ਮੱਧ ਪ੍ਰਦੇਸ਼: ਭਾਰਤੀ ਹਵਾਈ ਫੌਜ ਦਾ ਮਿਗ 21 ਜਹਾਜ਼ ਕਰੈਸ਼ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਦੇ ਇਕ ਏਅਰਬੇਸ 'ਚ ਲੜਾਕੂ ਜਹਾਜ਼ ਸਿਖਲਾਈ ਲਈ ਰਵਾਨਾ ਹੁੰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ।
ਇਸ ਹਾਦਸੇ 'ਚ ਭਾਰਤੀ ਹਵਾਈ ਫੌਜ ਦੇ ਗਰੁੱਪ ਕੈਪਟਨ ਏ ਗੁਪਤਾ ਦੀ ਮੌਤ ਹੋ ਗਈ। ਜਿਸ ਸਬੰਧੀ ਭਾਰਤੀ ਹਵਾਈ ਫੌਜ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।
ਭਾਰਤੀ ਹਵਾਈ ਫੌਜ ਦਾ ਮਿਗ 21 ਹੋਇਆ ਕਰੈਸ਼, ਗਰੁੱਪ ਕੈਪਟਨ ਦੀ ਮੌਤ ਭਾਰਤੀ ਹਵਾਈ ਫੌਜ ਨੇ ਲਿਖਿਆ ਹੈ ਕਿ ਮ੍ਰਿਤਕ ਗਰੁੱਪ ਕੈਪਟਨ ਦੇ ਪਰਿਵਾਰ ਨਾਲ ਸਾਡੀ ਦਿਲੋਂ ਹਮਦਰਦੀ ਹੈ ਅਤੇ ਅਸੀਂ ਮਜ਼ਬੁਤੀ ਨਾਲ ਪਰਿਵਾਰਕ ਮੈਂਬਰਾਂ ਦੇ ਨਾਲ ਖੜ੍ਹੇ ਹਾਂ। ਇਸ ਦੇ ਨਾਲ ਹੀ ਭਾਰਤੀ ਹਵਾਈ ਫੌਜ ਵਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ।
ਇਹ ਵੀ ਪੜੋ:ਕੋਰੋਨਾ ਕਾਲ ਤੋਂ ਬਾਅਦ ਪਹਿਲੀ ਵਾਰ ਵਿਦੇਸ਼ ਯਾਤਰਾ ਤੇ ਬੰਗਲਾਦੇਸ਼ ਜਾਣਗੇ ਪ੍ਰਧਾਨ ਮੰਤਰੀ ਮੋਦੀ