ਪੰਜਾਬ

punjab

ETV Bharat / bharat

ਭਾਰਤ 'ਚ 38,164 ਤਾਜ਼ਾ ਕੋਵਿਡ ਮਾਮਲੇ ਦਰਜ , 499 ਮੌਤਾਂ - ਕੋਵਿਡ-19

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 38,164 ਤਾਜ਼ਾ ਕੋਵਿਡ-19 ਕੇਸ ਦਰਜ ਹੋਏ ਅਤੇ 499 ਮੌਤਾਂ ਹੋਈਆਂ।

ਭਾਰਤ ਵਿੱਚ ਤਾਜ਼ਾ ਮਾਮਲੇ
ਭਾਰਤ ਵਿੱਚ ਤਾਜ਼ਾ ਮਾਮਲੇ

By

Published : Jul 19, 2021, 9:58 AM IST

ਹੈਦਰਾਬਾਦ: ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ 8 ਵਜੇ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਨੇ ਪਿਛਲੇ 24 ਘੰਟਿਆਂ ਵਿੱਚ 38,164 ਤਾਜ਼ਾ ਕੋਵੀਡ-19 ਕੇਸ ਦਰਜ ਕੀਤੇ। ਕੋਵਿਡ-19 ਕਾਰਨ 499 ਤਾਜ਼ਾ ਮੌਤਾਂ ਨਾਲ ਦੀ ਮੌਤ ਦੀ ਗਿਣਤੀ 4,14,108 ਉੱਤੇ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਵਿੱਚ ਕੋਵਿਡ -19 ਦੇ ਕੁਲ ਮਾਮਲਿਆਂ ਦੀ ਗਿਣਤੀ ਹੁਣ 3,11,44,229 ਹੈ। ਇਸ ਵੇਲੇ 4,21,665 ਐਕਟਿਵ ਕੇਸ ਹਨ।

ਪਿਛਲੇ 24 ਘੰਟਿਆਂ ਦੌਰਾਨ ਕੁੱਲ 38,660 ਵਿਅਕਤੀਆਂ ਨੂੰ ਛੁੱਟੀ ਦਿੱਤੀ ਗਈ ਹੈ ਅਤੇ ਹੁਣ ਤੱਕ ਕੁੱਲ ਡਿਸਚਾਰਜ 3,03,08,456 ਹੋ ਗਏ ਹਨ। ਮੰਤਰਾਲੇ ਨੇ ਕਿਹਾ ਕਿ ਦੇਸ਼ ਭਰ ਵਿਚ ਨੈਸ਼ਨਵਾਈਡ ਵੈਕਸੀਨੇਸ਼ਨ ਡਰਾਈਵ ਦੇ ਤਹਿਤ ਹੁਣ ਤਕ ਕੁੱਲ 40,64,81,493 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਅਨੁਸਾਰ, 18 ਜੁਲਾਈ ਤੱਕ ਕੁੱਲ 44,54,22,256 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਇਨ੍ਹਾਂ ਵਿੱਚੋਂ 14,63,593 ਨਮੂਨਿਆਂ ਦਾ ਐਤਵਾਰ ਨੂੰ ਟੈਸਟ ਕੀਤਾ ਗਿਆ।

ABOUT THE AUTHOR

...view details