ਨਵੀਂ ਦਿੱਲੀ:ਦੇਸ਼ ਵਿੱਚ ਕੋਰੋਨਾ ਦੀ ਰਫ਼ਤਾਰ ਅਜੇ ਰੁਕੀ ਨਹੀਂ ਹੈ। ਪਿਛਲੇ 24 ਘੰਟਿਆਂ ਦੌਰਾਨ, ਕੋਰੋਨਾ ਸੰਕਰਮਣ ਦੇ 2,86,384 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 573 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਦੇਸ਼ ਵਿੱਚ ਸਰਗਰਮ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 22 ਲੱਖ 2 ਹਜ਼ਾਰ 472 ਹੋ ਗਈ ਹੈ। ਇਸ ਦੇ ਨਾਲ ਹੀ, ਕੋਰੋਨਾ ਦੀ ਸਕਾਰਾਤਮਕਤਾ ਦਰ 16 ਫੀਸਦੀ ਤੋਂ ਵਧ ਕੇ 19.5 ਫੀਸਦੀ ਹੋ ਗਈ ਹੈ।
ਪਿਛਲੇ 24 ਘੰਟਿਆਂ ਦੌਰਾਨ 14 ਲੱਖ 62 ਹਜ਼ਾਰ 261 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ। ਦੇਸ਼ ਵਿੱਚ ਹੁਣ ਤੱਕ 72 ਕਰੋੜ 21 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 2 ਲੱਖ 85 ਹਜ਼ਾਰ 914 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ 665 ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜੋ:275 ਰੁਪਏ ਤੱਕ ਸੀਮਤ ਹੋ ਸਕਦੀ ਹੈ ਕੋਰੋਨਾ ਟੀਕਿਆਂ ਦੀ ਕੀਮਤ, ਜਲਦੀ ਹੀ ਆ ਸਕਦੈ ਬਾਜ਼ਾਰ
ਪੰਜਾਬ ’ਚ 22 ਲੋਕਾਂ ਦੀ ਮੌਤ, 5,136 ਨਵੇਂ ਮਾਮਲੇ
ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ 5136 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ, ਜਦਕਿ 22 ਲੋਕਾਂ ਦੀ ਇਸ ਬੀਮਾਰੀ ਕਾਰਨ ਮੌਤ ਹੋ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ ’ਚ 203, ਲੁਧਿਆਣਾ ’ਚ 638, ਜਲੰਧਰ ’ਚ 555, ਐੱਸ. ਏ. ਐੱਸ. ਨਗਰ ’ਚ 765, ਪਠਾਨਕੋਟ ’ਚ 130, ਅੰਮ੍ਰਿਤਸਰ ’ਚ 345 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ।
ਇਸ ਦੇ ਨਾਲ ਹੀ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ’ਚ 61, ਗੁਰਦਾਸਪੁਰ ’ਚ 149, ਹੁਸ਼ਿਆਰਪੁਰ ’ਚ 508, ਬਠਿੰਡਾ ’ਚ 342, ਰੋਪੜ ’ਚ 147, ਤਰਨਤਾਰਨ ’ਚ 97, ਫਿਰੋਜ਼ਪੁਰ ’ਚ 203, ਸੰਗਰੂਰ ’ਚ 50, ਮੋਗਾ ’ਚ 102, ਕਪੂਰਥਲਾ ’ਚ 128, ਬਰਨਾਲਾ ’ਚ 55, ਫਾਜ਼ਿਲਕਾ ’ਚ 121, ਸ਼ਹੀਦ ਭਗਤ ਸਿੰਘ ਨਗਰ 66, ਫਰੀਦਕੋਟ 178, ਮਾਨਸਾ 56, ਮੁਕਤਸਰ ’ਚ 237 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।
ਦੱਸ ਦੇਈਏ ਕਿ ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 7,28,042 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 17,081 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 6,70,642 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਜਿਥੇ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਜਾਂਦਾ ਹੈ, ਉਥੇ ਹੀ ਕੋਰੋਨਾ ਟੀਕਾ ਲਗਾਉਣ ਲਈ ਵੀ ਸਰਕਾਰ ਵਲੋਂ ਵਾਰ-ਵਾਰ ਅਪੀਲ ਕੀਤੀ ਜਾਂਦੀ ਰਹੀ ਹੈ।
ਮਹਾਰਾਸ਼ਟਰ ‘ਚ 35,756 ਨਵੇਂ ਮਾਮਲੇ, 79 ਮਰੀਜ਼ਾਂ ਦੀ ਮੌਤ
ਬੁੱਧਵਾਰ ਨੂੰ ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 35,756 ਨਵੇਂ ਮਾਮਲੇ ਸਾਹਮਣੇ ਆਏ ਅਤੇ ਮਹਾਮਾਰੀ ਕਾਰਨ 79 ਮਰੀਜ਼ਾਂ ਦੀ ਮੌਤ ਹੋ ਗਈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਇੱਕ ਦਿਨ ਵਿੱਚ ਸੂਬੇ ਵਿੱਚ ਓਮਾਈਕਰੋਨ ਨਾਂ ਦੇ ਵਾਇਰਸ ਕਾਰਨ ਇਨਫੈਕਸ਼ਨ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਬੁਲੇਟਿਨ ਦੇ ਅਨੁਸਾਰ, ਨਵੇਂ ਕੇਸਾਂ ਦੇ ਆਉਣ ਤੋਂ ਬਾਅਦ, ਕੁੱਲ ਕੇਸ ਵਧ ਕੇ 76,05,181 ਹੋ ਗਏ ਹਨ। ਸੂਬੇ ਵਿੱਚ ਕੋਵਿਡ ਕਾਰਨ ਹੁਣ ਤੱਕ 1,42,316 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਮਹਾਰਾਸ਼ਟਰ ਵਿੱਚ ਹੁਣ ਤੱਕ ਓਮੀਕਰੋਨ ਨਾਲ ਸੰਕਰਮਣ ਦੇ 2,858 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 1,534 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਸਮੇਂ ਰਾਜ ਵਿੱਚ ਕੋਵਿਡ ਦੇ 2,98,733 ਮਰੀਜ਼ ਇਲਾਜ ਅਧੀਨ ਹਨ। ਬੁਲੇਟਿਨ ਦੇ ਅਨੁਸਾਰ, ਮੁੰਬਈ ਵਿੱਚ ਸੰਕਰਮਣ ਦੇ 1,858 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਮਹਾਂਮਾਰੀ ਕਾਰਨ 13 ਮਰੀਜ਼ਾਂ ਦੀ ਮੌਤ ਹੋ ਗਈ ਹੈ।