ਨਵੀਂ ਦਿੱਲੀ:ਰੂਸ ਅਤੇ ਯੂਕਰੇਨ ਵਿਚਾਲੇ ਵਧਦੇ ਤਣਾਅ (russia ukraine crisis) ਦੇ ਮੱਦੇਨਜ਼ਰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਪੂਰਬੀ ਯੂਰਪੀ ਦੇਸ਼-ਯੂਕਰੇਨ ਤੋਂ ਭਾਰਤੀਆਂ ਦੀ ਯਾਤਰਾ ਦੀ ਸਹੂਲਤ ਲਈ ਇੱਕ ਅਹਿਮ ਫੈਸਲਾ ਲਿਆ ਹੈ। ਏਅਰ ਬਬਲ ਪ੍ਰਬੰਧ ਦੇ ਤਹਿਤ ਭਾਰਤ ਅਤੇ ਯੂਕਰੇਨ ਵਿਚਕਾਰ ਸੰਚਾਲਿਤ ਹੋਣ ਵਾਲੀਆਂ ਉਡਾਣਾਂ ਦੀ ਸੰਖਿਆ 'ਤੇ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਭਾਰਤ-ਯੂਕਰੇਨ ਉਡਾਣ ਸੰਚਾਲਨ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਰੂਸ ਨਾਲ ਵਧਦੇ ਤਣਾਅ ਕਾਰਨ ਯੂਕਰੇਨ (russia ukraine crisis) ਦੀ ਮੌਜੂਦਾ ਸਥਿਤੀ ਦੇ ਵਿਚਕਾਰ ਭਾਰਤ ਪਹਿਲਾਂ ਹੀ ਆਪਣੇ ਨਾਗਰਿਕਾਂ ਨੂੰ ਅਸਥਾਈ ਤੌਰ 'ਤੇ ਯੂਕਰੇਨ ਛੱਡਣ ਦੀ ਸਲਾਹ ਦੇ ਚੁੱਕਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅਤੇ ਯੂਕਰੇਨ ਵਿਚਕਾਰ ਉਡਾਣਾਂ ਅਤੇ ਸੀਟਾਂ ਦੀ ਗਿਣਤੀ 'ਤੇ ਪਾਬੰਦੀਆਂ ਨੂੰ ਹਵਾਈ ਬਬਲ ਵਿਵਸਥਾ ਦੇ ਤਹਿਤ ਹਟਾ ਦਿੱਤਾ ਗਿਆ ਹੈ। ਅਧਿਕਾਰੀ ਨੇ ਕਿਹਾ ਚਾਰਟਰਡ ਫਲਾਈਟਾਂ ਸਮੇਤ ਦੋਵਾਂ ਦੇਸ਼ਾਂ ਵਿਚਾਲੇ ਜਿੰਨੀਆਂ ਵੀ ਉਡਾਣਾਂ (india ukraine charted flight) ਚਲਾਈਆਂ ਜਾ ਸਕਦੀਆਂ ਹਨ।
ਅਧਿਕਾਰੀ ਨੇ ਕਿਹਾ ਕਿ ਮੰਗ ਵਧਣ ਕਾਰਨ ਭਾਰਤੀ ਏਅਰਲਾਈਨਜ਼ ਨੂੰ ਯੂਕਰੇਨ ਲਈ ਉਡਾਣਾਂ ਚਲਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਕਿਹਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਉਡਾਣ ਸੇਵਾਵਾਂ ਨੂੰ ਲੈ ਕੇ ਵਿਦੇਸ਼ ਮੰਤਰਾਲੇ (MEA) ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੀਵ ਸਥਿਤ ਭਾਰਤੀ ਦੂਤਾਵਾਸ ਨੇ ਕਿਹਾ ਸੀ ਕਿ ਉਡਾਣਾਂ ਦੀ ਵਾਧੂ ਮੰਗ ਨੂੰ ਪੂਰਾ ਕਰਨ ਲਈ ਨੇੜਲੇ ਭਵਿੱਖ ਵਿੱਚ ਹੋਰ ਉਡਾਣਾਂ ਦੀ ਯੋਜਨਾ ਬਣਾਈ ਜਾ ਰਹੀ ਹੈ। ਦੂਤਾਵਾਸ ਨੇ ਇੱਕ ਬਿਆਨ ਵਿੱਚ ਕਿਹਾ, “ਯੂਕਰੇਨ ਤੋਂ ਭਾਰਤ ਲਈ ਉਡਾਣਾਂ ਦੀ ਉਪਲਬਧਤਾ ਨਾ ਹੋਣ ਨੂੰ ਲੈ ਕੇ ਕਈ ਅਪੀਲਾਂ ਮਿਲ ਰਹੀਆਂ ਹਨ। ਇਸ ਸਬੰਧੀ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਘਬਰਾਉਣ ਨਾ। ਭਾਰਤ ਦੀ ਯਾਤਰਾ ਦੇ ਲਈ ਜਲਦੀ ਉਪਲਬਧ ਅਤੇ ਸੁਵਿਧਾਜਨਕ ਉਡਾਣਾਂ 'ਤੇ ਭਾਰਤ ਦੀ ਯਾਤਰਾ ਲਈ ਟਿਕਟਾਂ ਬੁੱਕ ਕਰੋ।