ਪੰਜਾਬ

punjab

ETV Bharat / bharat

CWG 2022: ਭਾਰਤ ਨੇ ਰਚਿਆ ਇਤਿਹਾਸ, 200 ਗੋਲਡ ਮੈਡਲ ਜਿੱਤਣ ਵਾਲਾ ਚੌਥਾ ਦੇਸ਼ ਬਣਿਆ

ਰਾਸ਼ਟਰਮੰਡਲ ਖੇਡਾਂ (commonwealth games 2022) ਵਿਚ ਕੁੱਲ ਸੋਨ ਤਗਮਿਆਂ ਦੀ ਗਿਣਤੀ ਦੇ ਮਾਮਲੇ ਵਿਚ ਆਸਟ੍ਰੇਲੀਆ (1003 ਸੋਨ ਤਗਮੇ) ਸਿਖਰ 'ਤੇ ਹੈ, ਜਦਕਿ ਇੰਗਲੈਂਡ (773) ਦੂਜੇ ਅਤੇ ਕੈਨੇਡਾ (510) ਤੀਜੇ ਸਥਾਨ 'ਤੇ ਹੈ।

commonwealth games 2022, Total gold medals of india in CWG, gold medal, sports news
commonwealth games 2022

By

Published : Aug 9, 2022, 11:18 AM IST

ਬਰਮਿੰਘਮ:ਰਾਸ਼ਟਰਮੰਡਲ ਖੇਡਾਂ 2022(commonwealth games 2022) ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਭਾਰਤ ਨੇ ਇਸ ਵਾਰ ਕੁੱਲ 61 ਤਗਮੇ ਜਿੱਤੇ। ਇਨ੍ਹਾਂ ਵਿੱਚ 22 ਸੋਨ, 16 ਚਾਂਦੀ ਅਤੇ 23 ਕਾਂਸੀ ਦੇ ਤਗਮੇ ਸ਼ਾਮਲ ਹਨ। ਇਸ ਦੇ ਨਾਲ ਹੀ ਬੈਡਮਿੰਟਨ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਪੀਵੀ ਸਿੰਧੂ ਦੀ ਜਿੱਤ ਨਾਲ ਭਾਰਤ ਨੇ ਸੋਮਵਾਰ ਨੂੰ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਆਪਣਾ 200ਵਾਂ ਸੋਨ ਤਗ਼ਮਾ ਪੱਕਾ ਕਰ ਲਿਆ।

ਬਰਮਿੰਘਮ ਖੇਡਾਂ ਵਿੱਚ, ਭਾਰਤ ਨੇ 22 ਸੋਨ ਤਗ਼ਮੇ ਜਿੱਤੇ, ਜਿਸ ਨਾਲ ਉਸ ਦੀ ਕੁੱਲ ਸੋਨ ਤਗਮੇ ਦੀ ਗਿਣਤੀ 203 ਹੋ ਗਈ। ਬੈਡਮਿੰਟਨ ਪੁਰਸ਼ ਸਿੰਗਲਜ਼ ਵਿੱਚ ਸਿੰਧੂ ਤੋਂ ਬਾਅਦ ਲਕਸ਼ਯ ਸੇਨ ਜਦਕਿ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸੇਨ ਨੇ ਪੁਰਸ਼ ਡਬਲਜ਼ ਵਿੱਚ ਸੋਨ ਤਗ਼ਮਾ ਜਿੱਤਿਆ। ਅਚੰਤਾ ਸ਼ਰਤ ਕਮਲ ਨੇ ਫਿਰ ਟੇਬਲ ਟੈਨਿਸ ਵਿੱਚ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ।


ਰਾਸ਼ਟਰਮੰਡਲ ਖੇਡਾਂ ਵਿਚ ਕੁੱਲ ਸੋਨ ਤਗਮਿਆਂ ਦੀ ਗਿਣਤੀ ਦੇ ਮਾਮਲੇ ਵਿਚ ਆਸਟ੍ਰੇਲੀਆ (1003 ਸੋਨ ਤਗਮੇ) ਸਿਖਰ 'ਤੇ ਹੈ, ਜਦਕਿ ਇੰਗਲੈਂਡ (773) ਦੂਜੇ ਅਤੇ ਕੈਨੇਡਾ (510) ਤੀਜੇ ਸਥਾਨ 'ਤੇ ਹੈ। ਭਾਰਤ ਨੇ 1958 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਆਪਣਾ ਪਹਿਲਾ ਸੋਨ ਤਮਗਾ ਜਿੱਤਿਆ ਸੀ। ਇਹ ਸੋਨ ਤਗ਼ਮਾ ਮਹਾਨ ਦੌੜਾਕ ਮਿਲਖਾ ਸਿੰਘ ਨੇ ਜਿੱਤਿਆ ਸੀ। ਭਾਰਤ ਨੇ ਉਦੋਂ ਤੋਂ ਹਰ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਹੈ, (1962 ਅਤੇ 1986 ਵਿੱਚ ਹਿੱਸਾ ਨਹੀਂ ਲਿਆ)। ਇਸ ਮਾਮਲੇ ਵਿੱਚ ਦਿੱਲੀ ਵਿੱਚ 2010 ਦੀਆਂ ਰਾਸ਼ਟਰਮੰਡਲ ਖੇਡਾਂ ਭਾਰਤ ਲਈ ਸਭ ਤੋਂ ਸਫਲ ਰਹੀਆਂ ਹਨ, ਜਿਸ ਵਿੱਚ ਉਸ ਨੇ 38 ਸੋਨ ਤਗ਼ਮੇ ਜਿੱਤੇ ਸਨ।

ਇਹ ਵੀ ਪੜ੍ਹੋ:CWG 2022: ਆਓ ਮਿਲਵਾਉਂਦੇ ਹਾਂ ਭਾਰਤ ਦੇ ਸਾਰੇ ਸੋਨ ਤਗਮਾ ਜੇਤੂਆਂ ਨਾਲ...

ABOUT THE AUTHOR

...view details