ਪੰਜਾਬ

punjab

ETV Bharat / bharat

ਭਾਰਤੀ ਫੌਜ ਦੀ ਜਾਣਕਾਰੀ ਲੀਕ ਕਰਨ ਵਾਲਾ ਕਾਬੂ - ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ

ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਵਿਦੇਸ਼ੀ ਖੁਫੀਆ ਏਜੰਸੀ ਦੇ ਲਈ ਜਾਸੂਸੀ ਕਰਨ ਵਾਲੇ ਇੱਕ ਵਿਅਕਤੀ ਨੂੰ ਤਰਨਤਾਰਨ ਤੋਂ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਹਰਪਾਲ ਸਿੰਘ ਦੇ ਨਾਂ ਵੱਜੋਂ ਹੋਈ ਹੈ।

ਭਾਰਤੀ ਫੌਜ ਦੀ ਜਾਣਕਾਰੀ ਲੀਕ ਕਰਨ ਵਾਲਾ ਕਾਬੂ
ਭਾਰਤੀ ਫੌਜ ਦੀ ਜਾਣਕਾਰੀ ਲੀਕ ਕਰਨ ਵਾਲਾ ਕਾਬੂ

By

Published : Apr 17, 2021, 7:02 PM IST

ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਵਿਦੇਸ਼ੀ ਖੁਫੀਆ ਏਜੰਸੀ ਦੇ ਲਈ ਜਾਸੂਸੀ ਕਰਨ ਵਾਲੇ ਇੱਕ ਵਿਅਕਤੀ ਨੂੰ ਤਰਨਤਾਰਨ ਤੋਂ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਹਰਪਾਲ ਸਿੰਘ ਦੇ ਨਾਂ ਵੱਜੋਂ ਹੋਈ ਹੈ। ਉਸਨੇ ਭਾਰਤੀ ਸੈਨਾ ਅਤੇ ਉਨ੍ਹਾਂ ਦੀ ਹਲਚਲ ਨੂੰ ਲੈ ਕੇ ਕਈ ਜਰੂਰੀ ਜਾਣਕਾਰੀ ਵਿਦੇਸ਼ੀ ਇੰਟੇਲੀਜੈਂਸ ਏਜੰਸੀ ਦੇ ਨਾਲ ਸਾਂਝਾ ਕੀਤੀ ਸੀ। ਇਸਦੇ ਲਈ ਇਸਨੂੰ ਹਵਾਲਾ ਤੋਂ ਰੁਪਏ ਮਿਲਣ ਦੀ ਗੱਲ ਵੀ ਸਾਹਮਣੇ ਆਈ ਹੈ। ਪੁਲਿਸ ਉਸ ਨਾਲ ਪੁੱਛਤਾਛ ਕਰ ਰਹੀ ਹੈ।

ਵਿਦੇਸ਼ੀ ਖੁਫੀਆ ਏਜੰਸੀ ਨੂੰ ਦੇ ਰਿਹਾ ਸੀ ਜਾਣਕਾਰੀ

ਭਾਰਤੀ ਫੌਜ ਦੀ ਜਾਣਕਾਰੀ ਲੀਕ ਕਰਨ ਵਾਲਾ ਕਾਬੂ

ਡੀਸੀਪੀ ਸਪੈਸ਼ਲ ਸੈੱਲ ਸੰਜੀਵ ਯਾਦਵ ਦੇ ਮੁਤਾਬਿਕ ਉਨ੍ਹਾਂ ਟੀਮ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਹਰਪਾਲ ਸਿੰਘ ਵਿਦੇਸ਼ੀ ਖੁਫੀਆ ਏਜੰਸੀ ਨੂੰ ਭਾਰਤੀ ਸੈਨਾ ਨਾਲ ਸਬੰਧਿਤ ਜਾਣਕਾਰੀ ਦੇ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਦੋਸ਼ੀ ਭਾਰਤੀ ਸੈਨਾ ਅਤੇ ਬੀਐੱਸਐੱਫ ਪੋਸਟ ਦੀ ਲੋਕੇਸ਼ਨ ਅਤੇ ਉਨ੍ਹਾਂ ਦੀ ਥਾਵਾਂ ਦੇ ਬਾਰੇ 'ਚ ਜਾਣਕਾਰੀ ਦੇ ਰਿਹਾ ਹੈ। ਜਿੱਥੇ ਬੰਕਰ ਬਣੇ ਹੋਏ ਹਨ।

ਖਾਸ ਤੌਰ ਤੋਂ ਭਾਰਤ ਪਾਕਿਸਤਾਨ ਦੇ ਬਾਰਡਰ ਤੇ ਬਣੇ ਹੋਏ ਬੰਕਰ ਅਤੇ ਪੋਸਟ ਦੀ ਜਾਣਕਾਰੀ ਉਸਨੇ ਦਿੱਤੀ ਸੀ। ਇਸਦੇ ਲਈ ਉਸੇ ਹਵਾਲਾ ਚੈੱਨਲ ਤੋਂ ਰੁਪਏ ਵੀ ਭੇਜੇ ਗਏ ਹੈ। ਇਸ ਜਾਣਕਾਰੀ ਤੇ ਸਪੈੱਸ਼ਲ ਸੈੱਲ ਦੀ ਟੀਮ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਕੋਰੋਨਾ ਦੇ ਮੱਦੇਨਜਰ ਮੋਹਾਲੀ ਹਵਾਈ ਅੱਡੇ 'ਤੇ ਸਿਰਫ਼ ਸ਼ਾਰਜਾਹ ਲਈ ਉਡਾਣ

ABOUT THE AUTHOR

...view details