ਪੰਜਾਬ

punjab

ETV Bharat / bharat

Precaution Dose of Covid: ਦੇਸ਼ ’ਚ ਅੱਜ ਤੋਂ Booster Dose ਦੀ ਸ਼ੁਰੂਆਤ

ਕੋ ਵਿਨ ਐਪ 'ਤੇ ਬੂਸਟਰ ਡੋਜ਼ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁੱਕਰਵਾਰ (8 ਜਨਵਰੀ) ਤੋਂ ਸ਼ੁਰੂ ਹੋਈ। ਸਾਰੇ ਐਚਸੀਡਬਲਿਊ, ਐਫਐਲਡਬਲਿਊ ਅਤੇ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨਾਗਰਿਕ ਇਸ ਖੁਰਾਕ ਲਈ ਟੀਕਾਕਰਨ ਤੱਕ ਪਹੁੰਚ ਕਰਨ ਦੇ ਯੋਗ ਹੋਣਗੇ। ਇੱਕ ਬੂਸਟਰ ਖੁਰਾਕ ਸਿਰਫ 9 ਮਹੀਨਿਆਂ ਬਾਅਦ, ਯਾਨੀ ਦੂਜੀ ਖੁਰਾਕ ਦੀ ਮਿਤੀ ਤੋਂ 39 ਹਫ਼ਤਿਆਂ ਬਾਅਦ ਲਈ ਜਾ ਸਕਦੀ ਹੈ।

ਦੇਸ਼ ’ਚ ਅੱਜ ਤੋਂ Booster Dose ਦੀ ਸ਼ੁਰੂਆਤ
ਦੇਸ਼ ’ਚ ਅੱਜ ਤੋਂ Booster Dose ਦੀ ਸ਼ੁਰੂਆਤ

By

Published : Jan 10, 2022, 8:56 AM IST

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਇਨਫੈਕਸ਼ਨ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦਰਮਿਆਨ ਅੱਜ ਤੋਂ ਬੂਸਟਰ ਡੋਜ਼ (Booster Dose) ਲਗਾਈ ਜਾਵੇਗੀ। ਇਸ ਨੂੰ ਟੀਕਾਕਰਨ ਮੁਹਿੰਮ ਲਈ ਵੱਡਾ ਦਿਨ ਮੰਨਿਆ ਜਾ ਰਿਹਾ ਹੈ। 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਬੂਸਟਰ ਡੋਜ਼ (Booster Dose) ਲੈਣ ਦੇ ਯੋਗ ਹੋਣਗੇ। ਇਸ ਦੇ ਨਾਲ ਹੀ ਅੱਜ ਤੋਂ ਸਿਹਤ ਸੰਭਾਲ ਅਤੇ ਫਰੰਟਲਾਈਨ ਕਰਮਚਾਰੀਆਂ ਲਈ ਬੂਸਟਰ ਡੋਜ਼ ਲਗਾਈ ਜਾਣੀ ਹੈ।

ਦੇਸ਼ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਦੀ ਗਿਣਤੀ ਲਗਭਗ 1 ਕਰੋੜ ਹੈ, ਜਿਸ ਵਿੱਚ ਡਾਕਟਰ, ਨਰਸਾਂ, ਹਸਪਤਾਲ ਸਟਾਫ, ਆਸ਼ਾ ਵਰਕਰ, ਆਂਗਣਵਾੜੀ ਵਰਕਰ ਸ਼ਾਮਿਲ ਹਨ। ਇਸ ਦੇ ਨਾਲ ਹੀ ਫਰੰਟਲਾਈਨ ਵਰਕਰਾਂ ਦੀ ਗਿਣਤੀ 2 ਕਰੋੜ ਹੈ। ਇਸ ਵਿੱਚ ਪੁਲਿਸ ਕਰਮਚਾਰੀ, ਕੇਂਦਰੀ ਸੁਰੱਖਿਆ ਬਲਾਂ ਦੇ ਕਰਮਚਾਰੀ, ਫੌਜ ਦੇ ਕਰਮਚਾਰੀ, ਹੋਮ ਗਾਰਡ, ਸਿਵਲ ਡਿਫੈਂਸ ਸੰਸਥਾਵਾਂ, ਆਫ਼ਤ ਪ੍ਰਬੰਧਨ ਵਾਲੰਟੀਅਰ, ਮਿਉਂਸਪਲ ਵਰਕਰ ਸ਼ਾਮਿਲ ਹਨ।

