ਮਾਲੇ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਅਪਮਾਨਜਨਕ ਟਿੱਪਣੀ ਦੇ ਮਾਮਲੇ 'ਚ ਮਾਲਦੀਵ ਸਰਕਾਰ ਨੂੰ ਆਪਣੇ ਹੀ ਨੇਤਾਵਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ਵਿੱਚ ਮਾਲਦੀਵ ਦੀ ਸਾਬਕਾ ਰੱਖਿਆ ਮੰਤਰੀ ਮਾਰੀਆ ਅਹਿਮਦ ਦੀਦੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਅਪਮਾਨਜਨਕ ਟਿੱਪਣੀਆਂ ਮਾਲਦੀਵ ਸਰਕਾਰ ਦੇ 'ਛੋਟੇ ਨਜ਼ਰੀਆ' ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਮਾਲਦੀਵ ਦਾ ਭਰੋਸੇਯੋਗ ਸਹਿਯੋਗੀ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਕਈ ਵਾਰ ਸਾਨੂੰ ਰੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਹਾਇਤਾ ਪ੍ਰਦਾਨ ਕੀਤੀ ਹੈ। ਅਸੀਂ ਲੰਬੇ ਸਮੇਂ ਤੋਂ ਦੋਸਤ ਰਹੇ ਹਾਂ। ਅਜਿਹੇ ਬਿਆਨ ਸਾਡੇ ਸਬੰਧਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਜਾਪਦੇ ਹਨ।
ਮਾਲਦੀਵ ਦੀ ਸਾਬਕਾ ਰੱਖਿਆ ਮੰਤਰੀ ਮਾਰੀਆ ਅਹਿਮਦ ਦੀਦੀ ਨੇ ਕਿਹਾ ਕਿ ਮਾਲਦੀਵ ਲਈ ਭਾਰਤ ਨਾ ਸਿਰਫ਼ ਇੱਕ ਭਾਈਵਾਲ ਦੇ ਤੌਰ 'ਤੇ ਅੱਗੇ ਆਇਆ ਹੈ, ਸਗੋਂ ਸੰਕਟ ਦੇ ਸਮੇਂ ਵਿੱਚ ਮਦਦਗਾਰ ਵਜੋਂ ਵੀ ਅੱਗੇ ਆਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਸਾਡੇ ਲਈ '911 ਕਾਲ' ਵਰਗਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਹਮੇਸ਼ਾ ਸਾਡੀ ਰੱਖਿਆ ਕੀਤੀ ਹੈ।