ਈਟਾਨਗਰ: ਅਰੁਣਾਚਲ ਪ੍ਰਦੇਸ਼ (arunachal pradesh ) ਦੇ ਤਵਾਂਗ ਇਲਾਕੇ ਨੇੜੇ ਭਾਰਤੀ ਫੌਜ ਦਾ ਇੱਕ ਚੀਤਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ (Indian Army Cheetah helicopter crashed) ਹੈ। ਇਸ ਹਾਦਸੇ ਵਿੱਚ ਇਕ ਪਾਇਲਟ ਦੀ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਏਐਨਆਈ ਨੇ ਭਾਰਤੀ ਸੈਨਾ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਇਹ ਘਟਨਾ ਸਵੇਰੇ 10 ਵਜੇ ਦੇ ਕਰੀਬ ਰੁਟੀਨ ਫਲਾਈਟ (Routine flight ) ਦੌਰਾਨ ਵਾਪਰੀ। ਦੋਵਾਂ ਪਾਇਲਟਾਂ ਨੂੰ ਨੇੜੇ ਦੇ ਮਿਲਟਰੀ ਹਸਪਤਾਲ (Military Hospital) ਲਿਜਾਇਆ ਗਿਆ। ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਲੈਫਟੀਨੈਂਟ ਕਰਨਲ (Lieutenant Colonel Saurabh Yadav) ਸੌਰਭ ਯਾਦਵ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਅਤੇ ਹਾਦਸੇ ਦੌਰਾਨ ਜ਼ਖ਼ਮੀ ਹੋਏ ਦੂਜੇ ਪਾਇਲਟ ਦਾ ਇਲਾਜ ਚੱਲ ਰਿਹਾ ਹੈ।
ਭਾਰਤੀ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਪਾਈਲਟ ਦੀ ਹੋਈ ਮੌਤ - ਭਾਰਤੀ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ
ਅਰੁਣਾਚਲ ਪ੍ਰਦੇਸ਼ (arunachal pradesh ) ਦੇ ਤਵਾਂਗ ਖੇਤਰ ਵਿੱਚ ਭਾਰਤੀ ਫੌਜ ਦਾ ਚੀਤਾ ਹੈਲੀਕਾਪਟਰ ਹਾਦਸਾਗ੍ਰਸਤ (Indian Army Cheetah helicopter crashed) ਹੋ ਗਿਆ ਅਤੇ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਲੈਫਟੀਨੈਂਟ ਕਰਨਲ ਸੌਰਭ ਯਾਦਵ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਹਾਦਸੇ ਦੌਰਾਨ ਜ਼ਖ਼ਮੀ ਹੋਏ ਦੂਜੇ ਪਾਇਲਟ ਦਾ ਇਲਾਜ ਚੱਲ ਰਿਹਾ ਹੈ।
ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਖੇਤਰ ਵਿੱਚ ਭਾਰਤੀ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ,ਪਾਈਲਟ ਦੀ ਹੋਈ ਮੌਤ
ਮਿਲੀ ਜਾਣਕਾਰੀ ਦੇ ਮੁਤਾਬਕ ਹੈਲੀਕਾਪਟਰ ਜਾਮਿਥਾਂਗ ਸਰਕਲ ਦੇ ਬੀਟੀਕੇ ਖੇਤਰ ਦੇ ਕੋਲ ਨਿਆਮਜਾਂਗ ਚੂ ਵਿੱਚ ਕਥਿਤ ਤੌਰ ਉੱਤੇ ਹਾਦਸਾਗ੍ਰਸਤ ਹੋ ਗਿਆ। 5ਵੀਂ ਇਨਫੈਂਟਰੀ (5th Infantry Division) ਡਿਵੀਜ਼ਨ ਦੇ ਜਨਰਲ ਅਫਸਰ ਕਮਾਂਡਿੰਗ ਨੂੰ ਛੱਡ ਕੇ ਇਹ ਚੀਤਾ ਹੈਲੀਕਾਪਟਰ ਸੁਰਵਾ ਸਾਂਬਾ ਖੇਤਰ ਤੋਂ ਆ ਰਿਹਾ ਸੀ।
ਇਹ ਵੀ ਪੜ੍ਹੋ:ਕਾਂਗਰਸ ਨੂੰ ਵੱਡਾ ਝਟਕਾ,ਹੁਣ ਕਾਂਗਰਸ ਕੋਲੋਂ ਖੋਹੀ ਗਈ ਪ੍ਰਧਾਨਗੀ