ਕੋ-ਵਿਨ ਐਪ 'ਤੇ ਬੂਸਟਰ ਡੋਜ਼ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁੱਕਰਵਾਰ (8 ਜਨਵਰੀ) ਤੋਂ ਸ਼ੁਰੂ ਹੋਈ। ਸਾਰੇ ਐਚਸੀਡਬਲਿਊ, ਐਫਐਲਡਬਲਿਊ ਅਤੇ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨਾਗਰਿਕ ਇਸ ਖੁਰਾਕ ਲਈ ਟੀਕਾਕਰਨ ਤੱਕ ਪਹੁੰਚ ਕਰਨ ਦੇ ਯੋਗ ਹੋਣਗੇ। ਇੱਕ ਬੂਸਟਰ ਖੁਰਾਕ ਸਿਰਫ 9 ਮਹੀਨਿਆਂ ਬਾਅਦ, ਯਾਨੀ ਦੂਜੀ ਖੁਰਾਕ ਦੀ ਮਿਤੀ ਤੋਂ 39 ਹਫ਼ਤਿਆਂ ਬਾਅਦ ਲਈ ਜਾ ਸਕਦੀ ਹੈ।

ਫਰੰਟਲਾਈਨ ਅਤੇ ਸਿਹਤ ਸੰਭਾਲ ਕਰਮਚਾਰੀਆਂ ਤੋਂ ਇਲਾਵਾ, ਬਜ਼ੁਰਗਾਂ ਨੂੰ ਵੀ ਬੂਸਟਰ ਖੁਰਾਕ ਮਿਲੇਗੀ। ਜੇਕਰ ਤੁਹਾਡੇ ਘਰ ਕੋਈ ਬਜ਼ੁਰਗ ਵਿਅਕਤੀ ਹੈ, ਤਾਂ ਤੁਹਾਡੇ ਲਈ ਇੰਨ੍ਹਾਂ ਨਿਯਮਾਂ ਨੂੰ ਜਾਣਨਾ ਜ਼ਰੂਰੀ ਹੈ। ਦੇਸ਼ ਵਿੱਚ 60 ਤੋਂ ਵੱਧ ਲੋਕਾਂ ਦੀ ਆਬਾਦੀ ਲਗਭਗ 12 ਕਰੋੜ ਹੈ। 60 ਸਾਲ ਤੋਂ ਵੱਧ ਉਮਰ ਦੇ ਬਿਮਾਰ ਬਜ਼ੁਰਗਾਂ ਲਈ ਇੱਕ ਬੂਸਟਰ ਖੁਰਾਕ (Booster Dose) ਲਗਾਈ ਜਾਵੇਗੀ। ਬਿਮਾਰੀ ਸਰਟੀਫਿਕੇਟ ਦੀ ਲੋੜ ਨਹੀਂ ਹੈ ਹਾਲਾਂਕਿ ਆਪਣੇ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਬੂਸਟਰ ਡੋਜ਼ ਲੈਣ ਲਈ ਕਿਹਾ ਗਿਆ ਹੈ। ਦੂਜੀ ਖੁਰਾਕ ਲੈਣ ਦੇ 9 ਮਹੀਨਿਆਂ ਬਾਅਦ ਇੱਕ ਬੂਸਟਰ ਖੁਰਾਕ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ:Delhi Corona: 300 ਤੋਂ ਵੱਧ ਪੁਲਿਸ ਮੁਲਜ਼ਾਮ ਕੋਰੋਨਾ ਪੌਜ਼ੀਟਿਵ, 22,000 ਤੋਂ ਵੱਧ ਨਵੇਂ ਕੇਸ

ABOUT THE AUTHOR

...view details