ਹੈਦਰਾਬਾਦ: ਦੇਸ਼ਭਰ ’ਚ ਕੋਰੋਨਾ ਦਾ ਕਹਿਰ ਜਾਰੀ ਹੈ। ਸ਼ੁਕਰਵਾਰ ਸਵੇਰ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਿਕ ਪਿਛਲੇ 24 ਘੰਟਿਆਂ ’ਚ 34,973 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ। ਉੱਥੇ ਹੀ ਪਿਛਲੇ 24 ਘੰਟਿਆਂ ਚ ਕੋਰੋਨਾ ਕਾਰਨ 260 ਲੋਕਾਂ ਦੀ ਮੌਤ ਹੋ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ 37,681 ਲੋਕ ਕੋਰੋਨਾ ਕਾਰਨ ਠੀਕ ਵੀ ਹੋਏ ਹਨ।
ਕੋਰੋਨਾ ਦੇ ਕੁੱਲ ਮਾਮਲੇ
ਹੁਣ ਤੱਕ ਕੁੱਲ ਤਿੰਨ ਕਰੋੜ 31 ਲੱਖ 74 ਹਜ਼ਾਰ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ। ਜਦ ਕਿ 4 ਲੱਖ 42 ਹਜ਼ਾਰ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਹੁਣ ਤੱਕ 3 ਕਰੋੜ 23 ਲੱਖ 42 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ ਚਾਰ ਲੱਖ ਤੋਂ ਘੱਟ ਹੈ। ਕੁੱਲ 3 ਲੱਖ 90 ਹਜ਼ਾਰ 646 ਲੋਕ ਅਜੇ ਵੀ ਕੋਰੋਨਾ ਨਾਲ ਪੀੜਤ ਹਨ।
- ਕੋਰੋਨਾ ਦੇ ਕੁੱਲ ਮਾਮਲੇ - ਤਿੰਨ ਕਰੋੜ 31 ਲੱਖ 74 ਹਜ਼ਾਰ 954
- ਕੁੱਲ ਡਿਸਚਾਰਜ - ਤਿੰਨ ਕਰੋੜ 23 ਲੱਖ 42 ਹਜ਼ਾਰ 299
- ਕੁੱਲ ਸਰਗਰਮ ਮਾਮਲੇ - ਤਿੰਨ ਲੱਖ 90 ਹਜ਼ਾਰ 646
- ਕੁੱਲ ਮੌਤ- ਚਾਰ ਲੱਖ 42 ਹਜ਼ਾਰ 9
- ਕੁੱਲ ਟੀਕਾਕਰਨ - 72 ਕਰੋੜ 37 ਲੱਖ 84 ਹਜ਼ਾਰ ਖੁਰਾਕਾਂ ਦਿੱਤੀਆਂ ਗਈਆਂ
ਕੇਰਲ ’ਚ ਕੋਰੋਨਾ ਮਾਮਲੇ