ਼ਾਰਿਆਂ ਰਾਹੀਂ ਸਮਝਦਾ ਹੈ ਗੱਲਬਾਤ:ਜ਼ਿਕਰਯੋਗ ਹੈ ਕਿ ‘ਰੇਸਕਿਊ 1122’ ਦੇ ਅਧਿਕਾਰੀ ਨੇ ਦੱਸਿਆ ਕਿ ‘‘50 ਸਾਲ ਦਾ ਇਹ ਭਾਰਤੀ ਨਾਗਰਿਕ ਬੋਲਣ ਅਤੇ ਸੁਣਨ ਵਿੱਚ ਅਸਮਰਥ ਹੈ ਜੋ ਕਿ ਇਸ਼ਾਰਿਆਂ ਰਾਹੀਂ ਗੱਲਬਾਤ ਕਰਦਾ ਹੈ। ਉਹਨਾਂ ਨੇ ਦੱਸਿਆ ਕਿ ਉਸ ਨੇ ਇਸ਼ਾਰਿਆਂ ਵਿੱਚ ਹੀ ਦੱਸਿਆ ਹੈ ਕਿ ਉਹ ਹਿੰਦੂ ਹੈ ਅਤੇ ਹੜ੍ਹ ਦਾ ਪਾਣੀ ਵਿੱਚ ਵਹਿ ਪਾਕਿਸਤਾਨ ਪਹੁੰਚ ਗਿਆ ਹੈ।