ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਰੂਸ ਨਾਲ ਭਾਰਤ ਦਾ ਰਿਸ਼ਤਾ ਅਮਰੀਕਾ ਅਤੇ ਰੂਸ ਦੇ ਰਿਸ਼ਤਿਆਂ ਤੋਂ ਵੱਖ ਹੈ ਅਤੇ ਚਿੰਤਾ ਦੀ ਕੋਈ ਗੱਲ ਨਹੀਂ ਹੈ। ਅਮਰੀਕਾ ਨੇ ਇਹ ਵੀ ਕਿਹਾ ਕਿ ਉਸ ਨੇ ਹਰ ਉਸ ਦੇਸ਼ ਨੂੰ ਜਿਸ ਦੇ ਰੂਸ ਨਾਲ ਸਬੰਧ ਹਨ, ਉਸ ਨੂੰ ਨਿਯਮ ਆਧਾਰਿਤ ਕੌਮਾਂਤਰੀ ਵਿਵਸਥਾ ਦੀ ਰੱਖਿਆ ਲਈ ਆਪਣੇ ਪ੍ਰਭਾਵ ਦੀ ਵਰਤੋਂ ਕਰਨ ਲਈ ਕਿਹਾ ਹੈ।
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਸ਼ੁੱਕਰਵਾਰ ਨੂੰ ਰੋਜ਼ਾਨਾ ਨਿਊਜ਼ ਕਾਨਫਰੰਸ 'ਚ ਕਿਹਾ, 'ਭਾਰਤ ਨਾਲ ਸਾਡੇ ਮਹੱਤਵਪੂਰਨ ਹਿੱਤ ਜੁੜੇ ਹੋਏ ਹਨ। ਅਸੀਂ ਭਾਰਤ ਨਾਲ ਮਹੱਤਵਪੂਰਨ ਕਦਰਾਂ-ਕੀਮਤਾਂ ਨੂੰ ਸਾਂਝਾ ਕਰਦੇ ਹਾਂ, ਅਤੇ ਅਸੀਂ ਜਾਣਦੇ ਹਾਂ ਕਿ ਰੂਸ ਨਾਲ ਭਾਰਤ ਦੇ ਸਬੰਧ ਸਾਡੇ ਅਤੇ ਰੂਸ ਦੇ ਸਬੰਧਾਂ ਨਾਲੋਂ ਵੱਖਰੇ ਹਨ ਅਤੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।
ਇਕ ਸਵਾਲ ਦੇ ਜਵਾਬ 'ਚ ਪ੍ਰਾਈਸ ਨੇ ਕਿਹਾ, ਭਾਰਤ ਦੇ ਰੂਸ ਨਾਲ ਮਜ਼ਬੂਤ ਸਬੰਧ ਹਨ, ਜੋ ਸਾਡੇ ਕੋਲ ਨਿਸ਼ਚਿਤ ਤੌਰ 'ਤੇ ਨਹੀਂ ਹਨ। ਭਾਰਤ ਅਤੇ ਰੂਸ ਵਿਚ ਰੱਖਿਆ ਅਤੇ ਸੁਰੱਖਿਆ ਦੇ ਖੇਤਰ ਵਿਚ ਵੀ ਅਜਿਹੇ ਸਬੰਧ ਹਨ, ਜੋ ਸਾਡੇ ਵਿਚ ਨਹੀਂ ਹਨ। ਅਸੀਂ ਹਰੇਕ ਦੇਸ਼ ਨੂੰ ਕਿਹਾ ਹੈ ਕਿ ਉਹ ਇਸ ਦੀ ਵਰਤੋਂ ਉਨ੍ਹਾਂ ਲਈ ਉਸਾਰੂ ਢੰਗ ਨਾਲ ਕਰਨ ਜਿਨ੍ਹਾਂ ਦੇ ਸਬੰਧ ਹਨ ਅਤੇ ਜੋ ਲਾਭ ਲੈ ਸਕਦੇ ਹਨ।