ਨਵੀਂ ਦਿੱਲੀ: ਬਾਸਮਤੀ ਚੌਲ ਆਪਣੀ ਗੁਣਵੱਤਾ ਦੇ ਕਾਰਨ ਦੁਨੀਆ ਭਰ 'ਚ ਹਮੇਸ਼ਾ ਹੀ ਮੰਗ 'ਚ ਰਹਿੰਦੇ ਹਨ। ਬਾਜ਼ਾਰ 'ਚ ਮੰਦੀ ਦੇ ਬਾਅਦ ਤੋਂ ਹੀ ਕਈ ਚੀਜ਼ਾਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਭੋਜਨ ਮਹਿੰਗਾ ਹੋਣ ਦਾ ਸਿੱਧਾ ਅਸਰ ਘਰੇਲੂ ਵਸਤਾਂ 'ਤੇ ਪੈ ਰਿਹਾ ਹੈ। ਇਨ੍ਹਾਂ ਵਿੱਚੋਂ ਬਾਸਮਤੀ ਚੌਲ ਵੀ ਇੱਕ ਹਨ, ਜਿਸ ਦੀਆਂ ਕੀਮਤਾ ਲਗਾਤਾਰ ਵਧਦੀਆਂ ਨਜ਼ਰ ਆ ਰਹੀਆ ਹਨ। ਬਾਸਮਤੀ ਚੌਲਾਂ ਦੀ ਕੀਮਤ ਵਧਣ ਕਾਰਨ ਕਈ ਦੇਸ਼ਾਂ ਨੇ ਇਸ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਹੈ ਜਾਂ ਫਿਰ ਟੈਕਸ ਵਧਾ ਦਿੱਤੇ ਹਨ। ਤਾਂ ਜੋ ਉਨ੍ਹਾਂ ਦੇ ਦੇਸ਼ ਵਿੱਚ ਬਾਸਮਤੀ ਚੌਲਾਂ ਦੀ ਕੀਮਤ ਸਥਿਰ ਰਹੇ।
ਭਾਰਤ ਨੇ ਵੀ ਚੌਲਾਂ ਦੇ ਨਿਰਯਾਤ ਵਿੱਚ ਕਟੌਤੀ ਕੀਤੀ ਸ਼ੁਰੂ:ਹੁਣ ਖ਼ਬਰਾਂ ਆ ਰਹੀਆਂ ਹਨ ਕਿ ਭਾਰਤ ਵੀ ਬਾਸਮਤੀ ਚੌਲਾਂ ਦੇ ਨਿਰਯਾਤ ਵਿੱਚ ਕਟੌਤੀ ਕਰ ਸਕਦਾ ਹੈ। ਕੇਂਦਰ ਸਰਕਾਰ ਨੇ ਨੈਸ਼ਨਲ ਕੋਆਪਰੇਟਿਵ ਐਕਸਪੋਰਟ ਲਿਮਿਟੇਡ (ਐਨਸੀਈਐਲ) ਦੀ ਮਦਦ ਨਾਲ ਯੂਏਈ ਨੂੰ ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ 75,000 ਟਨ ਚੌਲ ਨਿਰਯਾਤ ਕਰਨ ਦੀ ਇਜਾਜ਼ਤ ਦਿੱਤੀ ਹੈ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐਫਟੀ) ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਨੇ ਬਾਸਮਤੀ ਚੌਲਾਂ ਦੀ ਘੱਟੋ-ਘੱਟ ਨਿਰਯਾਤ ਕੀਮਤ 1,050 ਡਾਲਰ ਪ੍ਰਤੀ ਟਨ ਕਰ ਦਿੱਤੀ ਹੈ।
- Last Date Of Return Rs 2000 Notes: ਨੇੜੇ ਆ ਰਹੀ ਹੈ ਆਖਰੀ ਤਰੀਕ, ਜਲਦੀ ਜਮ੍ਹਾ ਕਰਵਾਓ 2000 ਰੁਪਏ ਦੇ ਨੋਟ, ਨਹੀਂ ਤਾਂ ਗੁਲਾਬੀ ਨੋਟ ਹੋ ਜਾਣਗੇ ਰੱਦੀ
- Gold Silver Price Share Market : ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਡਾਲਰ ਦੇ ਮੁਕਾਬਲੇ ਰੁਪਿਆ 19 ਪੈਸੇ ਦੀ ਗਿਰਾਵਟ ਨਾਲ ਹੋਇਆ ਬੰਦ
- Tomato Price Down: 250 ਤੋਂ 2 ਰੁਪਏ ਕਿਲੋਂ ਤੱਕ ਪਹੁੰਚਿਆਂ ਟਮਾਟਰ, ਕਿਸਾਨਾਂ ਨੇ ਰੱਖੀ ਐਮਐਸਪੀ ਦੀ ਮੰਗ