ਕਾਬੁਲ/ ਨਵੀਂ ਦਿੱਲੀ: ਅਫਗਾਨਿਸਤਾਨ ਦੇ ਕਾਬੁਲ ਚ ਵਿਗੜੇ ਹਲਾਤਾਂ ਨੂੰ ਦੇਖਦੇ ਹੋਏ ਭਾਰਤੀ ਦੂਤਾਵਾਸ ਦੇ 120 ਕਰਮਚਾਰੀਆਂ ਨੂੰ ਲੈ ਕੇ ਭਾਰਤੀ ਹਵਾਈ ਫੌਜ ਦਾ ਜਹਾਜ ਉੱਥੋ ਨਿਕਲ ਚੁੱਕਾ ਹੈ। ਅਫਗਾਨਿਸਤਾਨ ਦੇ ਕਾਬੁਲ ਚ ਵਿਗੜਦੇ ਹਲਾਤਾਂ ਨੂੰ ਦੇਖਦੇ ਹੋਏ ਭਾਰਤੀ ਦੂਤਾਵਾਸ ਦੇ 120 ਕਰਮਚਾਰੀਆਂ ਨੂੰ ਲੈ ਕੇ ਭਾਰਤੀ ਹਵਾਈ ਫੌਜ ਦਾ ਜਹਾਜ ਉੱਥੋ ਨਿਕਲ ਚੁੱਕਾ ਹੈ। ਭਾਰਤੀ ਹਵਾਈ ਫੌਜ ਦਾ C-17 ਜਹਾਜ ਨੇ ਸਵੇਰ 7.30 ਵਜੇ ਕਾਬੁਲ ਤੋਂ ਉਡਾਣ ਭਰੀ। ਭਾਰਤੀ ਰਾਜਦੂਤ ਰੁਦੇਂਦਰ ਟੰਡਨ ਵੀ ਹੁਣ ਭਾਰਤ ਵਾਪਸ ਲਿਆਏ ਜਾ ਰਹੇ ਹਨ। ਉੱਥੇ ਹੀ ਐਨਐਸਏ (NSA) ਅਜੀਤ ਡੋਭਾਲ ਨੇ ਅਫਗਾਨਿਸਤਾਨ ਦੇ ਹਾਲਾਤ ’ਤੇ ਅਮਰੀਕੀ ਸਮਕਸ਼ ਜੇਕ ਸੁਲਿਵਨ ਨਾਲ ਗੱਲਬਾਤ ਕੀਤੀ ਹੈ।
ਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਇਹ ਫੈਸਲਾ ਕੀਤਾ ਗਿਆ ਹੈ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਕਾਬੁਲ ਵਿੱਚ ਭਾਰਤ ਦੇ ਰਾਜਦੂਤ ਅਤੇ ਉਨ੍ਹਾਂ ਦੇ ਭਾਰਤੀ ਕਰਮਚਾਰੀਆਂ ਨੂੰ ਤੁਰੰਤ ਦੇਸ਼ ਵਾਪਸ ਲਿਆਂਦਾ ਜਾਵੇਗਾ।
ਬਾਗਚੀ ਨੇ ਟਵੀਟ ਕੀਤਾ ਮੌਜੂਦਾ ਹਲਾਤ ਦੇ ਮੱਦੇਨਜਰ ਇਹ ਫੈਸਲਾ ਕੀਤਾ ਗਿਆ ਹੈ ਕਿ ਕਾਬੁਲ ਚ ਸਾਡੇ ਰਾਜਦੂਤ ਅਤੇ ਉਨ੍ਹਾਂ ਦੇ ਭਾਰਤੀ ਕਰਮੀਆਂ ਨੂੰ ਤੁਰਤ ਭਾਰਤ ਲਿਆਇਆ ਜਾਵੇਗਾ। ਭਾਰਤੀ ਹਵਾਈ ਫੌਜ ਦਾ ਸੀ-17 ਜਹਾਜ ਸੋਮਵਾਰ ਨੂੰ ਕੁਝ ਕਰਮੀਆਂ ਨੂੰ ਲੈ ਕੇ ਭਾਰਤ ਵਾਪਸ ਲੈਕੇ ਆਇਆ। ਅਤੇ ਮੰਗਲਵਾਰ ਨੂੰ ਦੂਜਾ ਜਹਾਜ ਭਾਰਤ ਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਭਾਰਤੀ ਅਧਿਕਾਰੀਆਂ ਦੇ ਨਾਲ ਕਾਬੁਲ ਤੋਂ ਉਡਾਣ ਭਰਨ ਵਾਲਾ ਭਾਰਤੀ ਹਵਾਈ ਫੌਜ ਦਾ C-17 ਜਹਾਜ਼ ਗੁਜਰਾਤ ਦੇ ਜਾਮਨਗਰ ’ਚ ਉਤਰ ਗਿਆ ਹੈ।
ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾਮਨਗਰ ਪਹੁੰਚਿਆ C-17 IAF
C-17 IAF ਦੀ ਉਡਾਣ ਕਾਬੁਲ ਤੋਂ ITBP ਜਵਾਨਾਂ, ਭਾਰਤੀ ਅਧਿਕਾਰੀਆਂ ਅਤੇ ਨਾਗਰਿਕਾਂ ਨੂੰ ਲੈ ਕੇ ਗੁਜਰਾਤ ਦੇ ਜਾਮਨਗਰ ’ਚ ਉਤਰ ਚੁੱਕੀ ਹੈ। ਭਾਰਤ ਚ ਆਉਂਦੇ ਹੀ ਨਾਗਰਿਕਾਂ ਨੇ ਰਾਹਤ ਦੀ ਸਾਹ ਲਈ। ਭਾਰਤ ਵੱਲੋ ਹੋਰ ਵੀ ਉਡਾਣਾ ਰਵਾਨਾ ਕਰ ਦਿੱਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਉੱਥੇ ਫਸੇ ਭਾਰਤੀ ਨਾਗਰਿਕਾਂ ਨੂੰ ਕਾਬੁਲ ਏਅਰਪੋਰਟ ਪਹੁੰਚਣ ਦੇ ਲਈ ਕਿਹਾ ਗਿਆ ਜਿਸ ਨਾਲ ਦੂਜੀ ਉਡਾਣ ਨਾਲ ਉਨ੍ਹਾਂ ਨੂੰ ਲਿਆਇਆ ਜਾ ਸਕੇ।
ਕਾਬੁਲ ਏਅਰਪੋਰਟ ਨੂੰ ਅਮਰੀਕੀ ਏਜੰਸੀਆਂ ਨੇ ਦੁਬਾਰਾ ਖੋਲ੍ਹ ਦਿੱਤਾ ਹੈ। ਦੱਸ ਦਈਏ ਕਿ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਅਫਗਾਨਿਸਤਾਨ ਦੀ ਸਥਿਤੀ ਦਿਨੋ ਦਿਨ ਵਿਗੜਦੀ ਜਾ ਰਹੀ ਹੈ। ਸੋਮਵਾਰ ਨੂੰ ਕਾਬੁਲ ਹਵਾਈ ਅੱਡੇ 'ਤੇ ਸਥਿਤੀ ਵਿਗੜ ਗਈ ਸੀ, ਜਿਸ ਕਾਰਨ ਉੱਥੇ ਜਹਾਜ਼ਾਂ ਦੀ ਆਵਾਜਾਈ ਰੋਕ ਦਿੱਤੀ ਗਈ ਸੀ।
ਦੱਸ ਦਈਏ ਕਿ ਦੋ ਦਹਾਕੇ ਲੰਬੀ ਲੜਾਈ ਤੋਂ ਬਾਅਦ ਅਮਰੀਕੀ ਫੌਜਾਂ ਦੀ ਪੂਰੀ ਵਾਪਸੀ ਤੋਂ ਦੋ ਹਫਤੇ ਪਹਿਲਾਂ ਤਾਲਿਬਾਨ ਨੇ ਪੂਰੇ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਹੈ।