ਪੰਜਾਬ

punjab

ETV Bharat / bharat

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਅੱਜ ਲਹਿਰਾਇਆ ਜਾਵੇਗਾ ਤਿਰੰਗਾ - ਟੀਐਸ ਤਿਰਮੂਰਤੀ

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਆਰਜ਼ੀ ਮੈਂਬਰਸ਼ਿਪ ਵਜੋਂ ਭਾਰਤ ਦਾ ਦੋ ਸਾਲਾ ਕਾਰਜਕਾਲ ਅੱਜ ਸੋਮਵਾਰ ਤੋਂ ਸ਼ੁਰੂ ਹੋਵੇਗਾ। ਕੌਂਸਲ ਦੇ ਗਲੀਆਰੇ ਵਿੱਚ ਤਿਰੰਗਾ ਲਹਿਰਾਇਆ ਜਾਵੇਗਾ।

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਅੱਜ ਲਹਿਰਾਇਆ ਜਾਵੇਗਾ ਤਿਰੰਗਾ
ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਅੱਜ ਲਹਿਰਾਇਆ ਜਾਵੇਗਾ ਤਿਰੰਗਾ

By

Published : Jan 4, 2021, 10:24 AM IST

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਆਰਜ਼ੀ ਮੈਂਬਰਸ਼ਿਪ ਵਜੋਂ ਭਾਰਤ ਦਾ ਦੋ ਸਾਲਾ ਕਾਰਜਕਾਲ ਅੱਜ ਸੋਮਵਾਰ ਤੋਂ ਸ਼ੁਰੂ ਹੋਵੇਗਾ। ਕੌਂਸਲ ਦੇ ਗਲੀਆਰੇ ਵਿੱਚ ਤਿਰੰਗਾ ਲਹਿਰਾਇਆ ਜਾਵੇਗਾ। ਭਾਰਤ ਦੇ ਝੰਡੇ ਦੇ ਨਾਲ, ਚਾਰ ਹੋਰ ਨਵੇਂ ਅਸਥਾਈ ਮੈਂਬਰਾਂ ਦੇ ਰਾਸ਼ਟਰੀ ਝੰਡਾ ਵੀ ਪਹਿਲੇ ਸਰਕਾਰੀ ਕੰਮਕਾਜ ਵਾਲੇ ਦਿਨ ਵਿਸ਼ੇਸ਼ ਸਮਾਰੋਹ ਦੌਰਾਨ ਲਹਿਰਾਏ ਜਾਣਗੇ।

ਰਾਜਦੂਤ ਟੀਐਸ ਤਿਰਮੂਰਤੀ ਲਹਿਰਾਉਣਗੇ ਤਿਰੰਗਾ

ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ, ਰਾਜਦੂਤ ਟੀਐਸ ਤਿਰਮੂਰਤੀ ਤਿਰੰਗਾ ਲਹਿਰਾਉਣਗੇ ਅਤੇ ਸੰਮੇਲਨ ਵਿੱਚ ਉਨ੍ਹਾਂ ਦੇ ਸੰਖੇਪ ਭਾਸ਼ਣ ਦੇਣ ਦੀ ਉਮੀਦ ਵੀ ਹੈ। ਭਾਰਤ ਅਗਸਤ 2021 ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਪ੍ਰਧਾਨਗੀ ਅਤੇ ਉਸ ਤੋਂ ਬਾਅਦ 2022 ਵਿੱਚ ਇੱਕ ਮਹੀਨੇ ਲਈ ਅਹੁਦਾ ਸੰਭਾਲੇਗਾ। ਸਭਾ ਵਿੱਚ ਮੈਂਬਰ ਦੇਸ਼ਾਂ ਨੂੰ ਝੰਡਾ ਲਗਾਉਣ ਦੀ ਪਰੰਪਰਾ 2018 ਵਿੱਚ ਕਜ਼ਾਕਿਸਤਾਨ ਨੇ ਸ਼ੁਰੂ ਕੀਤੀ ਸੀ।

ਭਾਰਤ ਦੇ ਨਾਲ ਨਾਰਵੇ, ਕੀਨੀਆ, ਆਇਰਲੈਂਡ ਅਤੇ ਮੈਕਸੀਕੋ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੇ ਅਸਥਾਈ ਮੈਂਬਰ ਬਣੇ ਹਨ। ਇਨ੍ਹਾਂ ਪੰਜਾਂ ਦੇਸ਼ਾਂ ਤੋਂ ਇਲਾਵਾ ਐਸਟੋਨੀਆ, ਨਾਈਜਰ, ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼, ਟਿਊਨੀਸ਼ੀਆ ਅਤੇ ਵੀਅਤਨਾਮ ਵੀ ਅਸਥਾਈ ਮੈਂਬਰ ਦੇਸ਼ ਹਨ ਜਦੋਂਕਿ ਚੀਨ, ਫਰਾਂਸ, ਰੂਸ, ਬ੍ਰਿਟੇਨ ਅਤੇ ਅਮਰੀਕਾ ਸਥਾਈ ਮੈਂਬਰ ਦੇਸ਼ ਹਨ।

ABOUT THE AUTHOR

...view details