ਤੇਜਪੁਰ: ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਜ਼ਿਲ੍ਹੇ ਵਿੱਚ ਅੱਜ ਵੀਰਵਾਰ ਨੂੰ ਸਵੇਰੇ ਭਾਰਤੀ ਸੈਨਾ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ ਹੈ। ਫੌਜੀ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹੈਲੀਕਾਪਟਰ ਆਪਣੀ ਨਿਯਮਤ ਉਡਾਣ 'ਤੇ ਸੀ। ਇਸ ਦੌਰਾਨ ਅਚਾਨਕ ਹੈਲੀਕਾਪਟਰ ਗਾਇਬ ਹੋ ਗਿਆ। ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਜ਼ਿਲ੍ਹੇ 'ਚ ਸਵੇਰੇ 9.15 ਵਜੇ ਹੈਲੀਕਾਪਟਰ ਦਾ ਰਾਡਾਰ ਸੰਪਰਕ ਟੁੱਟ ਗਿਆ।
ਹੈਲੀਕਾਪਟਰ ਵਿਚ ਚਾਲਕ ਦਲ ਦੇ ਮੈਂਬਰ ਅਤੇ ਪਾਇਲਟ ਸਮੇਤ ਇਕ ਸੀਨੀਅਰ ਫੌਜੀ ਅਧਿਕਾਰੀ ਸਵਾਰ ਸੀ। ਦਿਰਾਂਗ ਦੇ ਸਥਾਨਕ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਦਿਰਾਂਗ ਤੋਂ ਲਗਭਗ 100 ਕਿਲੋਮੀਟਰ ਦੂਰ ਮੰਡਲਾ ਵਾਲੇ ਪਾਸੇ ਤੋਂ ਕੁਝ ਧੂੰਆਂ ਦੇਖਿਆ। ਧੂੰਆਂ ਦੇਖ ਕੇ ਅਰੁਣਾਚਲ ਪ੍ਰਦੇਸ਼ ਪੁਲਸ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ। ਇਹ ਪੱਛਮੀ ਵਿਲਮ ਜ਼ਿਲ੍ਹੇ ਵਿੱਚ ਮਾਂਡਲੇ ਵਿੱਚ 100 ਬੁੱਧ ਸਟੂਪਾਂ ਦਾ ਸਥਾਨ ਹੈ। ਫੌਜ ਦੀ ਸਰਚ ਟੀਮ ਪਾਇਲਟਾਂ ਦਾ ਪਤਾ ਲਗਾਉਣ ਲਈ ਮੰਡਲਾ ਵੱਲ ਰਵਾਨਾ ਹੋਈ ਸੀ।
ਪੀ.ਆਰ.ਓ ਡਿਫੈਂਸ ਗੁਹਾਟੀ ਲੈਫਟੀਨੈਂਟ ਕਰਨਲ ਮਹਿੰਦਰ ਰਾਵਤ ਨੇ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ਦੇ ਬੋਮਡਿਲਾ ਦੇ ਨੇੜੇ ਇੱਕ ਸੰਚਾਲਨ ਉਡਾਣ ਭਰ ਰਹੇ ਆਰਮੀ ਏਵੀਏਸ਼ਨ ਚੀਤਾ ਹੈਲੀਕਾਪਟਰ ਦਾ ਵੀਰਵਾਰ ਸਵੇਰੇ ਕਰੀਬ 9:15 ਵਜੇ ਏਟੀਸੀ ਨਾਲ ਸੰਪਰਕ ਟੁੱਟਣ ਦੀ ਸੂਚਨਾ ਮਿਲੀ। ਇਹ ਹਾਦਸਾ ਬੋਮਡਿਲਾ ਦੇ ਪੱਛਮ 'ਚ ਮੰਡਲਾ ਨੇੜੇ ਹੋਇਆ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਉਥੇ ਸਰਚ ਟੀਮਾਂ ਭੇਜੀਆਂ ਗਈਆਂ।