ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਨੇ ਬਾਲਾਕੋਟ ਏਅਰਸਟ੍ਰਾਈਕ ਦੇ ਹੀਰੋ ਕੈਪਟਨ ਅਭਿਨੰਦਨ ਵਰਧਮਾਨ ਨੂੰ ਤਰੱਕੀ ਦਿੱਤੀ ਹੈ। ਉਹ ਹੁਣ ਗਰੁੱਪ ਕੈਪਟਨ ਬਣ ਗਏ ਹਨ।
ਸੂਤਰਾਂ ਨੇ ਦੱਸਿਆ ਕਿ ਅਭਿਨੰਦਨ ਨੂੰ ਭਾਰਤੀ ਹਵਾਈ ਫੌਜ ਵੱਲੋਂ ਗਰੁੱਪ ਕੈਪਟਨ ਦੇ ਅਹੁਦੇ 'ਤੇ ਤਰੱਕੀ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਉਹ ਜਲਦੀ ਹੀ ਆਪਣਾ ਨਵਾਂ ਰੈਂਕ ਸੰਭਾਲਣਗੇ। ਗਰੁੱਪ ਕੈਪਟਨ ਭਾਰਤੀ ਫੌਜ ਵਿੱਚ ਕਰਨਲ ਦੇ ਬਰਾਬਰ ਦਾ ਦਰਜਾ ਹੈ।
ਤੁਹਾਨੂੰ ਦੱਸ ਦੇਈਏ ਕਿ 27 ਫਰਵਰੀ 2019 ਨੂੰ ਅਭਿਨੰਦਨ ਨੇ ਆਪਣੇ ਮਿਗ-21 ਲੜਾਕੂ ਜਹਾਜ਼ ਨਾਲ ਪਾਕਿਸਤਾਨ ਦੇ ਆਧੁਨਿਕ ਐੱਫ-16 ਲੜਾਕੂ ਜਹਾਜ਼ ਨੂੰ ਸੁੱਟ ਦਿੱਤਾ (Wing Commander Abhinandan Vardhaman MiG-21 jet) ਸੀ। ਇਸ ਘਟਨਾ ਵਿੱਚ ਵਿੰਗ ਕਮਾਂਡਰ ਅਭਿਨੰਦਨ ਦਾ ਜੈੱਟ ਕਰੈਸ਼ ਹੋ ਗਿਆ ਅਤੇ ਉਨ੍ਹਾਂ ਨੂੰ ਪੀਓਕੇ ਦੇ ਇੱਕ ਪਿੰਡ ਤੋਂ ਗ੍ਰਿਫਤਾਰ ਕਰ ਲਿਆ ਗਿਆ (Wing Commander Abhinandan Vardhaman Pakistan) ਸੀ ।