ਹੈਦਰਾਬਾਦ: ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਇੱਕ ਦਿਨ ਵਿੱਚ 25,072 ਕੋਵਿਡ-19 ਲਾਗਾਂ, 389 ਮੌਤਾਂ ਨਾਲ ਭਾਰਤ ਵਿੱਚ ਕੇਸਾਂ ਦੀ ਗਿਣਤੀ 3,24,49,306 ਅਤੇ ਮੌਤ ਦੀ ਗਿਣਤੀ 4,34,756 ਹੋ ਗਈ ਹੈ।
ਸੋਮਵਾਰ ਸਵੇਰੇ 8 ਵਜੇ ਅਪਡੇਟ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 3,33,924 ਰਹਿ ਗਈ ਜਦੋਂ ਕਿ ਕੋਵਿਡ -19 ਤੋਂ ਠੀਕ ਹੋ ਚੁੱਕੇ ਮਰੀਜਾਂ ਦੀ ਗਿਣਤੀ 3,16,80,626 ਹੋ ਗਈ ਹੈ।