ਹੈਦਰਾਬਾਦ: ਭਾਰਤ ਚ ਪਿਛਲੇ 24 ਘੰਟਿਆਂ ਚ ਕੋਰੋਨਾ ਵਾਇਰਸ ਦੇ 38,079 ਨਵੇਂ ਮਾਮਲੇ ਦਰਜ ਕੀਤੇ ਗਏ ਹਨ. ਜਿਸ ਤੋਂ ਬਾਅਦ ਕੁੱਲ ਪਾਜੀਟਿਵ ਮਾਮਲਿਆਂ ਦੀ ਗਿਣਤੀ ਵਧ ਕੇ 3,10,64,908 ਪਹੁੰਚ ਗਈ ਹੈ। ਇਸ ਦੌਰਾਨ ਕੋਰੋਨਾ ਮਹਾਂਮਾਰੀ ਕੋਂ 560 ਨਵੀਂ ਮੌਤਾਂ ਹੋਈਆਂ ਹਨ, ਜਿਸ ਤੋਂ ਬਾਅਦ ਕੁੱਲ ਮੌਤਾਂ ਦੀ ਗਿਣਤੀ 4,13,091ਹੋ ਗਈ ਹੈ। ਦੇਸ਼ ’ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 4,24,025 ਹੈ ਜਦਕਿ ਰਿਕਵਰੀ ਦਰ ਵਧਕੇ 97.31% ਹੋ ਗਈ ਹੈ।
ਸਿਹਤ ਮੰਤਰਾਲੇ ਵੱਲੋਂ ਸ਼ਨੀਵਾਰ ਸਵੇਰ ਅੱਠ ਵਜੇ ਜਾਰੀ ਅਪਡੇਟ ਅੰਕੜਿਆ ਮੁਤਾਬਿਕ ਦੇਸ਼ ਚ ਦੇਸ਼ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 4,24,025 ਰਹਿ ਗਈ ਹੈ, ਜੋ ਕੁੱਲ ਮਾਮਲਿਆਂ ਦਾ 1.36 ਫੀਸਦ ਹੈ। ਜਦਕਿ ਰਾਸ਼ਟਰੀ ਪੱਧਰ ’ਤੇ ਕੋਵਿਡ 19 ਤੋਂ ਸਿਹਤਯਾਬ ਹੋਣ ਦੀ ਦਰ 97.31 ਫੀਸਦ ਹੈ। ਪਿਛਲੇ 24 ਘੰਟਿਆਂ ਚ ਉਪਚਾਰਾਧੀਨ ਮਰੀਜ਼ਾਂ ਦੀ ਗਿਣਤੀ ਚ ਕੁੱਲ 6,397 ਦੀ ਕਮੀ ਆਈ ਹੈ।
ਮੰਤਰਾਲੇ ਨੇ ਦੱਸਿਆ ਕਿ ਸ਼ੁਕਰਵਾਰ ਨੂੰ 19,98,715 ਸੈਂਪਲਾਂ ਦੀ ਜਾਂਚ ਕੀਤੀ ਗਈ ਇਸਦੇ ਨਾਲ ਹੀ ਦੇਸ਼ ਚ ਹੁਣ ਤੱਕ 44,20,21,954 ਸੈਂਪਲਾਂ ਦਾ ਕੋਵਿਡ 19 ਸਬੰਧੀ ਜਾਂਚ ਕੀਤੀ ਜਾ ਚੁੱਕੀ ਹੈ। ਦੇਸ਼ ਚ ਸੰਕ੍ਰਮਣ ਦੀ ਦੈਨਿਕ ਦਰ 1.91 ਫੀਸਦ ਹੈ ਜੋ ਪਿਛਲੇ 26 ਦਿਨਾਂ ਤੋਂ ਲਗਾਤਾਰ ਤਿੰਨ ਫੀਸਦ ਤੋਂ ਘੱਟ ਹੈ। ਹਫਤਾਵਾਰੀ ਲਾਗ ਦੀ ਦਰ 2.10 ਫੀਸਦ ਹੈ। ਹੁਣ ਤੱਕ ਕੁੱਲ 3,02,27,792 ਲੋਕ ਸੰਕ੍ਰਮਣ ਮੁਕਤ ਹੋ ਚੁੱਕੇ ਹਨ। ਕੋਵਿਡ-19 ਤੋਂ ਮੌਤ ਦਰ 1.33 ਫੀਸਦ ਹੈ।