ਨਵੀਂ ਦਿੱਲੀ: ਭਾਰਤ ਪਹਿਲੀ ਵਾਰ 30 ਨਵੰਬਰ ਨੂੰ ਹੋਣ ਵਾਲੀ ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ) ਦੀ ਵਰਚੁਅਲ ਕਾਨਫਰੰਸ ਦੀ ਮੇਜ਼ਬਾਨੀ ਕਰਨ ਵਾਲਾ ਹੈ। ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਕਿਸਤਾਨ ਸਮੇਤ ਸਾਰੇ ਅੱਠ ਮੈਂਬਰ ਦੇਸ਼ਾਂ ਨੂੰ ਇਸ ਕਾਨਫਰੰਸ ਲਈ ਸੱਦਾ ਦਿੱਤਾ ਗਿਆ ਹੈ।
ਪਹਿਲੀ ਵਾਰ SCO ਕਾਨਫਰੰਸ ਦੀ ਮੇਜ਼ਬਾਨੀ ਕਰੇਗਾ ਭਾਰਤ, ਪਾਕਿਸਤਾਨ ਨੂੰ ਵੀ ਭੇਜਿਆ ਸੱਦਾ - India will host SCO conference
ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ) ਦੀ 30 ਨਵੰਬਰ ਨੂੰ ਹੋਣ ਵਾਲੀ ਵਰਚੁਅਲ ਕਾਨਫਰੰਸ ਦੀ ਮੇਜ਼ਬਾਨੀ ਇਸ ਬਾਰ ਭਾਰਤ ਕਰ ਰਿਹਾ ਹੈ। ਇਸ ਕਾਨਫਰੰਸ ਲਈ ਭਾਰਤ ਨੇ ਪਾਕਿਸਤਾਨ ਨੂੰ ਵੀ ਸੱਦਾ ਦਿੱਤਾ ਹੈ।
ਪਹਿਲੀ ਵਾਰ SCO ਕਾਨਫਰੰਸ ਦੀ ਮੇਜ਼ਬਾਨੀ ਕਰੇਗਾ ਭਾਰਤ, ਪਾਕਿਸਤਾਨ ਨੂੰ ਵੀ ਭੇਜਿਆ ਸੱਦਾ
ਭਾਰਤ ਅਤੇ ਪਾਕਿਸਤਾਨ ਸਾਲ 2017 ਵਿੱਚ ਐਸਸੀਓ ਦੇ ਸਥਾਈ ਮੈਂਬਰ ਬਣੇ ਸਨ। ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਐਸਸੀਓ ਵਿੱਚ ਰੂਸ, ਚੀਨ, ਕਜ਼ਾਕਿਸਤਾਨ, ਕਿਰਗਿਸਤਾਨ, ਤਾਜਿਕਸਤਾਨ ਅਤੇ ਉਜ਼ਬੇਕਿਸਤਾਨ ਸ਼ਾਮਲ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਮੇਜ਼ਬਾਨ ਹੋਣ ਦੇ ਨਾਤੇ, ਅਸੀਂ ਐਸਸੀਓ ਦੇ ਅੱਠ ਮੈਂਬਰਾਂ ਨੂੰ ਸੱਦੇ ਭੇਜੇ ਹਨ। ਨਾਲ ਹੀ, ਚਾਰ ਨਿਗਰਾਨ ਦੇਸ਼ਾਂ, ਐਸਸੀਓ ਦੇ ਜਨਰਲ ਸਕੱਤਰ ਅਤੇ ਐਸਸੀਓ ਰੈਟਸ ਡਾਇਰੈਕਟਰ ਨੂੰ ਵੀ ਸੱਦਾ ਭੇਜਿਆ ਹੈ।